ਡਾ.ਨਰਿੰਦਰ ਭਾਰਗਵ ਨੂੰ ਗਹਿਰਾ ਸਦਮਾ ਜੀਜਾ ਜੀ (ਅਸ਼ਵਨੀ ਬਾਤਿਸ਼) ਦਾ ਹੋਇਆ ਦੇਹਾਂਤ

0
217

ਮਾਨਸਾ, 10 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ)- ਅਸ਼ਵਨੀ ਬਾਤਿਸ਼ ਦਾ ਨਾਂ ਪੰਜਾਬ ਦੇ ਉਨ੍ਹਾਂ ਸਿਵਲ ਇੰਜੀਨੀਅਰਾਂ ਦੀ ਮੋਹਰੀ ਕਤਾਰ ਵਿੱਚ ਆਉਂਦਾ ਹੈ, ਜਿੰਨਾਂ ਨੇ ਹਮੇਸ਼ਾ ਵਿਭਾਗ ਵਿੱਚ ਨੌਕਰੀ ਕਰਦਿਆਂ ਹੱਕ-ਸੱਚ ਉਪਰ ਹਿੱਕ ਡਾਹਕੇ ਪਹਿਰਾ ਦਿੱਤਾ। ਉਹ ਇਕੱਲੇ ਇਮਾਨਦਾਰ ਹੀ ਨਹੀਂ ਸਨ, ਸਗੋਂ ਲਗਨ,ਮਿਹਨਤੀ,ਹਿੰਮਤੀ,ਨਿਡਰ ਅਤੇ ਸਿਰੜੀ ਅਧਿਕਾਰੀ ਸਨ, ਜੋ ਮਹਿਕਮੇ ਨੂੰ ਨਵੀਂਆਂ ਬੁਲੰਦੀਆਂ ‘ਤੇ ਲੈਕੇ ਗਏ, ਜਿੰਨਾਂ ਨੂੰ ਯਾਦ ਕਰਕੇ ਅੱਜ ਹਰ ਕੋਈ ਮੋਮ ਵਾਂਗ ਪਿਘਲ ਜਾਂਦਾ ਹੈ। ਉਹ ਪਹਿਲੇ ਅਜਿਹੇ ਅਧਿਕਾਰੀ ਸਨ, ਜਿੰਨਾਂ ਨੇ ਵਿਭਾਗ ‘ਚੋਂ ਸੇਵਾ ਮੁਕਤ ਹੋਕੇ ਵੀ ਮਹਿਕਮੇ ਨੂੰ ਆਪਣੀਆਂ ਮੁਫ਼ਤੋ-ਮੁਫ਼ਤੀ ਸੇਵਾਵਾਂ ਅਤੇ ਸਲਾਹਾਂ ਦੇਣੀਆਂ ਜਾਰੀ ਰੱਖੀਆਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਦਾ ਖੁਸ਼ੀ-ਖੁਸ਼ੀ ਕੰਮ ਕਰਨ ਦਾ ਹੌਸਲਾ ਅਤੇ ਦ੍ਰਿੜਤਾ ਦਿਖਾਈ।ਉਨ੍ਹਾਂ ਦੇ ਅਜਿਹੇ ਜ਼ਜ਼ਬੇ ਪਿੱਛੇ ਸੁਪਤਨੀ ਅਤੇ ਮਾਪਿਆਂ ਸਮੇਤ ਬੱਚਿਆਂ ਅਤੇ ਸਹੁਰੇ ਪਰਿਵਾਰ ਦਾ ਵੱਡਾ ਰੋਲ ਹੈ, ਜਿੰਨਾਂ ਦੀ ਅੱਜ ਹਰ ਕੋਈ ਦਾਦ ਦਿੰਦਾ ਹੈ, ਉਨ੍ਹਾਂ ਦੇ ਇਸ ਫ਼ਾਨੀ ਦੁਨੀਆ ਤੋਂ ਤੁਰਨ ਵੇਲੇ ਹਰ ਅੱਖ ਨਮ ਹੋਈ ਅਤੇ ਹਰ ਰੂਹ ਯਾਦ ਕਰਕੇ ਰੋਈ।

ਇੰਜੀਨੀਅਰ ਅਸ਼ਵਨੀ ਬਾਤਿਸ਼ ਇੱਕ ਬਹੁਤ ਹੀ ਇਮਾਨਦਾਰ ਅਤੇ ਲੋਕ ਸੇਵਾ ਵਿਚ ਸਮਰਪਿਤ ਅਧਿਕਾਰੀ ਦੇ ਨਾਲ-ਨਾਲ ਇੱਕ ਚੰਗੇ ਇਨਸਾਨ ਵੀ ਸਨ। ਉਹ ਸਮਾਜ ਸੇਵਾ ਲਈ ਹਮੇਸ਼ਾ ਅੱਗੇ ਹੋਕੇ ਕੰਮ ਕਰਦੇ ਸਨ, ਉਨ੍ਹਾਂ ਦਾ ਕੁੱਝ ਦਿਨ ਪਹਿਲਾਂ, ਪਹਿਲੀ ਸਤੰਬਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਵਿਛੋੜਾ ਹਰ ਕਿਸੇ ਤੋਂ ਝੱਲਿਆ ਨਹੀਂ ਜਾ ਰਿਹਾ ਹੈ ਅਤੇ ਇਹ ਸ਼ਰਮਾਂ ਅਤੇ ਬਾਤਿਸ਼ ਪਰਿਵਾਰ ਲਈ ਸਭ ਤੋਂ ਵੱਡਾ ਅਸਹਿ ਸਦਮਾ ਹੈ,

ਇੰਜੀਨੀਅਰ ਬਾਤਿਸ਼ ਦੀ ਆਤਮਾ ਨੂੰ ‌ਕਲਿਆਣਤਾ ਲਈ ਸ੍ਰੀ ਗੁਰੜ ਪੁਰਾਣ ਦੇ ਪਾਠ ਦਾ ਭੋਗ 11 ਸਤੰਬਰ ਨੂੰ ਪਾਏ ਜਾ ਰਹੇ ਹਨ। ਇਸ ਦੁੱਖ ਦੀ ਘੜੀ ਵਿੱਚ ਹਰ ਕੋਈ ਦੋਹਾਂ ਪਰਿਵਾਰਾਂ ਨਾਲ ਖੜ੍ਹਕੇ ਪਰਮਾਤਮਾ ਅੱਗੇ ਦੁਆ ਕਰਦੇ ਹਨ ਕਿ ਭਗਵਾਨ ਸ੍ਰੀ ਬਾਤਿਸ਼ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸਣ ਅਤੇ ਦੋਹਾਂ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ ਕਰਨ।
ਉਨ੍ਹਾਂ ਦੇ ਜਾਣ ਤੋਂ ਬਾਅਦ ਦੋਹਾਂ ਪਰਿਵਾਰਾਂ ਵੱਲੋਂ ਕਰੋਨਾ ਮਹਾਂਮਾਰੀ ਨੂੰ ਧਿਆਨ ਰੱਖਦਿਆਂ ਹਰ ਕਿਸੇ ਨੂੰ ਭੋਗ ਵਾਲੇ ਦਿਨ ਆਪਣੇ ਘਰ ਰਹਿਕੇ ਉਨ੍ਹਾਂ ਦੀ ਆਤਿਮਕ ਸ਼ਾਤੀ ਲਈ ਦੁਆ ਕਰਨ ਲਈ ਬੇਨਤੀ ਕੀਤੀ ਹੈ, ਇਹੋ ਹੀ ਉਨ੍ਹਾਂ ਵਾਸਤੇ ਸਭ ਤੋਂ ਵੱਡੀ ਸ਼ਰਧਾਂਜਲੀ ਹੋਵੇਗੀ।ਉਂਝ ਪਰਿਵਾਰ ਵੱਲੋਂ ਸਨੇਹੀਆਂ ਵਾਸਤੇ, ( Zoom id: 757 2287 2812, ਪਾਸਵਰਡ 12345 )ਵੀ ਬਣਾਈ ਗਈ ਹੈ ਜੀ।

LEAVE A REPLY

Please enter your comment!
Please enter your name here