ਮਾਨਸਾ 16 ਫ਼ਰਵਰੀ (ਸਾਰਾ ਯਹਾਂ/ ਬੀਰਬਲ ਧਾਲੀਵਾਲ) ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ।ਜਿਸ ਵਿੱਚ ਬਹੁਤ ਥੋੜ੍ਹਾ ਸਮਾਂ ਰਹਿ ਗਿਆ ਹੈ ਹਰਿਆਣਾ ਦੇ ਡੇਰਾ ਸਿਰਸਾ ਮੁਖੀ ਪੈਰੋਲ ਤੇ ਬਾਹਰ ਆ ਚੁੱਕੇ ਹਨ। ਜਿਸ ਨੂੰ ਲੈ ਲੈ ਕੇ ਵੱਖ ਵੱਖ ਪਾਰਟੀਆਂ ਦਾਅਵੇ ਕਰ ਰਹੀਆਂ ਹਨ ।ਕਿ ਉਨ੍ਹਾਂ ਨੂੰ ਡੇਰੇ ਵੱਲੋਂ ਅਸ਼ੀਰਵਾਦ ਅਤੇ ਸਮਰਥਨ ਦਿੱਤਾ ਜਾ ਰਿਹਾ ਹੈ ਜਦਕਿ ਅਸਲ ਵਿਚ ਡੇਰੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਸਮਰਥਨ ਨਹੀਂ ਦਿੱਤਾ ਗਿਆ ਹੈ ਅਤੇ ਡੇਰੇ ਨੇ ਅਜੇ ਤੱਕ ਕੋਈ ਫੈਸਲਾ ਨਹੀਂ ਕੀਤਾ। ਦਿੱਲੀ ਦੇ ਬਹੁਤ ਸਾਰੇ ਅਖ਼ਬਾਰਾਂ ਸੋਸ਼ਲ ਮੀਡੀਆ ਅਤੇ ਮੀਡੀਆ ਇਸ ਖ਼ਬਰ ਨੂੰ ਫੈਲਾ ਰਹੇ ਹਨ ਕਿ ਡੇਰਾ ਮੁਖੀ ਵੱਲੋਂ ਕਿਸੇ ਸਿਆਸੀ ਪਾਰਟੀ ਨੂੰ ਅੰਦਰਖਾਤੇ ਸਮਰਥਨ ਦਾ ਐਲਾਨ ਕਰ ਦਿੱਤਾ ਗਿਆ ਹੈ। ਜਦਕਿ ਇਸ ਵਿਚ ਕੋਈ ਵੀ ਸੱਚਾਈ ਨਹੀਂ ਹੈ ਅਜੇ ਤੱਕ ਡੇਰੇ ਨੇ ਆਪਣੇ ਪੱਤੇ ਨਹੀਂ ਖੋਲ੍ਹੇ ਹਨ ਬੇਸ਼ਕ ਆਉਣ ਵਾਲੇ ਦਿਨਾਂ ਵਿੱਚ ਡੇਰਾ ਸਿਰਸਾ ਕਿਸੇ ਪਾਰਟੀ ਜਾਂ ਉਮੀਦਵਾਰ ਨੂੰ ਸਮਰਥਨ ਦਾ ਐਲਾਨ ਕਰ ਸਕਦਾ ਹੈ। ਪਰ ਅਜੇ ਤੱਕ ਕਿਸੇ ਨੂੰ ਐਲਾਨ ਨਹੀਂ ਕੀਤਾ ਕੁਝ ਪਾਰਟੀਆਂ ਅਤੇ ਆਗੂ ਜਾਣ ਬੁੱਝ ਕੇ ਇਹ ਗ਼ਲਤ ਖ਼ਬਰ ਹੈ ਲਾ ਰਹੇ ਹਨ ਕਿ ਉਨ੍ਹਾਂ ਨੂੰ ਡੇਰੇ ਵੱਲੋਂ ਸਮਰਥਨ ਮਿਲ ਚੁੱਕਿਆ ਹੈ। ਜਦਕਿ ਸੱਚਾਈ ਕੁਝ ਹੋਰ ਹੈ ਜਿਸ ਦਾ ਪਤਾ ਆਉਂਦੇ ਦਿਨਾਂ ਵਿਚ ਲੱਗੇਗਾ ਪੰਜਾਬ ਵਿੱਚ ਡੇਰਾ ਸਿਰਸਾ ਦਾ ਇਕ ਵੱਡਾ ਵੋਟ ਬੈਂਕ ਅਤੇ ਸ਼ਰਧਾਲੂ ਹਨ ਜੇ ਡੇਰਾ ਮੁਖੀ ਉਨ੍ਹਾਂ ਸਾਰਿਆਂ ਨੂੰ ਕਿਸੇ ਵਿਸ਼ੇਸ਼ ਪਾਰਟੀ ਦੇ ਹੱਕ ਵਿੱਚ ਭੁਗਤਣ ਲਈ ਕਹਿੰਦੇ ਹਨ। ਤਾਂ ਪੰਜਾਬ ਵਿਚ ਜੋ ਸਮੀਕਰਨ ਹੁਣ ਚੱਲ ਰਹੇ ਹਨ ਉਨ੍ਹਾਂ ਵਿਚ ਬਦਲਾਅ ਆ ਸਕਦਾ ਹੈ। ਕਿਉਂਕਿ ਇਸ ਵਾਰ ਮੁਕਾਬਲਾ ਬਹੁਤ ਸਖ਼ਤ ਹੈ ਅਤੇ ਜਿੱਤ ਹਾਰ ਬਹੁਤ ਘੱਟ ਹਜ਼ਾਰਾਂ ਵਿੱਚ ਹੀ ਹੋਵੇਗੀ ਵੱਡੀ ਜਿੱਤ ਦੀ ਸੰਭਾਵਨਾ ਕੋਈ ਵੀ ਉਮੀਦਵਾਰ ਨਹੀਂ ਕਰ ਰਿਹਾ ਸਾਰਿਆਂ ਦੀ ਇਹੀ ਇੱਛਾ ਹੈ ਕਿ ਇੱਕ ਹਜਾਰ ਦੋ ਹਜਾਰ ਵੋਟ ਤੇ ਜਾਈਏ ਤਾਂ ਚੰਗਾ ਹੈ ।ਜੇਕਰ ਡੇਰਾ ਸਿਰਸਾ ਦੀ ਬੱਝਵੀਂ ਵੋਟ ਕਿਸੇ ਉਮੀਦਵਾਰ ਨੂੰ ਪੈਂਦੀ ਹੈ ਤਾਂ ਇਸਦਾ ਅਸਰ ਜ਼ਰੂਰ ਵੇਖਣ ਲਈ ਮਿਲੇਗਾ ਜਿਸ ਦੀ ਸੰਭਾਵਨਾ ਹੈ ।ਕਿ ਆਉਂਦੇ ਦਿਨਾਂ ਵਿਚ ਡੇਰਾ ਕਿਸੇ ਪਾਰਟੀ ਜਾਂ ਵਿਸ਼ੇਸ਼ ਉਮੀਦਵਾਰਾਂ ਨੂੰ ਸਮਰਥਨ ਦਾ ਐਲਾਨ ਕਰ ਸਕਦਾ ਹੈ ਪਰ ਅਜੇ ਤੱਕ ਇਹ ਸਿਰਫ ਕਿਆਸ ਅਰਾਈਆਂ ਹਨ ਕੁਝ ਸਿਆਸੀ ਪਾਰਟੀਆਂ ਅਤੇ ਉਮੀਦਵਾਰ ਆਪਣੇ ਚੋਣ ਲਾਭ ਲਈ ਝੂਠੀਆਂ ਅਫ਼ਵਾਹਾਂ ਫੈਲਾ ਰਹੇ ਹਨ। ਜਦਕਿ ਅਜਿਹਾ ਕੁਝ ਨਹੀਂ ਹੈ ਇਸ ਦਾ ਪਤਾ ਅਗਲੇ ਦਿਨਾਂ ਵਿਚ ਲੱਗੇਗਾ ਕਿ ਡੇਰਾ ਕਿਸ ਨੂੰ ਸਮਰਥਨ ਅਤੇ ਸਪੋਰਟ ਕਰਦਾ ਹੈ।ਡੇਰਾ ਸਿਰਸਾ ਦੇ ਸ਼ਰਧਾਲੂ ਵੀ ਇਸ ਵੱਲ ਚੰਗੀ ਤਰ੍ਹਾਂ ਵੇਖ ਰਹੇ ਹਨ ਕਿ ਉਨ੍ਹਾਂ ਦੇ ਡੇਰਾ ਮੁਖੀ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੂੰ ਕੀ ਹੁਕਮ ਕਰਦੇ ਹਨ ਅਤੇ ਕਿਸ ਪਾਰਟੀ ਜਾਂ ਉਮੀਦਵਾਰ ਦਾ ਸਮਰਥਨ ਕਰਦੇ ਹਨ ।ਡੇਰਾ ਪ੍ਰੇਮੀਆਂ ਵਿੱਚ ਇਹ ਵੀ ਬੜੀ ਉਤਸੁਕਤਾ ਹੈ ਕਿ ਉਹ ਆਪਣੇ ਗੁਰੂ ਦੇ ਡੇਰੇ ਵਿੱਚ ਜਾ ਕੇ ਦਰਸ਼ਨ ਕਰਨ ਅਤੇ ਉਨ੍ਹਾਂ ਦਾ ਹੁਕਮ ਪ੍ਰਾਪਤ ਕਰਨ ਪਰ ਅਜੇ ਤੱਕ ਡੇਰਾ ਮੁਖੀ ਪੈਰੋਲ ਤੋਂ ਬਾਅਦ ਆਪਣੇ ਪੈਰੋਂਕਾਰਾ ਨੂੰ ਨਹੀਂ ਮਿਲ ਰਹੇ ਹਨ ।ਕਿਆਸ ਅਰਾਈਆਂ ਚੱਲ ਰਹੀਆਂ ਹਨ ਕਿ ਅਗਲੇ ਇਕ ਦੋ ਦਿਨਾਂ ਵਿੱਚ ਡੇਰਾ ਮੁਖੀ ਆਪਣੇ ਡੇਰੇ ਦੇ ਸ਼ਰਧਾਲੂਆਂ ਜਾਂ ਮੇਨ ਅਹੁਦੇਦਾਰਾਂ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਕੋਈ ਫ਼ੈਸਲਾ ਲੈ ਸਕਦੇ ਹਨ। ਕੁਝ ਪਾਰਟੀਆਂ ਅਤੇ ਉਮੀਦਵਾਰਾਂ ਨੇ ਡੇਰੇ ਦੇ ਨੇੜਲੇ ਲੋਕਾਂ ਰਾਹੀਂ ਡੇਰੇ ਤੱਕ ਅੰਦਰਖਾਤੇ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇਨ੍ਹਾਂ ਨੂੰ ਡੇਰੇ ਦਾ ਸਮਰਥਨ ਮਿਲ ਜਾਵੇ ।ਅਗਲੇ ਇਕ ਦੋ ਦਿਨਾਂ ਵਿੱਚ ਸਥਿਤੀ ਪੂਰੀ ਤਰ੍ਹਾਂ ਸਪਸ਼ਟ ਹੋ ਜਾਵੇ ਕਿ ਡੇਰਾ ਇਸ ਬਾਰਕਸ ਪਾਰਟੀ ਉਮੀਦਵਾਰ ਦਾ ਸਮਰਥਨ ਕਰਦਾ ਹੈ ਜਾਂ ਆਪਣੇ ਸੇਵਾਦਾਰਾਂ ਨੂੰ ਇਹ ਕਿਹਾ ਜਾਵੇ ਕੀ ਤੁਸੀਂ ਆਪਣੀ ਮਰਜ਼ੀ ਅਨੁਸਾਰ ਜੋ ਚੰਗਾ ਲੱਗਦਾ ਉਸ ਨੂੰ ਵੋਟ ਕਰ ਦੇਵੋ।ਕਾਫ਼ੀ ਪਾਰਟੀਆਂ ਅਤੇ ਉਮੀਦਵਾਰਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਉਨ੍ਹਾਂ ਨੂੰ ਡੇਰਾ ਸਿਰਸਾ ਦਾ ਸਮਰਥਨ ਮਿਲ ਜਾਵੇ ਪਰ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਡੇਰਾ ਕਿਸੇ ਪਾਰਟੀ ਨੂੰ ਸਮਰਥਨ ਕਰਦਾ ਹੈ। ਜਾਂ ਆਪਣੇ ਸ਼ਰਧਾਲੂਆਂ ਨੂੰ ਇਹ ਕਿਹਾ ਜਾਵੇਗਾ ਕਿ ਤੁਸੀਂ ਆਪਣੀ ਮਨ ਮਰਜ਼ੀ ਅਨੁਸਾਰ ਜੋ ਉਮੀਦਵਾਰ ਚੰਗਾ ਲੱਗਦਾ ਹੈ ਉਸ ਨੂੰ ਵੋਟ ਕਰ ਦੇਵੋ ਅਗਲੇ ਇਕ ਦੋ ਦਿਨਾਂ ਵਿੱਚ ਸਥਿਤੀ ਸਪੱਸ਼ਟ ਹੋ ਜਾਵੇਗੀ।