ਮਾਨਸਾ 17 ਸਤੰਬਰ(ਸਾਰਾ ਯਹਾ, ਬਲਜੀਤ ਸ਼ਰਮਾ) : ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰ ਦੇ ਨਾਮ ਤੇ ਲਿਆਂਦੇ ਗਏ ਤਿੰਨ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿਲ 2020 ਦਾ ਵਿਰੋਧ ਵਿਆਪਕ ਰੂਪ ਧਾਰਨ ਕਰਕੇ ਪੂਰੇ ਦੇਸ ਵਿੱਚ ਸਿਖਰ ਤੇ ਪਹੁੰਚ ਚੁੱਕਿਆ ਹੈ ਜਿਸ ਨੂੰ 2020 ਦੇ ਸਭ ਤੋਂ ਵੱਡੇ ਹੱਕੀ ਘੋਲ ਵਜੋਂ ਵੇਖਿਆ ਜਾ ਰਿਹਾ ਹੈ।
ਕੇਂਦਰ ਸਰਕਾਰ ਵੱਲੋਂ ਲੜੀਵਾਰ ਇੱਕ ਤੋਂ ਬਾਅਦ ਇੱਕ ਕੀਤੇ ਜਾ ਰਹੇ ਲੋਕ ਵਿਰੋਧੀ ਫੈਸਲਿਆਂ ਉੱਪਰ ਆਪਣਾ ਪ੍ਰਤੀਕਰਮ ਜਾਹਿਰ ਕਰਦੇ ਹੋਏ ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸ਼ਨ ਪੰਜਾਬ ਦੇ ਆਗੂਆਂ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਸਕੱਤਰ ਕੁਲਵੰਤ ਰਾਏ ਪੰਡੋਰੀ, ਵਿੱਤ ਸਕੱਤਰ ਐੱਚ.ਐੱਸ.ਰਾਣੂ, ਸਰਪਰਸਤ ਸੁਰਜੀਤ ਸਿੰਘ, ਸੀਨੀਅਰ ਵਾਇਸ ਪ੍ਧਾਨ ਗੁਰਮੇਲ ਸਿੰਘ ਮਾਛੀਕੇ, ਪੈ੍ਸ ਸਕੱਤਰ ਮਲਕੀਤ ਥਿੰਦ, ਲੀਗਲ ਅਡਵਾਈਜ਼ਰ ਜਸਵਿੰਦਰ ਸਿੰਘ ਭੋਗਲ,ਜੋਇੰਟ ਸਕੱਤਰ ਨਛੱਤਰ ਸਿੰਘ ਚੀਮਾ, ਚੇਅਰਮੈਨ ਦਿਲਦਾਰ ਸਿਂਘ ਚਹਿਲ, ਵਾਇਸ ਪ੍ਧਾਨ ਅਵਤਾਰ ਸਿੰਘ ਬਟਾਲਾ, ਮੈਬਰ ਸੂਬਾ ਕਮੇਟੀ ਅਰਜਿੰਦਰ ਸਿੰਘ ਕੁਹਾਲੀ, ਸੀ ਆਰ ਸੰਕਰ, ਸਵਰਨ ਸਿੰਘ, ਅਵਤਾਰ ਸਿੰਘ ਚੀਮਾ, ਅਤੇ ਚਮਕੌਰ ਸਿੰਘ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਇੱਕ ਤੋਂ ਬਾਅਦ ਇੱਕ ਲੋਕ ਵਿਰੋਧੀ ਫੈਸਲੇ ਕਰਦੀ ਆ ਰਹੀ ਹੈ ਜਿਸ ਦੀ ਕੜੀ ਵਜੋਂ ਖੇਤੀ ਸੁਧਾਰ ਬਿਲ ਤੇ ਬਿਜਲੀ ਸੋਧ ਬਿਲ 2020 ਲਿਆਉਣ ਦਾ ਮਕਸਦ ਸ਼ਰੇਆਮ ਕਿਸਾਨਾਂ , ਮਜਦੂਰਾਂ ਅਤੇ ਹੋਰ ਮਿਹਨਤਕਸ ਲੋਕਾਂ ਦੀ ਆਰਥਿਕ ਲੁੱਟ ਕਰਨ ਦੀ ਕਾਰਪੋਰੇਟ ਘਰਾਣਿਆਂ ਨੂੰ ਖੁਲ੍ਹ ਦੇਣਾ ਹੈ ।
ਉਨ੍ਹਾਂ ਨੇ ਕਿਹਾ ਕਿ ਸਾਡੀ ਜਥਬੰਦੀ ਕਿਸਾਨਾਂ ਵੱਲੋਂ ਲੜੇ ਜਾ ਰਹੇ ਇਸ ਹੱਕੀ ਘੋਲ ਦੀ ਪੁਰਜੋਰ ਹਮਾਇਤ ਕਰਦੀ ਹੈ ,ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 15 ਸਤੰਬਰ ਤੋਂ 20 ਸਤੰਬਰ ਤੱਕ ਪਟਿਆਲਾ ਤੇ ਪਿੰਡ ਬਾਦਲ ਵਿੱਚ ਦਿੱਤੇ ਜਾ ਰਹੇ ਲਗਾਤਾਰ ਧਰਨਿਆਂ ਜਿਨ੍ਹਾਂ ਦੀ ਬਦੌਲਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਨ੍ਹਾਂ ਬਿਲਾਂ ਦਾ ਵਿਰੋਧ ਕਰਨਾ ਪਿਆ ਅਤੇ ਸ੍ਰੋਮਣੀ ਅਕਾਲੀਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਯੂਟਰਨ ਲੈਦੇਂ ਹੋਏ ਇਹ ਕਹਿਣਾ ਪੈ ਰਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਭਰੋਸੇ ਵਿੱਚ ਲੈਕੇ ਇਹ ਬਿਲ ਲਿਆਉਣੇ ਚਾਹੀਦੇ ਸਨ ਪਰ ਉਹ ਕੁਰਸੀ ਦਾ ਮੋਹ ਅਜੇ ਵੀ ਤਿਆਗਨ ਨੂੰ ਤਿਆਰ ਨਹੀਂ ।
ਉਕਤ ਆਗੂਆਂ ਨੇ ਕਿਹਾ ਕਿ ‘ ਕੁੱਲ ਹਿੰਦ ਕਿਸਾਨ ਸੰਘਰਸ ਤਾਲਮੇਲ ਕਮੇਟੀ ‘ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਪੰਜਾਬ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਕੀਤੇ ਜਾ ਰਹੇ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਉਨ੍ਹਾਂ ਦੀ ਜਥੇਬੰਦੀ ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸ਼ਨ ਪੰਜਾਬ ਵੱਲੋਂ ਪੰਜਾਬ ਭਰ ਵਿੱਚ 25 ਸਤੰਬਰ ਤੋਂ ਪਹਿਲਾਂ ਤਿਆਰੀ ਸਬੰਧੀ ਨੁੱਕੜ ਮੀਟਿੰਗਾਂ ਕਰਕੇ ਯੋਗਦਾਨ ਪਾਉਣ ਵਾਰੇ ਪ੍ਰੋਗਰਾਮ ਉਲੀਕਿਆ ਜਾਵੇਗਾ ।