*ਵਿਸ਼ਵ ਹਲਕਾਅ ਦਿਵਸ ਮੌਕੇ ਜਾਗਰੂਕਤਾ ਕੈਂਪ ਦਾ ਆਯੋਜਨ*

0
13

ਮਾਨਸਾ 28 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਸਿਵਲ ਸਰਜਨ ਮਾਨਸਾ ਡਾਕਟਰ ਹਰਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਵਿੰਦਰ ਸਿੰਗਲਾ ਦੀ ਅਗਵਾਈ ਵਿੱਚ ਸਿਹਤ ਬਲਾਕ ਖਿਆਲਾ ਕਲਾਂ ਵੱਲੋਂ ਵਿਸ਼ਵ ਹਲਕਾਅ ਦਿਵਸ ਮੌਕੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਜਾਨਵਰਾਂ ,ਖਾਸ ਕਰਕੇ ਕੁੱਤਿਆਂ ਦੇ ਮਨੁੱਖ ਨੂੰ ਵੱਢਣ ਦੇ ਕੇਸ ਆਮ ਤੌਰ ਤੇ ਵਾਪਰ ਜਾਂਦੇ ਹਨ।ਇਸ  ਲਈ ਹਲਕਾਅ ਤੋਂ ਬਚਾਅ ਲਈ ਪਾਲਤੂ ਕੁੱਤਿਆਂ ਦਾ ਸੰਪੂਰਨ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਕੁਤਿਆਂ ਦੇ ਕੱਟਣ ਨਾਲ ਮਨੁੱਖ ਵਿੱਚ ਹਲਕਾਅ ਦੇ ਕਾਰਣ ਹੋਣ ਵਾਲੀ ਅਲਾਮਤ ਨੂੰ ਰੋਕਣ ਲਈ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਲਈ ਮੁਫਤ ਵੈਕਸੀਨ ਦਾ ਪ੍ਰਬੰਧ ਹੈ। ਕੁੱਤੇ ਜਾਂ ਕਿਸੇ ਜਾਨਵਰ ਵੱਲੋਂ ਕੱਟਣ ਨਾਲ ਜਖ਼ਮ ਬਣ ਕੇ ਖੂਨ ਨਿਕਲਣਾ ਸ਼ੁਰੂ ਹੋ ਜਾਵੇ ਤਾਂ ਜਖ਼ਮ ਨੂੰ ਚੰਗੀ ਤਰ੍ਹਾਂ ਸਾਬਣ ਪਾਣੀ ਨਾਲ ਧੋਣਾ ਚਾਹੀਦਾ ਹੈ।

ਪੂਰਨ ਰੋਕਥਾਮ ਲਈ ਜ਼ਖ਼ਮ ਵਿੱਚ ਹਲਕਾਅ ਵਿਰੋਧੀ ਵੈਕਸੀਨ 72 ਘੰਟਿਆਂ ਵਿੱਚ ਜਰੂਰ ਲਗਵਾਉਣੀ ਚਾਹੀਦੀ ਹੈ। ਇਹ ਵੈਕਸੀਨ  ਸਰਕਾਰੀ ਹਸਪਤਾਲ ਖਿਆਲਾ ਕਲਾਂ,ਭੀਖੀ ,ਮਾਨਸਾ ਵਿਖੇ ਡਾਕਟਰ ਦੀ ਹਾਜ਼ਰੀ ਵਿੱਚ ਉਪਲਬਧ ਹੈ।ਇਸ ਉਪਰੰਤ  ਵੈਕਸੀਨ ਪਹਿਲੇ ਦਿਨ, ਤੀਜੇ, ਸੱਤਵੇਂ ਦਿਨ ਅਤੇ ਅਠਾਈਵੇਂ ਦਿਨ ਮੁਫ਼ਤ ਉਪਲਭਧ ਹੈ।

ਫਾਰਮੇਸੀ ਅਫ਼ਸਰ ਲਵਜੀਤ ਮਿੱਤਲ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਕੁੱਤੇ,ਬਿਲੀ ਜਾਂ ਬਾਂਦਰ ਵੱਲੋਂ ਕੱਟੇ ਜਾਣ `ਤੇ ਇਲਾਜ ਲਈ ਮੁਫਤ ਹਲਕਾਅ ਵਿਰੋਧੀ ਵੈਕਸੀਨ ਦਾ ਪ੍ਰਬੰਧ ਹੈ। ਕਿਸੇ ਵੀ ਜਾਨਵਰ ਵੱਲੋਂ ਵਿਅਕਤੀ ਨੂੰ ਕਟ ਲੈਣ ਉਪਰੰਤ ਜਖਮ ਨੂੰ ਅਲਕੋਹਲ ਜਾਂ ਐਂਟੀਸੈਪਟਿਕ ਘੋਲ ਨਾਲ ਰੋਗ ਮੁਕਤ ਕਰੋ। ਸਾਬਣ ਅਤੇ ਚਲਦੇ ਨਲਕੇ ਜਾਂ ਟੂਟੀ ਦੇ ਪਾਣੀ ਨਾਲ ਲਗਾਤਾਰ 10-15 ਮਿੰਟ ਸਾਫ ਕਰੋ ਅਤੇ ਜਖਮ ਨੂੰ ਖੁੱਲਾ ਛੱਡ ਦਿਓ । ਜਖ਼ਮ ਉਪਰ ਪੱਟੀ ਬਿਲਕੁਲ ਵੀ ਨਾ ਕੀਤੀ ਜਾਵੇ ਅਤੇ ਬਿਨਾਂ ਕਿਸੇ ਦੇਰੀ ਦੇ ਡਾਕਟਰੀ ਸਲਾਹ ਲਓ ਅਤੇ ਨੇੜਲੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਜਾਣਾ ਚਾਹੀਦਾ ਹੈ। ਹਲਕਾਅ ਦੀ ਬਿਮਾਰੀ ਮਨੁੱਖਾਂ ਅਤੇ ਕੁੱਤੇ ਲਈ ਜਾਨਲੇਵਾ ਹੈ । ਕੁੱਤਿਆਂ ਨੂੰ ਕਦੇ ਵੀ ਤੰਗ ਨਾ ਕਰੋ ਅਤੇ ਉਨਾਂ ਨਾਲ ਦੁਰਵਿਹਾਰ ਨਾ ਕਰੋ ਅਤੇ ਹਰ ਸਾਲ ਕੁੱਤਿਆਂ ਦਾ ਟੀਕਾਕਰਨ ਕਰਵਾਓ ਤਾਂ ਜੋ ਹਲਕਾਅ ਦੀ ਬਿਮਾਰੀ ਨੂੰ ਰੋਕਿਆ ਜਾ ਸਕੇ। ਇਸ ਮੌਕੇ ਦੀਦਾਰ ਸਿੰਘ, ਜਸਪਾਲ ਕੌਰ ਸਿਹਤ ਕਰਮਚਾਰੀ ਹਾਜਰ ਸਨ।

LEAVE A REPLY

Please enter your comment!
Please enter your name here