*ਨਸ਼ਾ ਤਸਕਰੀ ਮਾਮਲੇ ‘ਚ STF ਨੇ 20 ਕਿੱਲੋ 800 ਗ੍ਰਾਮ ਡਰੱਗ ਸਣੇ 3 ਆਰੋਪੀ ਕੀਤੇ ਕਾਬੂ*

0
20

ਲੁਧਿਆਣਾ 03 ,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼) : ਨਸ਼ਾ ਤਸਕਰੀ ਦੇ ਮਾਮਲੇ ‘ਚ ਐਸਟੀਐੱਫ ਨੇ ਜੰਮੂ ਕਸ਼ਮੀਰ ਪੁਲਿਸ ਦੇ ਸਹਿਯੋਗ ਨਾਲ ਤੀਜਾ ਆਰੋਪੀ ਵੀ ਕਾਬੂ ਕਰ ਲਿਆ ਹੈ।ਪੁਲਿਸ ਨੇ  ਆਰੋਪੀ ਦੀ ਨਿਸ਼ਾਨਦੇਹੀ ‘ਤੇ 9 ਕਿਲੋ 400 ਗ੍ਰਾਮ ਆਈਸ ਡ੍ਰੱਗ ਬਰਾਮਦ ਕੀਤਾ ਹੈ। ਦਰਅਸਲ, ਬੀਤੇ ਦਿਨ ਲੁਧਿਆਣਾ ਐਸਟੀਐਫ ਵੱਲੋਂ ਦੋ ਆਰੋਪੀਆਂ ਨੂੰ ਕਾਬੂ ਕੀਤਾ ਗਿਆ ਸੀ।ਜਿਨ੍ਹਾਂ ਕੋਲੋਂ 20 ਕਿੱਲੋ 800 ਗ੍ਰਾਮ ਡਰੱਗ ਦੇ ਮਾਮਲੇ ‘ਚ ਫਰਾਰ ਤੀਜਾ ਸਾਥੀ ਕਾਬੂ ਕਰ ਲਿਆ ਹੈ।

ਇਸਦੇ ਨਾਲ ਹੀ ਹੁਣ ਤਿੰਨਾਂ ਤਸਕਰਾਂ ਕੋਲੋਂ ਕੁੱਲ 30 ਕਿਲੋ 200 ਗ੍ਰਾਮ ਆਈਸ ਡਰੱਗ ਬਰਾਮਦ ਹੋ ਚੁੱਕਾ ਹੈ।ਇਸ ਮਾਮਲੇ ‘ਚ ਡੀਐਸਪੀ ਐਸਟੀਐਫ ਅਜੇ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਐਸਟੀਐਫ ਨੇ ਲੁਧਿਆਣਾ ਦੇ ਬੀਆਰਐਸ ਨਗਰ ਖੇਤਰ ਤੋਂ ਦੋ ਆਰੋਪੀਆਂ ਨੂੰ ਕਾਬੂ ਕੀਤਾ।

ਇਨ੍ਹਾਂ ਦੀ ਪਛਾਣ ਹਰਪ੍ਰੀਤ ਸਿੰਘ ਅਤੇ ਅਰਜੁਨ ਵਜੋਂ ਹੋਈ ਹੈ।ਡੀਐਸਪੀ ਨੇ ਦੱਸਿਆ ਕਿ ਇਹਨਾਂ ਕੋਲੋਂ ਮੌਕੇ ‘ਤੇ ਅਤੇ ਬਾਅਦ ‘ਚ ਬਰਾਮਦਗੀ ਕਰਕੇ 20 ਕਿੱਲੋ 800 ਗ੍ਰਾਮ ਡਰੱਗ ਬਰਾਮਦ ਕੀਤਾ ਗਿਆ।ਇਨ੍ਹਾਂ ਦਾ ਤੀਜਾ ਸਾਥੀ ਵਿਸ਼ਾਲ ਉਰਫ ਵਿਨੇ ਕੁਮਾਰ ਫਰਾਰ ਸੀ ਜਿਸ ਨੂੰ ਜੰਮੂ ਕਸ਼ਮੀਰ ਪੁਲਿਸ ਦੀ ਮਦਦ ਨਾਲ ਬਾਰਾਮੁਲ੍ਹਾ ਤੋਂ ਕਾਬੂ ਕੀਤਾ ਗਿਆ। 

ਜਿਸ ਤੋਂ ਬਾਅਦ ਆਰੋਪੀਆਂ ਨੂੰ ਰਿਮਾਂਡ ‘ਤੇ ਲੈ ਕੇ ਕੀਤੀ ਗਈ ਪੁੱਛ ਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਆਰੋਪੀਆਂ ਨੇ ਆਪਣੇ ਘਰ ਦੇ ਸਟੋਰ ‘ਚ 9 ਕਿਲੋ 400 ਗ੍ਰਾਮ ਹੋਰ ਆਈਸ ਡਰੱਗ ਰੱਖੀ ਹੋਈ ਹੈ।ਜਿਸ ਨੂੰ ਪੁਲਿਸ ਨੇ ਹੁਣ ਬਰਾਮਦ ਕਰ ਲਿਆ ਹੈ।ਪੁਲਿਸ ਇਸ ਮਾਮਲੇ ‘ਚ ਜਾਂਚ ਕਰ ਰਹੀ ਹੈ। 

LEAVE A REPLY

Please enter your comment!
Please enter your name here