*ਦਿੱਲੀ ‘ਚ ਢਹਿ ਢੇਰੀ ਹੋਇਆ 3 ਮੰਜ਼ਿਲਾ ਮਕਾਨ , ਮਚਿਆ ਚੀਕ-ਚਿਹਾੜਾ, 2 ਲੋਕਾਂ ਦੀ ਗਈ ਜਾਨ*

0
102

25 ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਰਾਜਧਾਨੀ ਦਿੱਲੀ ਦੇ ਸੱਤਿਆ ਨਿਕੇਤਨ ਵਿੱਚ ਸੋਮਵਾਰ 25 ਅਪ੍ਰੈਲ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਦਰਅਸਲ, ਇੱਕ ਨਿਰਮਾਣ ਅਧੀਨ ਇਮਾਰਤ ਅਚਾਨਕ ਡਿੱਗ ਗਈ, ਜਿਸ ਕਾਰਨ ਸੱਤ ਮਜ਼ਦੂਰ ਮਲਬੇ ਹੇਠਾਂ ਦੱਬ ਗਏ। ਜਿਨ੍ਹਾਂ ਵਿੱਚੋਂ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਹੈ।Delhi News: ਦਿੱਲੀ 'ਚ ਢਹਿ ਢੇਰੀ ਹੋਇਆ 3 ਮੰਜ਼ਿਲਾ ਮਕਾਨ , ਮਚਿਆ ਚੀਕ-ਚਿਹਾੜਾ, 2 ਲੋਕਾਂ ਦੀ ਗਈ ਜਾਨ

ਇਸ ਤੋਂ ਬਾਅਦ ਪੁਲਿਸ ਅਤੇ ਫਾਇਰ ਵਿਭਾਗ ਨੇ ਮਿਲ ਕੇ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਬਚਾਅ ਮੁਹਿੰਮ ਚਲਾਈ। ਇਸ ਬਚਾਅ ਮੁਹਿੰਮ ਵਿੱਚ ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਇਸ ਦੇ ਨਾਲ ਹੀ ਬਚਾਅ ਕਾਰਜ ਖਤਮ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।https://c8658e9da37a10f8f7c43ecdd849735f.safeframe.googlesyndication.com/safeframe/1-0-38/html/container.htmlDelhi News: ਦਿੱਲੀ 'ਚ ਢਹਿ ਢੇਰੀ ਹੋਇਆ 3 ਮੰਜ਼ਿਲਾ ਮਕਾਨ , ਮਚਿਆ ਚੀਕ-ਚਿਹਾੜਾ, 2 ਲੋਕਾਂ ਦੀ ਗਈ ਜਾਨ

ਬਚਾਅ ਕਾਰਜ ‘ਚ ਲੱਗੇ NDRF ਅਧਿਕਾਰੀ ਗੋਵਰਧਨ ਬੇਰਵਾ ਨੇ ਦੱਸਿਆ ਕਿ ਹੁਣ ਤੱਕ ਜਿਨ੍ਹਾਂ ਲੋਕਾਂ ਨੂੰ ਬਚਾਇਆ ਗਿਆ ਹੈ, ਉਨ੍ਹਾਂ ‘ਚੋਂ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਾਨੂੰ 4 ਤੋਂ 5 ਲੋਕਾਂ ਦੇ ਫਸੇ ਹੋਣ ਦੀ ਸੂਚਨਾ ਮਿਲੀ ਸੀ। ਸਾਡੀਆਂ 25 ਟੀਮਾਂ ਮੌਕੇ ‘ਤੇ ਲੋਕਾਂ ਨੂੰ ਬਚਾਉਣ ‘ਚ ਲੱਗੀਆਂ ਹੋਈਆਂ ਹਨ।Delhi News: ਦਿੱਲੀ 'ਚ ਢਹਿ ਢੇਰੀ ਹੋਇਆ 3 ਮੰਜ਼ਿਲਾ ਮਕਾਨ , ਮਚਿਆ ਚੀਕ-ਚਿਹਾੜਾ, 2 ਲੋਕਾਂ ਦੀ ਗਈ ਜਾਨ

ਇਹ ਘਟਨਾ ਅੱਜ ਦੁਪਹਿਰ 1.30 ਵਜੇ ਦੇ ਕਰੀਬ ਵਾਪਰੀ, ਦੱਸਿਆ ਜਾ ਰਿਹਾ ਹੈ ਕਿ ਘਰ ਵਿੱਚ ਕਰੀਬ 1 ਮਹੀਨੇ ਤੋਂ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਗੁਆਂਢ ‘ਚ ਰਹਿਣ ਵਾਲੇ ਅੰਸ਼ੂ ਦਾ ਕਹਿਣਾ ਹੈ ਕਿ ਨਿਰਮਾਣ ਨਵੇਂ ਸਿਰੇ ਤੋਂ ਕੀਤਾ ਜਾ ਰਿਹਾ ਸੀ।Delhi News: ਦਿੱਲੀ 'ਚ ਢਹਿ ਢੇਰੀ ਹੋਇਆ 3 ਮੰਜ਼ਿਲਾ ਮਕਾਨ , ਮਚਿਆ ਚੀਕ-ਚਿਹਾੜਾ, 2 ਲੋਕਾਂ ਦੀ ਗਈ ਜਾਨ

ਇਸ ਦੌਰਾਨ ਪੁਲਸ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੀ ਮੌਕੇ ‘ਤੇ ਮੌਜੂਦ ਹੈ ਅਤੇ ਬਚਾਅ ਕਾਰਜ ‘ਚ ਮਦਦ ਕਰ ਰਹੀ ਹੈ। ਢਹਿ ਇਮਾਰਤ ਤੋਂ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।Delhi News: ਦਿੱਲੀ 'ਚ ਢਹਿ ਢੇਰੀ ਹੋਇਆ 3 ਮੰਜ਼ਿਲਾ ਮਕਾਨ , ਮਚਿਆ ਚੀਕ-ਚਿਹਾੜਾ, 2 ਲੋਕਾਂ ਦੀ ਗਈ ਜਾਨ

ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਬਚਾਅ ਕਾਰਜ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਇਹ ਘਟਨਾ ਬਹੁਤ ਦੁਖਦ ਹੈ।Delhi News: ਦਿੱਲੀ 'ਚ ਢਹਿ ਢੇਰੀ ਹੋਇਆ 3 ਮੰਜ਼ਿਲਾ ਮਕਾਨ , ਮਚਿਆ ਚੀਕ-ਚਿਹਾੜਾ, 2 ਲੋਕਾਂ ਦੀ ਗਈ ਜਾਨ

ਜ਼ਿਲ੍ਹਾ ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗਾ ਹੋਇਆ ਹੈ। ਮੈਂ ਖੁਦ ਘਟਨਾ ਨਾਲ ਜੁੜੀ ਹਰ ਜਾਣਕਾਰੀ ਲੈ ਰਿਹਾ ਹਾਂ।

LEAVE A REPLY

Please enter your comment!
Please enter your name here