*ਗੁਲਾਬੀ ਸੁੰਡੀ ਦੇ ਪ੍ਰਕੋਪ ਕਾਰਨ ਪਿੰਡ ਭਲਾਈਕੇ ਦੇ ਕਿਸਾਨਾਂ ਨੇ ਨਰਮੇ ਦੀ ਫ਼ਸਲ ਵਾਹੀ*

0
24

ਮਾਨਸਾ 4 ਜੁਲਾਈ (ਸਾਰਾ ਯਹਾਂ/ ਗੋਪਾਲ ਅਕਲੀਆ)-ਚਿੱਟਾ ਸੋਨਾ ਪੈਦਾ ਕਰਨ ਵਾਲੀ ਬੈਲਟ ਦੇ ਕਿਸਾਨਾਂ ਦੀ ਗੁਲਾਬੀ ਸੁੰਡੀ ਨੇ ਨੀਂਦ ਹਰਾਮ ਕੀਤੀ ਹੋਈ ਹੈ। ਜਿਸ ਕਾਰਨ ਗੁਲਾਬੀ ਸੁੰਡੀ ਤੋਂ ਨਿਰਾਸ਼ ਹੋ ਕੇ ਨਰਮਾ ਕਾਸ਼ਤਕਾਰ ਨਰਮੇ ਦੀ ਫਸਲ ਵਾਹ ਰਹੇ ਹਨ। ਅੱਜ ਪਿੰਡ ਭਲਾਈਕੇ ਦੇ ਚਾਰ ਕਿਸਾਨਾਂ ਨੇ ਸਾਢੇ 10 ਏਕੜ ਨਰਮੇ ਦੀ ਫਸਲ ਵਾਹੀ। ਕਿਸਾਨ ਸੁਖਜਿੰਦਰ ਸਿੰਘ ਪੁੱਤਰ ਮੇਜਰ ਸਿੰਘ 2.5 ਏਕੜ, ਜਸਕਰਨ ਸਿੰਘ ਪੁੱਤਰ ਰੂਪ ਸਿੰਘ 1 ਏਕੜ, ਗੁਰਦੀਪ ਸਿੰਘ ਪੁੱਤਰ ਪ੍ਰਤਾਪ ਸਿੰਘ 3 ਏਕੜ ਅਤੇ ਗੁਰਵਿੰਦਰ ਸਿੰਘ ਪੁੱਤਰ ਜੀਤਾ ਸਿੰਘ 4 ਏਕੜ ਨੇ ਨਰਮਾਂ ਵਾਹਿਆ ਹੈ । ਇਸ ਸਮੇਂ ਭਾਕਿਯੂ ਸਿੱਧੂਪੁਰ ਦੇ ਜਿਲਾ ਪ੍ਰਧਾਨ ਲਖਵੀਰ ਅਕਲੀਆ ਅਤੇ ਜਿਲਾ ਜਨਰਲ ਸਕੱਤਰ ਮੱਖਣ ਭੈਣੀ ਬਾਘਾ ਨੇ ਕਿਹਾ ਕਿ ਕਿਸਾਨਾਂ ਨੇ ਬੜੇ ਸੁਪਨੇ ਲੈ ਕੇ ਨਰਮੇਂ ਦੀ ਫਸਲ ਬੀਜੀ ਸੀ, ਪਰ ਗੁਲਾਬੀ ਸੁੰਡੀ ਨੇ ਉਹਨਾਂ ਦੇ ਸੁਪਨੇ ਚਕਨਾਚੂਰ ਕਰ ਦਿੱਤੇ ਹਨ । ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਗੁਲਾਬੀ ਸੁੰਡੀ ਦੀ ਰੋਕਥਾਮ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਪ੍ਰਤੀ ਏਕੜ 60000 ਰੂਪੈ ਮੁਆਵਜਾ ਦਿੱਤਾ ਜਾਵੇ ਅਤੇ ਨਾਲ ਇਹ ਵੀ ਮੰਗ ਕੀਤੀ ਕਿ ਵਾਹੇ ਹੋਏ ਨਰਮੇ ਦੀ ਗਿਰਦਾਵਰੀ ਪਾਰਦਰਸ਼ੀ ਕਰਵਾਈ ਜਾਵੇ । ਇਸ ਸਮੇਂ ਬਲਜੀਤ ਭੈਣੀ ਬਾਘਾ, ਗੁਰਵਿੰਦਰ ਸਿੰਘ, ਜਗਜੀਤ ਸਿੰਘ ਇਕਾਈ ਪ੍ਰਧਾਨ ਭਾਕਿਯੂ ਸਿੱਧੂਪੁਰ, ਬੱਲਬ ਸਿੰਘ, ਕੁਲਦੀਪ ਸਿੰਘ, ਬਿੱਕਰ ਸਿੰਘ ਅਤੇ ਚਰਨਾ ਸਿੰਘ ਆਦਿ ਮੌਜੂਦ ਸਨ ।

LEAVE A REPLY

Please enter your comment!
Please enter your name here