ਐਸ.ਏ.ਐਸ. ਨਗਰ ਨੂੰ ਅਗਲੇ ਸਾਲ ਫਰਵਰੀ ’ਚ ਮਿਲੇਗੀ ਨਹਿਰੀ ਪਾਣੀ ਦੀ ਸਪਲਾਈ

0
3

ਚੰਡੀਗੜ, 23 ਅਗਸਤ   (ਸਾਰਾ ਯਹਾ, ਬਲਜੀਤ ਸ਼ਰਮਾ) :   ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਸਤਹੀ ਪਾਣੀ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ, ਪੰਜਾਬ ਨੇ ਐਸ.ਏ.ਐਸ. ਨਗਰ (ਮੁਹਾਲੀ) ਵਾਸੀਆਂ ਨੂੰ ਨਹਿਰੀ ਪਾਣੀ ਦੀ ਸਪਲਾਈ ਦੇਣ ਕਰਨ ਦਾ ਫ਼ੈਸਲਾ ਕੀਤਾ ਹੈ।ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਗਮਾਡਾ ਵੱਲੋਂ ਮੁਹਾਲੀ ਵਿੱਚ ਨਹਿਰੀ ਪਾਣੀ ਦੀ ਸਪਲਾਈ ਲਈ ਪਾਈਪਲਾਈਨ ਪਾਈ ਜਾ ਰਹੀ ਹੈ ਅਤੇ ਇਹ ਕਾਰਜ ਬੜੌਦਾ ਆਧਾਰਤ ਐਮ/ਐਸ ਸਪੰਨਪਾਈਪ ਐਂਡ ਕੰਪਨੀ ਨੂੰ 60 ਕਰੋੜ ਰੁਪਏ ਵਿੱਚ ਸੌਂਪਿਆ ਗਿਆ ਹੈ। ਪਾਣੀ ਦੀ ਉਪਲੱਬਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਫੇਜ਼-1 ਵਿੱਚ ਇਹ ਪਾਈਪਲਾਈਨ ਸੈਕਟਰ-66 ਤੱਕ ਪਾਈ ਜਾਵੇਗੀ। ਇਸ ਬਾਅਦ ਫੇਜ਼-2 ਵਿੱਚ ਇਸ ਪਾਈਪਲਾਈਨ ਦਾ ਐਰੋਸਿਟੀ ਅਤੇ ਆਈ.ਟੀ. ਸਿਟੀ ਤੱਕ ਵਿਸਥਾਰ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਫੇਜ਼-1 ਦਾ ਕੰਮ ਫਰਵਰੀ 2021 ਤੱਕ ਮੁਕੰਮਲ ਹੋ ਜਾਵੇਗਾ ਅਤੇ

ਕੋਵਿਡ-19 ਤੋਂ ਬਚਾਅ ਲਈ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਦੇ ਬਾਵਜੂਦ ਕੰਪਨੀ ਨੇ 20 ਫ਼ੀਸਦੀ ਕੰਮ ਮੁਕੰਮਲ ਕਰ ਲਿਆ ਹੈ।ਬੁਲਾਰੇ ਨੇ ਦੱਸਿਆ ਕਿ ਇਸ ਕਾਰਜ ਦੇ ਮੁਕੰਮਲ ਹੋਣ ਉਤੇ ਮੁਹਾਲੀ ਨੂੰ 20 ਐਮਜੀਡੀ ਹੋਰ ਪਾਣੀ ਮਿਲੇਗਾ, ਜੋ ਇਸ ਸ਼ਹਿਰ ਵਾਸੀਆਂ ਦੀਆਂ ਪਾਣੀ ਸਬੰਧੀ ਜ਼ਰੂਰਤਾਂ ਦੀ ਪੂਰਤੀ ਵੱਲ ਵੱਡਾ ਕਦਮ ਹੈ। ਇਹ ਪਾਈਪਲਾਈਨ ਸਿੰਹਪੁਰ ਵਾਟਰ ਟਰੀਟਮੈਂਟ ਪਲਾਟ ਤੋਂ ਸ਼ੁਰੂ ਹੋਵੇਗੀ। ਦੱਸਣਯੋਗ ਹੈ ਕਿ ਇਸ ਪ੍ਰਾਜੈਕਟ ਦਾ ਕੰਮ 5 ਫਰਵਰੀ, 2020 ਨੂੰ ਅਲਾਟ ਕੀਤਾ ਗਿਆ ਸੀ ਪਰ ਕੋਵਿਡ-19 ਤੋਂ ਬਚਾਅ ਲਈ ਲਗਾਏ ਲਾਕਡਾਊਨ ਕਾਰਨ ਇਹ ਕੰਮ ਮਈ ਮਹੀਨੇ ਵਿੱਚ ਸ਼ੁਰੂ ਹੋਇਆ। ਫੇਜ਼-1 ਵਿੱਚ 17 ਕਿਲੋਮੀਟਰ ਅਤੇ ਫੇਜ਼-2 ਵਿੱਚ 20 ਕਿਲੋਮੀਟਰ ਪਾਈਪਲਾਈਨ ਪਾਈ ਜਾਵੇਗੀ।

LEAVE A REPLY

Please enter your comment!
Please enter your name here