ਬੁਢਲਾਡਾ 15, ਅਪ੍ਰੈਲ(ਅਮਨ ਮਹਿਤਾ, ਅਮਿਤ ਜਿੰਦਲ): ਮੁਸਲਿਮ ਜਮਾਤੀਆਂ ਸਮੇਤ ਪਾਜਟਿਵ ਆਏ ਕਰੋਨਾ ਵਾਇਰਸ ਦੇ 11 ਲੋਕਾਂ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ 41 ਸੈਪਲ ਨੈਗਟਿਵ ਪਾਏ ਗਏ. ਇਸ ਗੱਲ ਦੀ ਪੁਸ਼ਟੀ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠੁਕਰਾਲ ਵੱਲੋਂ ਕੀਤੀ ਗਈ. ਡਿਪਟੀ ਕਮਿਸ਼ਨਰ ਮਾਨਸਾ ਨੇ ਦੱਸਿਆ ਕਿ ਪਹਿਲੇ 5 ਮਰਕਜ ਜਮਾਤੀਆਂ ਦੇ ਟੈਸਟ ਪਾਜਟਿਵ ਆਉਣ ਤੋਂ ਬਾਅਦ ਵੀ ਉਨ੍ਹਾਂ ਦੀ ਸਿਹਤ ਦਾ ਕਾਫੀ ਸੁਧਾਰ ਹੋ ਰਿਹਾ ਹੈ. ਉਨ੍ਹਾਂ ਉਮੀਦ ਜਾਹਿਰ ਕੀਤੀ ਕਿ ਪਾਜਟਿਵ ਆਉਣ ਵਾਲੇ ਇਹ ਵਿਅਕਤੀ ਠੀਕ ਹੋਣ ਤੋਂ ਬਾਅਦ ਆਪਣੇ ਘਰਾਂ ਨੂੰ ਪਰਤਣਗੇ. ਵਰਣਨਯੋਗ ਹੈ ਕਿ 19 ਮਾਰਚ ਨੂੰ ਨਿਜ਼ਾਮੂਦੀਨ ਮਰਕਸ ਵਿੱਚ ਸ਼ਾਮਿਲ ਹੋਣ ਵਾਲੇ 5 ਜਮਾਤੀਆਂ ਦੇ ਕਰੋਨਾ ਟੈਸਟ ਪਾਜਟਿਵ ਤੋਂ ਬਾਅਦ ਸਥਾਨਕ 6 ਲੋਕਾਂ ਦੇ ਟੈਸਟ ਪਾਜਟਿਵ ਆ ਚੁੱਕੇ ਸਨ ਜਿਨ੍ਹਾਂ ਦੀ ਕੱੁਲ ਗਿਣਤੀ 11 ਹੈ. ਸਿਹਤ ਵਿਭਾਗ ਵੱਲੋਂ ਮਸਜਿਦ ਖੇਤਰ ਵਾਰਡ ਨੰਬਰ 4 ਸਮੇਤ ਆਸ ਪਾਸ ਦੇ 4 ਵਾਰਡਾਂ ਨੂੰ ਸੀਲ ਕਰ ਦਿੱਤਾ ਗਿਆ ਸੀ ਅਤੇ ਇਨ੍ਹਾਂ ਵਾਰਡਾਂ ਵਿੱਚ ਮੇਲ ਮਿਲਾਪ ਵਾਲੇ ਲਗਭਗ 111 ਲੋਕਾਂ ਦੇ ਸੈਪਲ ਲਏ ਗਏ ਸਨ ਅਤੇ ਉਨ੍ਹਾਂ ਨੂੰ ਇਕਾਂਤਵਾਸ ਵਿੱਚ ਭੇਜ਼ ਦਿੱਤਾ ਗਿਆ ਸੀ ਪਰ ਵਾਰੋ ਵਾਰੀ ਟੈਸਟਾਂ ਦੀ ਰਿਪੋਰਟ ਨੈਗਟਿਵ ਆਉਣ ਤੋਂ ਬਾਅਦ ਸੈਪਲ ਲੈਣ ਵਾਲੇ ਇਨ੍ਹਾਂ ਵਿਅਕਤੀਆਂ ਨੂੰ ਆਪੋਂ ਆਪਣੇ ਘਰ ਭੇਜ਼ ਦਿੱਤਾ ਗਿਆ ਹੈ.