ਮਾਨਸਾ,29 ਨਵੰਬਰ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਪੰਜਾਬ ਪ੍ਰਦੇਸ਼ ਕਾਂਗਰਸ ਦੇ ਡੈਲੀਗੇਟ ਤੇ ਸੰਸਥਾਂ ਸਹਿਯੋਗ ਦੇ ਚੇਅਰਮੈਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਅੱਜ ਮਾਨਸਾ ਦੇ ਡੀ ਸੀ ਮੈਡਮ ਬਲਜੀਤ ਕੌਰ ਨੂੰ ਇਕ ਮੰਗ ਪੱਤਰ ਦਿੱਤਾ। ਜਿਸ ਵਿੱਚ ਉਹਨਾਂ ਨੇ ਪੰਜਾਬ ਅੰਦਰ ਬਣਾਏ ਜਾ ਰਹੇ 521 ਆਮ ਆਦਮੀ ਕਲੀਨਿਕ ਤੇ ਆਪਣਾ ਇਤਰਾਜ਼ ਪ੍ਰਗਟ ਕਰਦੇ ਕਿਹਾ ਕਿ ਇਕ ਤਾਂ ਇਹ ਪਹਿਲਾ ਚਲਦੀਆਂ ਡਿਸਪੈਂਸਰੀਆ ਦਾ ਨਾਮ ਬਦਲਕੇ ਆਮ ਆਦਕਮੀ ਕਲੀਨਿਕ ਬਣਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਮਾਨਸਾ ਅੰਦਰ ਪਹਿਲਾ ਹੀ ਇਹ ਮੁਢਲੇ ਸਿਹਤ ਕੇਂਦਰ ਜਿਨ੍ਹਾਂ ਵਿੱਚੋਂ ਪਿੰਡ ਫਫੜੇ ਭਾਈਕੇ ਵਿਚ ਭਾਈ ਬਹਿਲੋ , ਮਾਨਕਸਾ ਸ਼ਹਿਰ ਅੰਦਰ ਡਾ ਭੀਮ ਰਾਓ ਅੰਬੇਡਕਰ ਤੇ ਬੋਹਾ ਵਿੱਚ ਸਮਾਜ ਸੇਵੀ ਮਦਨ ਲਾਲ ਦੇ ਨਾਮ ਤੇ ਚੱਲ ਰਹੇ ਹਨ। ਪਰ ਹੁਣ ਸਰਕਾਰ ਆਪਣੀ ਮਸ਼ਹੂਰੀ ਤੇ ਫੋਕੀ ਸ਼ੋਹਰਤ ਲਈ ਇਹਨਾਂ ਉਘੇ ਤੇ ਸਿੱਖ ਸਖਸ਼ੀਅਤਾ ਦਾ ਨਾਮ ਬਦਲ ਕੇ ਆਮ ਆਦਮੀ ਕਲੀਨਿਕ ਰੱਖ ਰਹੀ ਹੈ। ਵਿੱਕੀ ਨੇ ਆਮ ਆਦਮੀ ਪਾਰਟੀ ਨੂੰ ਭਾਜਪਾ ਦੀ ਬੀ ਟੀਮ ਦੱਸਦੇ ਕਿਹਾ ਕਿ ਜਿਸ ਤਰ੍ਹਾਂ ਮੋਦੀ ਨੇ ਦਿੱਲੀ ਦੇ ਕੁਝ ਰਸਤਿਆਂ ਦੇ ਨਾਮ ਬਦਲ ਦਿੱਤੇ ਉਸੇ ਤਰ੍ਹਾਂ ਅੱਜ ਪੰਜਾਬ ਦੀ ਮਾਨ ਸਰਕਾਰ ਨੇ ਇਹਨਾਂ ਮਹਾਨ ਲੋਕਾਂ ਦੇ ਨਾਮ ਬਦਲਕੇ ਘਟੀਆ ਰਾਜਨੀਤੀ ਕਰ ਰਹੀ ਹੈ। ਉਹਨਾ ਸਿਹਤ ਮੰਤਰੀ ਦੀ ਮਾਨਸਾ ਫੇਰੀ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਪਿਛਲੇ ਦਿਨਾਂ ਅੰਦਰ ਸਿਹਤ ਮੰਤਰੀ ਮਾਨਸਾ ਦੇ ਸਿਵਲ ਹਸਪਤਾਲ ਦਾ ਦੌਰਾ ਕਰਨ ਆਏ ਪਰੰਤੂ ਉਹ ਸਿਰਫ ਇਕ ਫੋਟੋ ਸੈਸਨ ਤੱਕ ਹੀ ਸੀਮਤ ਰਹਿ ਗਿਆ । ਉਹਨਾਂ ਕਿਹਾ ਮਾਨਸਾ ਦੇ ਸਿਵਲ ਹਸਪਤਾਲ ਵਿਚ ਡਾਕਟਰਾਂ ਤੇ ਮੁਢਲੀਆਂ ਕਦਵਾਈਆਂ ਦੀ ਵੱਡੀ ਘਾਟ ਹੈ। ਪਹਿਲਾ ਇਸਨੂੰ ਪੁਰਾ ਕੀਤਾ ਜਾਵੇ । ਉਹਨਾਂ ਮੁਢਲੇ ਸਿਹਤ ਕੇਂਦਰਾਂ ਵਿੱਚ ਕੰਮ ਕਰਦੇ ਸਿਹਤ ਕਾਮਿਆਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦੇ ਕਿਹਾ ਕਿ ਆਮ ਆਦਮੀ ਕਲੀਨਿਕਾ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਜੋ ਪ੍ਰਤੀ ਮਰੀਜ ਤਨਖਾਹ ਦਿੱਤੀ ਜਾਂਦੀ ਹੈ ਉਸਨੂੰ ਬੰਦ ਕਰਕੇ ਇਹਨਾਂ ਮੁਲਾਜ਼ਮ ਨੂੰ ਪੱਕਾ ਕੀਤਾ ਜਾਵੇ ਤੇ ਇਹਨਾਂ ਨੂੰ ਬਣਦਾ ਸਨਮਾਨ ਦਿੱਤਾ ਜਾਵੇ। ਇਸ ਮੌਕੇ ਪਵਨ ਕੁਮਾਰ ਐਮ ਸੀ,ਕੁਲਵਿੰਦਰ ਕੌਰ ਐਮ ਸੀ, ਪਾਲਾ ਰਾਮ ਪਰੋਚਾ ਸੀਨੀਅਰ ਕਾਂਗਰਸੀ, ਐਡਵੋਕੇਟ ਰਵੀ ਰੁਪਾਲ, ਗੁਰਸੇਵਕ ਢੂੰਡਾ , ਗੁਰਪਿਆਰ ਜੌੜਾ,ਰਾਮ ਸਿੰਘ ਠੂਠਿਆਵਾਲੀ ਤੇ ਸਮਾਜਸੇਵੀ ਸਤੀਸ਼ ਮਹਿਤਾ ਮਜੂਦ ਸਨ।