31 ਮਾਰਚ, 2023 (ਸਾਰਾ ਯਹਾਂ/ਬਿਊਰੋ ਨਿਊਜ਼ ) – ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ
ਵਿਭਾਗ ਦੇ ਇੰਜੀਨੀਅਰਾਂ ਵੱਲੋਂ 5 ਅਪ੍ਰੈਲ ਨੂੰ ਵਿਭਾਗੀ ਮੁਖੀ ਮੁਹਾਲੀ ਦੇ ਦਫਤਰ ਵਿਖੇ ਦਿੱਤੇ ਜਾ ਰਹੇ ਸੁਬਾਈ ਧਰਨੇ
ਲਈ ਜੋਨ ਬਠਿੰਡਾ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋਨ ਪ੍ਰਧਾਨ
ਇੰਜ. ਬਲਰਾਜ ਸਿੰਘ ਵਿਰਕ ਅਤੇ ਜਨਰਲ ਸਕੱਤਰ ਇੰਜ. ਸੁਖਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਵਿਭਾਗ ਅੰਦਰ
ਪਹਿਲੀ ਵਾਰੀ ਹੋਇਆ ਹੈ ਕਿ ਪਿਛਲੇ ਸਾਲ ਅਤੇ ਇਸ ਸਾਲ ਵਿੱਚ ਸਹਾਇਕ ਇੰਜੀਨੀਅਰ ਤੋਂ ਉਪ ਮੰਡਲ
ਇੰਜੀਨੀਅਰ ਅਤੇ ਉਪ ਮੰਡਲ ਇੰਜੀਨੀਅਰ ਤੋਂ ਕਾਰਜਕਾਰੀ ਇੰਜੀਨੀਅਰ ਲਈ ਕੋਈ ਵੀ ਪਦਉੱਨਤੀ ਨਹੀਂ ਹੋਈ
ਤੇ ਉਪ ਮੰਡਲ ਇੰਜੀਨੀਅਰਾਂ ਨੂੰ ਸਫ਼ਰੀ ਭੱਤਾ ਦੇਣਾਂ ਤਾਂ ਦੂਰ ਸਗੋਂ ਜੂਨੀਅਰ ਇੰਜੀਨੀਅਰ ਤੋਂ ਖੋਹੇ ਪੈਟਰੋਲ ਭੱਤੇ ਨੂੰ
ਮੁੜ ਬਹਾਲ ਕਰਨ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਮਾਨਯੋਗ ਕੈਬਨਿਟ ਮੰਤਰੀ, ਜਲ
ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨਾਲ ਹੋਈ ਮੀਟਿੰਗ ਵਿੱਚ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਨ ਸਬੰਧੀ
ਵਿਭਾਗ ਵੱਲੋ ਕੋਈ ਕਦਮ ਨਹੀ ਚੁੱਕਿਆ ਜਾ ਰਿਹਾ ਹੈ। ਸੀਨੀਅਰ ਸਾਥੀ ਇੰਜ. ਹਰਿੰਦਰ ਸਿੰਘ ਨੇ ਕਿਹਾ ਕਿ ਨਵੇ
ਭਰਤੀ ਹੋਏ ਸਾਥੀਆਂ ਦਾ ਪਰੋਬੇਸ਼ਨ ਸਮਾਂ ਕਲੀਅਰ ਕਰਨ , ਉੱਪ ਮੰਡਲ ਇੰਜੀਨੀਅਰਾਂ ਦੀਆਂ ਖੋਹੀਆਂ ਵਿੱਤੀ
ਸ਼ਕਤੀਆਂ ਮੁੜ ਬਹਾਲ ਕਰਨ,ਪਦਉਨਤੀ ਕੋਟੇ ਵਿੱਚ ਵਾਧਾ ਕਰਨ,ਨਾਨ ਗਜ਼ਟਿਡ ਅਮਲੇ ਨਾਲ ਸਬੰਧਤ ਮਸਲਿਆ
ਸਬੰਧੀ ਮੁੱਖ ਦਫਤਰ ਪਟਿਆਲਾ ਨੂੰ ਸ਼ਕਤੀ ਪ੍ਰਦਾਨ ਕਰਨ ਅਤੇ ਹੋਰ ਮਸਲਿਆਂ ਦੇ ਹੱਲ ਲਈ ਵਿਭਾਗ ਵੱਲੋ ਕੁਝ ਵੀ
ਸਾਰਥਕ ਹੱਲ ਨਹੀਂ ਕੀਤਾ ਜਾ ਰਿਹਾ ਹੈl ਵਿਭਾਗੀ ਮੁਖੀ ਜੀ ਵਲੋਂ ਮੀਟਿੰਗ ਵਿੱਚ ਕੀਤੇ ਲਿਖ਼ਤੀ ਵਾਅਦਿਆਂ ਤੋਂ
ਲਗਾਤਾਰ ਮੁਨਕਰ ਹੋਇਆ ਜਾ ਰਿਹਾ ਹੈ। ਇਸ ਲਈ ਸਮੂਹ ਇੰਜੀਨੀਅਰਾਂ ਵਿੱਚ ਵਿਆਪਕ ਰੋਸ ਹੈ। ਇਸ ਕਾਰਨ
ਹੀ ਮਜਬੂਰ ਹੋ ਕੇ ਸਾਰੇ ਪੰਜਾਬ ਦੇ ਇੰਜੀਨੀਅਰਾਂ ਵੱਲੋ 5 ਅਪ੍ਰੈਲ ਨੂੰ ਵਿਭਾਗੀ ਮੁਖੀ ਦੇ ਮੋਹਾਲੀ ਵਿਖੇ ਸਥਿਤ ਦਫਤਰ
ਅੱਗੇ ਸੂਬਾ ਪੱਧਰੀ ਧਰਨਾ ਲਾਉਣ ਦਾ ਐਲਾਨ ਕੀਤਾ ਹੈ।