*ਕਰਜ਼ੇ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ, ਖੇਤ ‘ਚ ਜ਼ਹਿਰ ਨਿਗਲ ਕੇ ਖੁਦਕੁਸ਼ੀ*

0
97

ਸੰਗਰੂਰ 25 ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ‘ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇੱਕ ਹੋਰ ਕਿਸਾਨ ਇਸ ਕਰਜ਼ੇ ਦੀ ਬਲੀ ਚੜ੍ਹ ਗਿਆ ਹੈ। ਤਾਜ਼ਾ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ ਜਿੱਥੇ ਦੇ ਬਕਸ਼ੀਵਾਲਾ ਪਿੰਡ ਦੇ ਨੌਜਵਾਨ ਕਿਸਾਨ ਨੇ ਪਹਿਲਾਂ ਤੋਂ ਚੜ੍ਹੇ ਕਰਜ਼ ਤੇ ਇਸ ਵਾਰ ਕਣਕ ਦੇ ਘੱਟ ਝਾੜ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਜਿਹਾ ਕਦਮ ਚੁੱਕਿਆ। ਜਹਿਰ ਨਿਗਲ ਕੇ ਇਸ ਨੌਜਵਾਨ ਕਿਸਾਨ ਨੇ ਆਤਮਹੱਤਿਆ ਕਰ ਲਈ।

ਘਟਨਾ ਤੋਂ ਬਾਅਦ ਕਿਸਾਨ ਦੇ ਘਰ ਸਮੇਤ ਪਿੰਡ ‘ਚ ਸੋਗ ਦਾ ਮਾਹੌਲ ਹੈ। ਕਿਸਾਨ ਭੂਪਿੰਦਰ ਸਿੰਘ ਦੇ ਨੌਜਵਾਨ ਬੇਟੇ ਗੁਰਵਿੰਦਰ ਸਿੰਘ ਨੇ ਪਹਿਲਾਂ ਤੋਂ ਚੜ੍ਹੇ ਕਰਜ ਤੇ ਇਸ ਵਾਰ ਕਣਕ ਦੇ ਘੱਟ ਝਾੜ ਤੋਂ ਪ੍ਰੇਸ਼ਾਨ ਹੋ ਕੇ ਆਪਣੇ ਖੇਤ ਵਿੱਚ ਜਾ ਕੇ ਜਹਿਰ ਨਿਗਲ ਲਈ। ਮ੍ਰਿਤਕ ਕਿਸਾਨ ਦੋ ਏਕੜ ਜ਼ਮੀਨ ਦਾ ਮਾਲਕ ਸੀ ਜਿਸ ਨਾਲ ਕਿਸਾਨ ਦਾ ਗੁਜਾਰਾ ਠੀਕ ਨਹੀਂ ਹੋ ਰਿਹਾ ਸੀ ਤੇ ਪ੍ਰੇਸ਼ਾਨੀ ‘ਚ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ।

ਮ੍ਰਿਤਕ ਕਿਸਾਨ ਗੁਰਵਿੰਦਰ ਸਿੰਘ ਦੇ ਪਿਤਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਬੇਟੇ ਕੋਲ 2 ਏਕੜ ਜ਼ਮੀਨ ਹੈ ਜਿਸ ਦਾ ਇੱਕ ਛੋਟਾ ਪੁੱਤਰ ਤੇ ਇੱਕ ਧੀ ਹੈ। ਪਹਿਲਾਂ ਉਨ੍ਹਾਂ ਉੱਪਰ 800000 ਦਾ ਕਰਜ਼ ਸੀ ਤੇ ਇਸ ਵਾਰ ਕਣਕ ਦੀ ਫਸਲ ਬਹੁਤ ਘੱਟ ਹੋਈ। ਇਸ ਦੇ ਚੱਲਦੇ ਉਹ ਪ੍ਰੇਸ਼ਾਨ ਸੀ। ਉਹ ਸਵੇਰੇ ਆਪਣੇ ਖੇਤ ਗਿਆ। ਖੇਤ ਵਿੱਚੋਂ ਉਸ ਨੇ ਕੁਝ ਜਹਰੀਲਾ ਕੀਟਨਾਸ਼ਕ ਨਿਗਲ ਲਿਆ। ਇਸ ਤੋਂ ਬਾਅਦ ਉਸ ਨੂੰ ਪਟਿਆਲਾ ਲੈ ਕੇ ਜਾ ਰਹੇ ਸੀ ਕਿ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਪਰਿਵਾਰ ਵੱਲੋਂ ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਪਰਿਵਾਰ ਦਾ ਸਹੀ ਪਾਲਣ ਪੋਸ਼ਣ ਹੋ ਸਕੇ। 

LEAVE A REPLY

Please enter your comment!
Please enter your name here