ਲਿਖਣ, ਬੋਲਣ ਤੇ ਅਾਪਣੇ ਵਿਚਾਰ ਪ੍ਰਗਟ ਕਰਨ ਦੇ ਹੱਕਾਂ ੳੁਪਰ ਮਾਰੇ ਜਾ ਰਹੇ ਡਾਕੇ ਦਾ ਵਿਰੋਧ

0
10

ਮਾਨਸਾ,23 ਅਗਸਤ (ਸਾਰਾ ਯਹਾ/ ਹੀਰਾ ਸਿੰਘ ਮਿੱਤਲ ) ਮੈਡੀਕਲ ਪ੍ਰੈਕਟੀਸਨਰਜ ਅੈਸੋਸੀੲੇਸ਼ਨ ਪੰਜਾਬ ਦੇ ਅਾਗੂਅਾਂ ਧੰਨਾ ਮੱਲ ਗੋੲਿਲ ,ਕੁਲਵੰਤ ਰਾੲੇ ਪੰਡੋਰੀ ,ਅੈਚ ਅੈਸ ਰਾਣੂ , ਸੁਰਜੀਤ ਸਿੰਘ , ਜਸਵਿੰਦਰ ਭੋਗਲ ਅਤੇ ਗੁਰਮੇਲ ਸਿੰਘ ਮਾਛੀ ਕੇ ਨੇ ਸਾਂਝੇ ਬਿਅਾਨ  ਵਿੱਚ ਕਿਹਾ ਕਿ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸਣ ਵੱਲੋਂ ਸੁਪਰੀਮ ਕੋਰਟ ਦੇ ਜੱਜਾਂ ਦੀ ਅਲੋਚਨਾ ਕਰਦੇ ਜੋ ਦੋ ਟਵੀਟ ਕੀਤੇ ਸਨ ਨੂੰ ਅਾਧਾਰ ਬਣਾ ਕੇ ੳੁਸ ਨੂੰ ਅਦਾਲਤ ਦੀ ਮਾਣਹਾਨੀ ਦਾ ਦੋਸੀ ਮੰਨ ਕਿ ਜਿਹੜੀ ਕਾਰਵਾੲੀ ਕੀਤੀ ਜਾ ਰਹੀ ਹੈ ੳੁਹ ਪੂਰਨ ਰੂਪ ਵਿੱਚ ਸਾਡੇ ਸੰਵਿਧਾਨ ਦੀ ੳੁਲੰਘਣਾ ਹੈ , ਪ੍ਰਸ਼ਾਂਤ ਭੂਸਣ ਵੱਲੋਂ ਕੀਤੇ ਗੲੇ ੲਿਹ ਦੋਵੇਂ ਟਵੀਟ ੳੁਸ ਵੱਲੋਂ ਮਹਿਸੂਸ ਕੀਤੀ ਗੲੀ ਹਕੀਕਤ ਅਤੇ ਸਾਡੇ ਮੁਲਕ ਦੇ ਬਹੁ ਗਿਣਤੀ ਕਰੋੜਾਂ ਲੋਕਾਂ ਦੇ ਵਿਚਾਰਾਂ ਦੀ ਤਰਜਮਾਨੀ ਹਨ ।ੲਿਸੇ ਤਰ੍ਹਾਂ ਪਹਿਲਾਂ ਵੀ ਸਰਕਾਰ ਦੀਅਾਂ ਲੋਕ ਵਿਰੋਧੀ ਨੀਤੀਅਾਂ ਦਾ ਪਰਦਾ ਚਾਕ ਕਰਨ ਵਾਲੇ ਕੲੀ ਲੇਖਕਾਂ , ਵਰਵਰਾ ਰਾਓ ਵਰਗੇ ਕਵੀ, ਸਾਂੲੀ ਬਾਬਾ ਪ੍ਰੋਫੈਸਰ ,ਸੁਧਾ ਭਾਰਦਵਜ ਵਰਗੇ ਵਕੀਲ ਅਤੇ ਗੌਤਮ ਨਵਲੱਖਾ ਵਰਗੇ ਚਿੰਤਕਾਂ ਅਤੇ ਡਾ. ਸਫੀਲ ਨੂੰ ਝੂਠੇ ਕੇਸਾਂ ਅੰਦਰ ਫਸਾ ਕੇ ਜੇਲ੍ਹਾਂ ਅੰਦਰ ਡੱਕਿਅਾ ਗਿਅਾ ਹੈ ।    ਅਸਲ ਵਿੱਚ ਸੁਪਰੀਮ ਕੋਰਟ ਦੇ ਜੱਜ ਸਹਿਬਾਨਾਂ ਵੱਲੋਂ ਅਾਪਣੇ ਕੰਮਕਾਰ ਵਿੱਚ ਸੁਧਾਰ ਕਰਨ ਦੀ ਵਜਾੲੇ ਸੱਚ ਬੋਲਣ ਵਾਲੇ ੳੁਘੇ ਵਕੀਲ ਪ੍ਰਸ਼ਾਂਤ ਭੂਸਨ ੳੁਪਰ ਦਬਾ ਬਣਾੲਿਅਾ ਜਾ ਰਿਹਾ ਹੈ ਕਿ ੳੁਹ ਟਵੀਟ ਰਾਹੀਂ ਕੀਤੀ ਗੲੀ ਅਲੋਚਨਾ ਨੂੰ ਵਾਪਿਸ ਲਵੇ ਨਹੀਂ ਤਾਂ ਸਜਾ ਵਾਸਤੇ ਤਿਅਾਰ ਰਹੇ ੲਿਹ ਸਾਡੀ ਨਿਅਾਪਾਲਿਕਾ ਦੀ ਕਾਰਜਕੁਸ਼ਲਤਾ ਤੇ ਪ੍ਰਸ਼ਨ ਚਿਨ੍ਹ ਹੈ ਜਿਸ ਨਾਲ ਲੋਕਾਂ ਦਾ ਨਿਅਾਪਾਲਿਕਾ ਤੋਂ ਭਰੋਸਾ ੳੁਠਦਾ ਜਾ ਰਿਹਾ ਹੈ , ੳੁਨ੍ਹਾਂ ਨੇ ਮੰਗ ਕੀਤੀ ਕਿ ਲੋਕਾਂ ਅੰਦਰ ਨਿਅਾਪਾਲਿਕਾ ਦੇ ਸਤਿਕਾਰ ਨੂਂੰ ਬਰਕਰਾਰ ਰੱਖਣ ਲੲੀ ਪ੍ਰਸ਼ਾਂਤ ਭੂਸ਼ਨ ੳੁਪਰ ਦਰਜ ਅਦਾਲਤੀ ਮਾਣਹਾਨੀ ਦੇ ਕੇਸ ਨੂੰ ਤੁਰੰਤ ਵਾਪਿਸ ਲਿਅਾ ਜਾਵੇ।          ੲਿਸ ਤੋਂ ੲਿਲਾਵਾ ਸੁਪਰੀਮ ਕੋਰਟ ਵੱਲੋਂ ਦਿੱਲੀ ਹਾੲੀ ਕੋਰਟ ਦੇ ਛੇ ਜੱਜਾਂ ਦੀ ਨਿਯੁਕਤੀ ਲੲੀ ਭੇਜਿਅਾ ਗਿਅਾ ਪੱਤਰ ਜੋ ਕੋਰਟ ਦੇ ਲੈਟਰ ਪੈੜ ੳੁਪਰ ਲਿਖਿਅਾ ਗਿਅਾ ਹੈ ੳੁਸ ਅੰਦਰ ਛਪੇ ਅਸੋਕ  ਸਤੰਭ ਦੇ ਹੇਠਾਂ ਲਿਖੇ ਗੲੇ ” ਸਤਿਅਾਮੇਵ ਜੈੲਿਤੇ  ( ਸੱਚ ਦੀ ਜੈ)” ਦੀ ਜਗ੍ਹਾ ” ਸਤੋ ਧਰਮਅਸਤਤ ਜੈ ( ਧਰਮ ਦੀ ਜੈ) ” ਲਿਖਿਅਾ ਗਿਅਾ ਹੈ ੲਿਸ ਦੀ ਨਿੰਦਾ ਕੀਤੀ ਗੲੀ।

LEAVE A REPLY

Please enter your comment!
Please enter your name here