ਨੁੱਕੜ ਮੀਟਿੰਗਾਂ, ਗੁਰਦੁਆਰੇ/ਮੰਦਰਾਂ ਰਾਹੀਂ ਅਨਾੳਂੂਸਮੈਟਾਂ ਦੁਆਰਾ ਟਿੱਡੀ ਦਲ ਦੇ ਹਮਲੇ ਦੀ ਰੋਕਥਾਮ ਲਈ ਕਿਸਾਨਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ

0
12

ਮਾਨਸਾ, 2 ਜੂਨ (ਸਾਰਾ ਯਹਾ / ਹੀਰਾ ਸਿੰਘ ਮਿੱਤਲ) : ਖੇਤਬਾੜੀ ਅਤੇ ਕਿਸਾਨ ਭਲਾਈ ਵਿਭਾਗ, ਮਾਨਸਾ ਵੱਲੋਂ ਡਾ: ਰਾਮ ਸਰੂਪ, ਮੁੱਖ ਖੇਤੀਬਾੜੀ ਅਫਸਰ, ਮਾਨਸਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲੇ ਭਰ ਦੇ ਪਿੰਡਾਂ ’ਚ ਪਿੰਡ ਪੱਧਰ ’ਤੇ ਨੁੱਕੜ ਮੀਟਿੰਗਾਂ ਅਤੇ ਗੁਰਦੁਆਰੇ/ਮੰਦਰਾਂ ਰਾਹੀਂ ਅਨਾਊਸਮੈਟਾਂ ਕਰਕੇ ਕਿਸਾਨਾਂ ਨੂੰ ਟਿੱਡੀ ਦਲ ਦੀ ਰੋਕਥਾਮ ਦੇ ਤਰੀਕਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

         ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ-ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ। ਉਨਾਂ ਕਿਹਾ ਕਿ ਟਿੱਡੀ ਦਲ ਦੇ ਹਮਲੇ ਤੋਂ ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਉਨਾਂ ਦੱਸਿਆ ਕਿ ਮਾਨਸਾ ਜਿਲੇ ਵਿੱਚ ਟਿੱਡੀ ਦਲ ਦਾ ਅਜੇ ਤੱਕ ਕੋਈ ਹਮਲਾ ਨਹੀਂ ਹੈ। ਉਨਾਂ ਇਹ ਵੀ ਦੱਸਿਆ ਕਿ ਟਿੱਡੀ ਦਲ ਦਾ ਹਮਲਾ ਰਾਜਸਥਾਨ ਦੇ ਜਿਲਾ ਹਨੂੰਮਾਨਗੜ ਵਿਖੇ ਦੇਖਿਆ ਗਿਆ ਸੀ। ਪਰ ਹੁਣ ਟਿੱਡੀ ਦਲ ਹਵਾ ਦੇ ਨਾਲ ਵਾਪਿਸ ਚਲਾ ਗਿਆ ਹੈ।

        ਉਨਾਂ ਕਿਸਾਨਾਂ ਨੂੰ ਦੱਸਿਆ ਕਿ ਖੇਤਾਂ ਵਿੱਚ ਕਿਤੇ-ਕਿਤੇ ਹਾਪਰ ਦੇਖਿਆ ਗਿਆ ਹੈ ਲੇਕਿਨ ਉਹ ਟਿੱਡੀ ਦਲ ਨਹੀਂ ਹੈ। ਜੇਕਰ ਹਾਪਰ ਕਿਸੇ ਖੇਤ ਵਿੱਚ ਦੇਖਣ ਨੂੰ ਮਿਲਦਾ ਹੈ ਤਾਂ ਉਸ ਦੀ ਰੋਕਥਾਮ ਲਈ ਟਿੱਡੀ ਦਲ ਵਾਲੀਆਂ ਦਵਾਈਆਂ ਹੀ ਵਰਤੀਆਂ ਜਾ ਸਕਦੀਆ ਹਨ ਜਿਵੇ ਕਿ ਕਲੋਰੋਪੈਰੀਫਾਸ 20%ਈ.ਸੀ., 2.4 ਮਿ:ਲੀ: ਦਵਾਈ ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਜਾਂ ਲੈਮਡਾ ਸਾਈਹੈਲੋਥਰਿਨ 5% , 1 ਮਿ:ਲੀ: ਨੂੰ ਇੱਕ ਲੀਟਰ ਪਾਣੀ ਵਿੱਚ ਘੋਲਕੇ ਜਿੱਥੇ ਕਿਤੇ ਹਾਪਰ ਦਿਖਦਾ ਹੈ ਉਥੇ ਸਪਰੇਅ ਕੀਤਾ ਜਾਵੇ।

LEAVE A REPLY

Please enter your comment!
Please enter your name here