* ਪੀਐਮ ਮੋਦੀ ਦੀ ਲੋਕਪ੍ਰਿਯਤਾ ਇੱਕੋ ਸਾਲ ‘ਚ ਹੀ 66% ਤੋਂ ਘੱਟ ਕੇ 24% ‘ਤੇ ਆਈ*

0
60

ਚੰਡੀਗੜ੍ਹ(ਸਾਰਾ ਯਹਾਂ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਇੱਕ ਸਾਲ ਵਿੱਚ 66 ਫੀਸਦੀ ਤੋਂ ਘੱਟ ਕੇ 24 ਫੀਸਦੀ ਰਹਿ ਗਈ ਹੈ। ਇਹ ਇੰਗਲਿਸ਼ ਨਿਊਜ਼ ਚੈਨਲ ਇੰਡੀਆ ਟੂਡੇ ਦੇ ‘ਮੂਡ ਆਫ਼ ਦ ਨੇਸ਼ਨ’ ਪੋਲ ਰਾਹੀਂ ਸਾਹਮਣੇ ਆਇਆ ਹੈ।

ਦਰਅਸਲ, ਇਸ ਸਰਵੇਖਣ ਵਿੱਚ ਇਹ ਪੁੱਛਿਆ ਗਿਆ ਸੀ ਕਿ ਭਾਰਤ ਲਈ ਅਗਲਾ ਪ੍ਰਧਾਨ ਮੰਤਰੀ ਕੌਣ ਹੋਣਾ ਚਾਹੀਦਾ ਹੈ? ਅਗਸਤ 2021 ਵਿੱਚ ਸਿਰਫ 24 ਪ੍ਰਤੀਸ਼ਤ ਲੋਕਾਂ ਨੇ ਮੋਦੀ ਨੂੰ ਆਪਣੀ ਪਹਿਲੀ ਪਸੰਦ ਕਿਹਾ, ਜਦੋਂਕਿ ਜਨਵਰੀ 2021 ਵਿੱਚ ਉਹ 38 ਪ੍ਰਤੀਸ਼ਤ ਲੋਕਾਂ ਦੀ ਪਸੰਦ ਸੀ। ਇਸ ਦੇ ਨਾਲ ਹੀ ਅਗਸਤ 2020 ਵਿੱਚ 66 ਪ੍ਰਤੀਸ਼ਤ ਲੋਕਾਂ ਨੇ ਮੋਦੀ ਨੂੰ ਪੀਐਮ ਲਈ ਆਪਣੀ ਪਹਿਲੀ ਪਸੰਦ ਦੱਸਿਆ ਸੀ।

ਦਿਲਚਸਪ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਫਾਇਰ ਬ੍ਰਾਂਡ ਲੀਡਰ ਬਣਨ ਮਗਰੋਂ ਮੋਦੀ ਦੀ ਲੋਕਪ੍ਰਿਯਤਾ ਘੱਟ ਗਈ ਹੋਵੇਗੀ, ਪਰ ਉਨ੍ਹਾਂ ਦੀ ਆਪਣੀ ਪਾਰਟੀ ਦੇ ਦੋ ਨੇਤਾਵਾਂ ਜਿਨ੍ਹਾਂ ਦੇ ਉਨ੍ਹਾਂ ਨਾਲ ਚੰਗੇ ਸਬੰਧ ਨੇ, ਉਨ੍ਹਾਂ ਦੀ ਪ੍ਰਸਿੱਧੀ ਵਧੀ ਹੈ। ਪੋਲ ਮੁਤਾਬਕ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਅਗਸਤ 2021 ਵਿੱਚ 11 ਪ੍ਰਤੀਸ਼ਤ ਭਾਗੀਦਾਰਾਂ ਰਾਹੀਂ ਸਰਬੋਤਮ ਪ੍ਰਧਾਨ ਮੰਤਰੀ ਉਮੀਦਵਾਰ ਮੰਨਿਆ ਗਿਆ। ਜਨਵਰੀ 2021 ਵਿੱਚ, ਇਹ ਅੰਕੜਾ 10 ਪ੍ਰਤੀਸ਼ਤ ਸੀ, ਜਦੋਂਕਿ ਅਗਸਤ 2020 ਵਿੱਚ ਸਿਰਫ ਤਿੰਨ ਪ੍ਰਤੀਸ਼ਤ ਲੋਕਾਂ ਨੇ ਉਸ ਨੂੰ ਪੀਐਮ ਮੈਟੀਰੀਅਲ ਮੰਨਿਆ।

ਸਰਵੇਖਣ ਵਿੱਚ ਅੱਗੇ ਕਿਹਾ ਗਿਆ ਹੈ ਕਿ ਅਗਸਤ 2021 ਵਿੱਚ ਸੱਤ ਫ਼ੀਸਦੀ ਲੋਕਾਂ ਨੇ ਅਮਿਤ ਸ਼ਾਹ ਜਿਨ੍ਹਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਤੇ ਮੋਦੀ ਸਰਕਾਰ ਵਿੱਚ ਨੰਬਰ-2 ਮੰਨਿਆ ਜਾਂਦਾ ਹੈ, ਨੂੰ ਪ੍ਰਧਾਨ ਮੰਤਰੀ ਦੇ ਯੋਗ ਮੰਨਿਆ। ਜਨਵਰੀ 2021 ਵਿੱਚ ਇਹ ਅੰਕੜਾ ਅੱਠ ਪ੍ਰਤੀਸ਼ਤ ਸੀ, ਜਦੋਂਕਿ ਅਗਸਤ 2020 ਵਿੱਚ ਸਿਰਫ ਚਾਰ ਪ੍ਰਤੀਸ਼ਤ ਲੋਕਾਂ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵਜੋਂ ਤਰਜੀਹ ਦਿੱਤੀ।

ਵਿਰੋਧੀ ਨੇਤਾਵਾਂ ਦੀ ਗੱਲ ਕਰੀਏ ਤਾਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਪ੍ਰਸਿੱਧੀ ਅਗਸਤ 2021 ਵਿੱਚ 10 ਫੀਸਦੀ, ਜਨਵਰੀ 2021 ਵਿੱਚ ਸੱਤ ਫੀਸਦੀ ਤੇ ਅਗਸਤ 2020 ਵਿੱਚ ਅੱਠ ਫੀਸਦੀ ਸੀ। ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਅਗਸਤ 2021 ਵਿੱਚ ਅੱਠ ਫੀਸਦੀ ਲੋਕਾਂ ਨੇ ਪਹਿਲੀ ਪਸੰਦ ਵਜੋਂ ਵੋਟ ਦਿੱਤਾ ਸੀ। ਜਨਵਰੀ 2021 ਵਿੱਚ ਇਹ ਅੰਕੜਾ ਚਾਰ ਪ੍ਰਤੀਸ਼ਤ ਸੀ, ਜਦੋਂਕਿ ਅਗਸਤ 2020 ਵਿੱਚ ਸਿਰਫ ਦੋ ਪ੍ਰਤੀਸ਼ਤ ਲੋਕਾਂ ਨੇ ਸੋਚਿਆ ਕਿ ਉਹ ਪ੍ਰਧਾਨ ਮੰਤਰੀ ਬਣਨ ਦੇ ਪੱਧਰ ‘ਤੇ ਇੱਕ ਨੇਤਾ ਹਨ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਦੀ ਚਮਕਦਾਰ ਛਵੀ ਵਾਲੇ ਲੋਕਪ੍ਰਿਯਤਾ ਵਿੱਚ ਵੀ ਕਾਫ਼ੀ ਵਾਧਾ ਹੋਇਆ ਹੈ। ਅਗਸਤ 2020 ਵਿੱਚ ਸਿਰਫ ਦੋ ਪ੍ਰਤੀਸ਼ਤ ਲੋਕਾਂ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਲਈ ਫਿੱਟ ਸਮਝਿਆ, ਪਰ ਜਨਵਰੀ 2021 ਤੱਕ ਇਹ ਅੰਕੜਾ ਦੁੱਗਣਾ ਹੋ ਕੇ ਚਾਰ ਤੇ ਅਗਸਤ 2021 ਵਿੱਚ ਅੱਠ ਪ੍ਰਤੀਸ਼ਤ ਹੋ ਗਿਆ।

LEAVE A REPLY

Please enter your comment!
Please enter your name here