ਨਵੀਂ ਦਿੱਲੀ 16 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਦਿੱਲੀ ਬਾਰਡਰ ‘ਤੇ ਪਿਛਲੇ ਕਰੀਬ 20 ਦਿਨ ਤੋਂ ਕਿਸਾਨ ਖੇਤੀ ਕਾਨੂੰਨਾਂ ਖਿਲਾਫ ਡਟੇ ਹੋਏ ਹਨ। ਅਜਿਹੇ ‘ਚ ਕਿਸਾਨਾਂ ਦਾ ਦਰਦ ਨਾ ਸਹਿੰਦਿਆਂ ਖੇਤੀ ਕਾਨੂੰਨਾਂ ਦੇ ਰੋਸ ਵਜੋਂ ਸੰਤ ਬਾਬਾ ਰਾਮ ਸਿੰਘ ਸੀਂਗੜਾ ਵਾਲਿਆਂ ਵੱਲੋਂ ਆਤਮ ਹੱਤਿਆ ਕਰ ਲਈ ਗਈ। ਇਸ ਗੱਲ ਦਾ ਖੁਲਾਸਾ ਉਨ੍ਹਾਂ ਵੱਲੋਂ ਲਿਖੇ ਖੁਦਕੁਸ਼ੀ ਨੋਟ ‘ਚ ਕੀਤਾ ਗਿਆ ਹੈ।
ਸੰਤ ਬਾਬਾ ਰਾਮ ਸਿੰਘ ਸੀਂਗੜਾ ਵਾਲਿਆਂ ਨੇ ਕੁੰਡਲ਼ੀ ਬਾਰਡਰ ‘ਤੇ ਆਪਣੇ ਆਪ ਨੂੰ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ। ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਹਰਿਆਣਾ ਤੇ ਹੋਰ ਸੂਬਿਆਂ ਤੋਂ ਕਿਸਾਨ ਕੜਾਕੇ ਦੀ ਠੰਡ ‘ਚ ਦਿੱਲੀ ਦੇ ਵੱਖ-ਵੱਖ ਬਾਰਡਰਾਂ ‘ਤੇ ਡਟੇ ਹੋਏ ਹਨ। ਇਸ ਸੰਘਰਸ਼ ਦੌਰਾਨ ਕਈ ਕਿਸਾਨਾਂ ਦੀ ਜਾਨ ਵੀ ਜਾ ਚੁੱਕੀ ਹੈ।ਇਸ ਦੌਰਾਨ ਦਿੱਲੀ ਕਿਸਾਨ ਅੰਦੋਲਨ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।
ਖ਼ੁਦਕੁਸ਼ੀ ਨੋਟ:
ਸੰਤ ਬਾਬਾ ਰਾਮ ਸਿੰਘ ਸੀਂਗੜਾ ਦਾ ਸਿੱਖ ਪੰਥ ਦੇ ਅੰਦਰ ਬਹੁਤ ਵੱਡਾ ਨਾਂਅ ਹੈ ਉਹਨਾਂ ਨੂੰ ਕਥਾ ਕੀਰਤਨ ਤੇ ਮਹਾਨ ਵਿਦਵਾਨ ਹੋਣ ਕਰਕੇ ਪੁਰੇ ਸਿੱਖ ਜਗਤ ਅੰਦਰ ਸਤਿਕਾਰਿਆ ਜਾਂਦਾ ਸੀ। ਕਰਨਾਲ ਦੇ ਰਹਿਣ ਵਾਲੇ ਸੰਤ ਬਾਬਾ ਰਾਮ ਸਿੰਘ ਸੀਂਗੜਾ ਵੱਲੋਂ ਪਹਿਲੇ ਦਿਨ ਤੋਂ ਹੀ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਗਿਆ ਸੀ ਤੇ ਲਗਾਤਾਰ ਉਹਨਾਂ ਦੇ ਸੇਵਾਦਾਰ ਕੁੰਡਲ਼ੀ ਬਾਰਡਰ ‘ਤੇ ਪਹੁੰਚ ਕੇ ਸੇਵਾ ਕਰ ਰਹੇ ਸਨ ਤੇ ਅੱਜ ਵੀ ਉਹਨਾਂ ਵੱਲੋਂ ਧਰਨੇ ਵਾਲੀ ਥਾਂ ‘ਤੇ ਸ਼ਮੂਲੀਅਤ ਕੀਤੀ ਗਈ ਸੀ।