*ਸੋਨੀਆ ਗਾਂਧੀ ਤੋਂ ਈ ਡੀ ਪੁੱਛਗਿੱਛ ਮਾਮਲੇ ਤੇ ਮਾਨਸਾ ਕਾਂਗਰਸ ਨੇ ਕੀਤਾ ਸਤਿਆਗ੍ਰਹਿ*

0
68

ਮਾਨਸਾ, 27 ਜੁਲਾਈ-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਬੀਤੇ ਦਿਨੀਂ ਸੋਨੀਆ ਗਾਂਧੀ ਤੋਂ ਕੇਂਦਰ ਦੀ ਜਾਂਚ ਏਜੰਸੀ ਈ ਡੀ ਨੇ ਨੈਸ਼ਨਲ ਹੈਰਲਡ ਸਬੰਧਿਤ ਪੁੱਛ ਗਿੱਛ ਕੀਤੀ। ਇਸੇ ਨੂੰ ਲੈ ਕੇ ਸਮੁਚੇ ਕਾਂਗਰਸ ਪਾਰਟੀ ਦੇ ਲੀਡਰ ਤੇ ਵਰਕਰ ਮੋਦੀ ਸਰਕਾਰ ਖਿਲਾਫ ਸਤਿਆਗ੍ਰਹਿ  ਕਰਕੇ ਆਪਣੀ ਪਾਰਟੀ ਦੀ ਆਲਾ ਕਮਾਨ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾ ਰਹੇ ਹਨ। ਇਸੇ ਲੜੀ ਤਹਿਤ ਅੱਜ ਮਾਨਸਾ ਕਾਂਗਰਸ ਕਮੇਟੀ ਨੇ ਆਪਣਾ ਰੋਸ ਪ੍ਰਗਟ ਕਰਨ ਲਈ ਮਾਨਸਾ ਬੱਸ ਸਟੈਂਡ ਕੋਲ ਸਤਿਆਗ੍ਰਹਿ ਦੇ ਰੂਪ ਵਿਚ ਆਪਣਾ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਬੋਲਦੇ ਮਾਨਸਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਸਦੀਪ ਸਿੰਘ ਜਿਲ੍ਹਾ ਪਰੀਸਦ ਦੇ ਚੇਅਰਮੈਨ ਬਿਕਰਮਜੀਤ ਸਿੰਘ ਮੋਫਰ ਤੇ ਮਾਨਸਾ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸਾਡੇ ਸੀਨੀਅਰ ਆਗੂਆਂ ਨੂੰ ਆਪਣੀਆਂ ਜਾਂਚ ਏਜੰਸੀਆਂ ਰਾਹੀਂ ਪ੍ਰੇਸ਼ਾਨ ਕਰਕੇ ਮੁੱਖ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਕੇ ਰੱਖਣਾ ਚਹੁੰਦੀ ਹੈ। ਉਹਨਾਂ ਅੱਗੇ ਦੱਸਿਆ ਕਿ ਦੇਸ਼ ਅੰਦਰ ਬੇਰੁਜਗਾਰੀ ਤੇ ਮਹਿੰਗਾਈ ਨੇ ਭਾਰਤ ਵਾਸੀਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਪਰੰਤੂ ਮੋਦੀ ਸਰਕਾਰ ਇਹਨਾਂ ਸਾਰੇ ਮਸਲਿਆਂ ਤੋਂ ਦੇਸ਼ ਦੀ ਜਨਤਾ ਦਾ ਧਿਆਨ ਘੁਮਾਉਣ ਲਈ ਇਹੋ ਜੇ ਬੇਲੋੜੇ ਮੁੱਦੇ ਮੀਡੀਆ ਵਿਚ ਊਛਾਲੇ ਜਾ ਰਹੇ ਹਨ ਉਹਨਾਂ ਕਿਹਾ ਕਿ ਅੱਜ ਪੂਰੇ ਭਾਰਤ ਅੰਦਰ ਕੇਂਦਰ ਸਰਕਾਰ ਖਿਲਾਫ ਸੰਕੇਤਕ ਸਤਿਆ ਗ੍ਰਹਿ ਦਾ ਆਰੰਭ ਕੀਤਾ ਗਿਆ ਹੈ ਜੇਕਰ ਆਉਣ ਵਾਲੇ ਦਿਨਾਂ ਅੰਦਰ ਮੋਦੀ ਸਰਕਾਰ ਆਪਣੀਆਂ ਇਹਨਾਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਪਵਨ ਕੁਮਾਰ ਵਾਇਸ ਪ੍ਰਧਾਨ ਨਗਰ ਕੌਂਸਲ ਮਾਨਸਾ, ਪ੍ਰੇਮ ਸਾਗਰ ਭੋਲਾ ਐੱਮ ਸੀ, ਬਲਦੇਵ ਸਿੰਘ ਰੁੜ੍ਹ,ਕੁਲਦੀਪ ਸਿੰਘ ਸਰਪੰਚ, ਕਰਨੈਲ ਸਿੰਘ ਅਤਲਾ,ਸੰਦੀਪ ਮਹਿਤਾ,ਰਾਣਾ ਸੰਧੂ, ਸੁਖਦਰਸ਼ਨ ਖਾਰਾ, ਪਾਲਾ ਰਾਮ ਪਰੋਚਾ ,ਗੁਰਦੀਪ ਸਿੰਘ ਦੀਪਾ ਸਾਬਕਾ ਕੌਂਸਲਰ, ਨਿਰਮਲ ਸਿੰਘ ਸਰਪੰਚ , ਬੂਟਾ ਸਿੰਘ ਕੱਲ੍ਹੋ ,ਗੁਰਸੇਵਕ ਸਿੰਘ ਢੂੰਡਾ, ਪੋਹਲੋਜੀਤ ਸਿੰਘ ਸਰਪੰਚ ਬਾਜੇਵਾਲਾ,ਸੰਦੀਪ ਅਰੋੜਾ ਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਮੌਜੂਦ ਸਨ।

LEAVE A REPLY

Please enter your comment!
Please enter your name here