*ਖੇਤ ਵਿਚ ਬਿਜਲੀ ਦੀ ਸਪਲਾਈ ਨਾ ਮਿਲਣ ਕਰਕੇ ਅਕੇ ਕਿਸਾਨਾਂ ਵਲੋਂ ਵੱਖ-ਵੱਖ ਥਾਂਵਾਂ ‘ਤੇ ਕੀਤਾ ਗਿਆ ਪ੍ਰਦਰਸ਼ਨ*

0
11

ਬਠਿੰਡਾ: ਜ਼ਿਲ੍ਹੇ ਦੇ ਮੁਲਤਾਨੀਆਂ ਰੋਡ ਵਿਖੇ ਲੱਗੇ ਬਿਜਲੀ ਗਰਿੱਡ ਦਫ਼ਤਰ ਦਾ ਕਿਸਾਨ ਯੂਨੀਅਨ ਉਗਰਾਹ ਅਤੇ ਕਿਸਾਨ ਯੂਨੀਅਨ ਡਕੌਂਦਾ ਵਲੋਂ ਘਰਾਓ ਕੀਤਾ ਗਿਆ। ਇਸ ਦੌਰਾਨ ਪਿੰਡਾਂ ਵਿੱਚ ਖੇਤਾਂ ਨੂੰ ਪਾਣੀ ਲਾਉਣ ਮੁਕਮਲ ਬਿਜਲੀ ਸਪਲਾਈ ਨਾ ਹੋਣ ਕਰਕੇ ਘਿਰਾਓ ਕੀਤਾ ਗਿਆ। ਜਿਸਨੂੰ ਲੈਕੇ ਇੱਥੇ ਕਿਸਾਨਾਂ ਨੇ ਧਰਨਾ ਲਗਾਇਆ।

ਇਸ ਬਾਰੇ ਵਧੇਰੇ ਜਾਨਕਾਰੀ ਦਿੰਦੇ ਹੋਏ ਕਿਸਾਨ ਜਗਸੀਰ ਸਿੰਘ ਨੇ ਦੱਸਿਆ ਕਿ ਜੋਂ ਬਿਜਲੀ ਬੋਰਡ ਅਤੇ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦੇਣ ਦਾ ਵਾਧਾ ਕੀਤਾ ਸੀ ਉਹ ਬਿਜਲੀ ਕਦੇ ਪੰਜ ਘੰਟੇ ਅਤੇ ਕਦੇ ਸਿਰਫ ਛੇ ਘੰਟੇ ਆਉਂਦੀ ਹੈ। ਅੱਗੇ ਉਨ੍ਹਾਂ ਕਿਹਾ ਕਿ ਇੱਕ ਦਿਨ ਕੱਟ ਤਾਂ ਦੂਜੇ ਦਿਨ ਬਿਜਲੀ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਮਜ਼ਬੂਰਨ ਅਸੀਂ ਅੱਜ ਧਰਨਾ ਲਗਾਇਆ ਹੈ।

ਧਰਨਾ ਦੇ ਰਹੇ ਕਿਸਾਨਾਂ ਨੇ ਕਿਹਾ ਕਿ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਗਰਮੀ ਦਾ ਟਾਇਮ ਹੈ। ਉਨ੍ਹਾਂ ਕਿਹਾ ਕਿ ਕੁਝ ਝੋਨਾ ਲੱਗ ਗਿਆ ਹੈ ਅਤੇ ਕੁੱਝ ਰਹਿ ਗਿਆ ਹੈ। ਇਸ ਨਾਲ ਹੁਣ ਲੇਬਰ ਦੀ ਦਿੱਕਤ ਵੀ ਸ਼ੁਰੂ ਹੋ ਗਈ ਹੈ।

ਖੇਤ ਵਿਚ ਬਿਜਲੀ ਦੀ ਸਪਲਾਈ ਨਾ ਮਿਲਣ ਕਰਕੇ ਅਕੇ ਕਿਸਾਨਾਂ ਵਲੋਂ ਵੱਖ-ਵੱਖ ਥਾਂਵਾਂ 'ਤੇ ਕੀਤਾ ਗਿਆ ਪ੍ਰਦਰਸ਼ਨ

ਇਸ ਦੇ ਨਾਲ ਹੀ ਤੇਲ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਹਨ ਜਿਸ ਨਾਲ ਕਿਸਾਨਾਂ ਦੇ ਨਾਲ ਆਮ ਲੋਕਾਂ ‘ਚ ਭਾਰੀ ਰੋਸ ਹੈ। ਇੱਥੇ ਧਰਨਾ ਦੇ ਰਹੇ ਕਿਸਾਨਾਂ ਨੇ ਕਿਹਾ ਕਿ ਕਿਸਾਨ ਡੀਜ਼ਲ ਬਾਲ ਕੇ ਖੇਤੀ ਕਰਦੇ ਹਾਂ ਅਤੇ ਅੱਜ ਦੇ ਸਮੇਂ ਤੇਲ ਦੀਆਂ ਕੀਮਤਾਂ 90 ਰੁਪਏ ਦੇ ਪਾਰ ਪਹੁੰਚ ਗਈਆਂ ਹਨ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਹੁਣ ਫਿਰ ਕਿਸਾਨ ਖੁਦਕੁਸ਼ੀ ਹੀ ਕਰ ਸਕਦਾ। ਜੇਕਰ ਸਰਕਾਰਾਂ ਚੰਗੀਆਂ ਹੋਣ ਤਾਂ ਲਾਈਟ ਸਹੀ ਸਮੇਂ ਮਿਲੇ ਅਤੇ ਕੋਈ ਕਿਸਾਨ ਨਾ ਖ਼ੁਦਖੁਸ਼ੀ ਕਰੇ।

ਇਸ ਦੇ ਨਾਲ ਹੀ ਜ਼ਿਲ੍ਹਾ ਸੰਗਰੂਰ ਦੇ ਕੁਝ ਪਿੰਡਾਂ ਦੇ ਕਿਸਾਨਾਂ ਨੇ ਇਕੱਠਾਂ ਹੋ ਕੇ ਬਿਜਲੀ ਬੋਰਡ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਨਾਲ ਇੱਕ ਵਾਰ ਫਿਰ ਤੋਂ ਕੈਪਟਨ ਸਰਕਾਰ ਦੇ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਮੁਹੱਈਆ ਕਰਵਾਉਣ ਦੇ ਵਾਅਦੇ ਦੀ ਪੋਲ ਖੁਲ੍ਹਦੀ ਨਜ਼ਰ ਆਈ। ਝੋਲੇ ਦੀ ਬਿਜਾਈ ਦੌਰਾਨ ਬਿਜਲੀ ਸੰਕਟ ਕਾਰਨ ਜ਼ਿਲ੍ਹਾ ਸੰਗਰੂਰ ਦੇ ਭੁਲੇਰਹੇੜੀ ਅਤੇ ਦਿੜ੍ਹਬਾ ਵਿਖੇ ਬਿਜਲੀ ਬੋਰਡ ਦੇ ਅਧਿਕਾਰੀਆਂ ਦੇ ਬਾਹਰ ਧਰਨਾ ਲਗਾ ਕੇ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕੀਤੀ।

ਇਸ ਬਾਰੇ ਜਦੋਂ ਅਸੀਂ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਆਪਣੀ ਬੇਵਸੀ ਜ਼ਾਹਰ ਕੀਤੀ। ਪਰ ਕਿਸਾਨਾਂ ਨੇ ਕਿਹਾ ਕਿ ਪਾਣੀ ਦੀ ਘਾਟ ਕਾਰਨ ਸਾਡੀਆਂ ਫਸਲਾਂ ਸੁੱਕ ਰਹੀਆਂ ਹਨ, ਜੇਕਰ ਸਰਕਾਰ ਨੇ ਵਾਅਦਾ ਕੀਤਾ ਹੁੰਦਾ ਤਾਂ ਇਸ ਨੂੰ 8 ਘੰਟੇ ਬਿਜਲੀ ਦਿੱਤੀ ਜਾਣੀ ਚਾਹੀਦੀ ਹੈ।

LEAVE A REPLY

Please enter your comment!
Please enter your name here