ਬੁਢਲਾਡਾ 14, ਜਨਵਰੀ (ਸਾਰਾ ਯਹਾ /ਅਮਨ ਮਹਿਤਾ) ਸ੍ਰੀ ਕ੍ਰਿਸਨਾ ਬੇਸਹਾਰਾ ਪ੍ਰਬੰਧਕ ਕਮੇਟੀ ਵੱਲੋ ਮਾਘ ਮਹੀਨੇ ਦੀ ਸੰਗਰਾਦ ਦੇ ਮੌਕੇ ਤੇ ਸੋਭਾ ਯਾਤ਼ਰਾ ਦਾ ਆਯੋਜਨ ਕੀਤਾ ਗਿਆ। ਜਿਸਨੂੰ ਝੰਡੀ ਦੇ ਕੇ ਐਸ ਡੀ ਐਮ ਆਈ ਏ ਐਸ ਸਾਗਰ ਸੇਤੀਆਂ ਨੇ ਰਵਾਨਾ ਕੀਤਾ। ਜੋਤੀ ਪ੍ਰਚੰਡ ਸਮਾਜ ਸੇਵੀ ਠੇਕੇਦਾਰ ਰਵਿੰਦਰ ਕੁਮਾਰ ਟਿੰਕੂ, ਨਾਰੀਅਲ ਦੀ ਰਸਮ ਰਾਜ ਕੁਮਾਰ ਰਾਜੂ ਬਾਬਾ ਨੇ ਅਦਾ ਕੀਤੀ। ਇਸ ਮੌਕੇ ਤੇ ਸਮੂਹ ਸਾਧ ਸੰਗਤ ਅਤੇ ਗਊ ਭਗਤਾਂ ਨੂੰ ਸੰਬੋਧਨ ਕਰਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਠੇਕੇਦਾਰ ਕ੍ਰਿਸਨ ਕੁਮਾਰ, ਰਾਕੇਸ ਜੈਨ ਨੇ ਮੱਕਰ ਸਕ੍ਰਾਂਤੀ ਦੇ ਮੌਕੇ ਤੇ ਵੱਧ ਤੋ਼ ਵੱਧ ਗਊਸਾਲਾਂ ਨੂੰ ਦਾਨ ਦੇਣ ਦੀ ਅਪੀਲ ਕੀਤੀ। ਇਸ ਮੌਕੇ ਤੇ ਬੋਲਦਿਆਂ ਐਸ ਡੀ ਐਮ ਸਾਗਰ ਸੇਤੀਆਂ ਨੇ ਕਿਹਾ ਕਿ ਇਸ ਪਾਵਨ ਦਿਹਾੜੇ ਦੇ ਮੌਕੇ ਤੇ ਭਾਈ ਮਹਾਂ ਸਿੰਘ ਜੀ ਅਤੇ ਮੁਕਤਸਰ ਸਾਹਿਬ ਦੇ ਸਮੂਹ ਸਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਕਰਦਿਆਂ ਸਰਧਾਜਲੀਆਂ ਭੇਟ ਕੀਤੀਆਂ। ਇਹ ਸੋਭਾ ਯਾਤਰਾ ਸਹਿਰ ਦੇ ਵੱਖ ਵੱਖ ਬਜਾਰਾਂ ਵਿੱਚ ਦੀ ਹੁੰਦੀ ਹੋਈ ਰਾਮਲੀਲਾ ਗਰਾਊਡ ਵਿੱਚ ਸਮਾਪਤ ਹੋਈ। ਸੌਭਾ ਯਾਤਰਾ ਵਿੱਚ ਵਿਸੇਸ ਤੌਰ ਤੇ ਪ੍ਰਬੰਧਕ ਕਮੇਟੀ ਦੇ ਆਗੂ ਬਿਪਨ ਗੋਇਲ, ਅਸੋਕ ਕੁਮਾਰ ਭੀਖੀ, ਡਾ ਜਗਦੀਸ ਰਾਏ, ਜਗਦੀਸ ਗੋਇਲ, ਆਸੀਸ ਸਿੰਗਲਾ, ਰਤਨ ਲਾਲ ਢੁੱਲੇ ਪੈੜਾ ਵਾਲੇ, ਆਦਿ ਹਾਜਰ ਸਨ। ਇਸ ਮੌਕੇ ਤੇ ਸਹਿਰ ਦੇ ਬਹੁ ਗਿਣਤੀ ਦਾਨੀ ਸੱਜਣਾ ਵੱਲ਼ੋ ਮੱਕਰ ਸੰਕ੍ਰਾਤੀ ਦੇ ਮੱਦੇਨਜਰ ਦਾਨ ਵੀ ਦਿੱਤਾ ਗਿਆ।