ਮਾਨਸਾ 26 ਅਕਤੂਬਰ (ਸਾਰਾ ਯਹਾ/ਜੋਨੀ ਜਿੰਦਲ) : ਡੇਰਾ ਪ੍ਰੇਮੀਆਂ ਵੱਲੋਂ ਮਾਨਸਾ ਵਿਖੇ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜ ਪੂਰੀ ਸਰਗਰਮੀ ਨਾਲ ਲਗਾਤਾਰ ਜਾਰੀ ਹਨ। ਅੱਜ ਸ਼ਰਧਾਲੂਆਂ ਵੱਲੋਂ 98ਵੇਂ ਪਰਿਵਾਰ ਨੂੰ ਘਰੇਲੂ ਸਮਾਨ ਅਤੇ ਰਾਸ਼ਨ ਦੇ ਕੇ ਇਨਸਾਨੀ ਫਰਜ਼ ਨਿਭਾਇਆ ਗਿਆ।
ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਵੱਲੋਂ ਲੋੜਵੰਦਾਂ ਦੀ ਮੱਦਦ ਦੇ ਕੀਤੇ ਜਾ ਰਹੇ ਕੰਮ ਲਗਾਤਾਰ ਜਾਰੀ ਹਨ। ਸਰਧਾਲੂਆਂ ਵੱਲੋਂ ਪਿਛਲੇ ਦਿਨੀ 98ਵੇਂ ਪਰਿਵਾਰ ਨੂੰ ਇੱਕ ਮਹੀਨੇ ਤੱਕ ਦਾ ਘਰੇਲੂ ਸਮਾਨ ਅਤੇ ਰਾਸ਼ਨ ਦੇਕੇ ਉਨ੍ਹਾਂ ਦੀ ਸਹਾਇਤਾ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਸੇਵਾਦਾਰ ਪ੍ਰਿਤਪਾਲ ਸਿੰਘ ਇੰਸਾਂ ਨੇ ਦੱਸਿਆ ਕਿ ਮਾਨਸਾ ਵਿਖੇ ਮਾਨਵਤਾ ਭਲਾਈ ਦੇ ਕਾਰਜ ਪੂਰੀ ਸਰਗਰਮੀ ਨਾਲ ਕੀਤੇ ਜਾ ਰਹੇ ਹਨ। ਇਸ ਸਾਲ ਮਾਰਚ ਮਹੀਨੇ ਤੋਂ ਅਕਤੂਬਰ ਤੱਕ 97 ਅਤੀ ਗਰੀਬ ਲੋੜਵੰਦ ਪਰਿਵਾਰਾਂ ਨੂੰ ਇੱਕ ਇੱਕ ਮਹੀਨੇ ਦਾ ਘਰੇਲੂ ਸਮਾਨ ਅਤੇ ਰਾਸ਼ਨ ਦੇ ਕੇ ਉਨ੍ਹਾਂ ਦੀ ਮੱਦਦ ਕੀਤੀ ਜਾ ਚੁੱਕੀ ਹੈ। ਬੀਤੇ ਦਿਨੀਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੂੰ ਪਤਾ ਲੱਗਾ ਸੀ ਕਿ ਮਾਨਸਾ ਸ਼ਹਿਰ ਵਿੱਚ ਰਹਿੰਦੇ ਇੱਕ ਪਰਿਵਾਰ ਕੋਲ ਕੋਈ ਵੀ ਸਮਾਨ ਨਾ ਹੋਣ ਕਰਕੇ ਪਰਿਵਾਰਕ ਮੈਂਬਰ ਕੁੱਝ ਦਿਨਾਂ ਤੋਂ ਭੁੱਖੇ ਪੇਟ ਰਹਿਣ ਲਈ ਮਜ਼ਬੂਰ ਹੋ ਰਹੇ ਹਨ। ਇਸ ਸਬੰਧੀ ਲੋੜੀਂਦੀ ਪੜਤਾਲ ਕਰਨ ‘ਤੇ ਪਤਾ ਲੱਗਾ ਕਿ ਪਰਿਵਾਰ ਲੋੜਵੰਦ ਹੈ ਅਤੇ ਉਸਨੰ ਤੁਰੰਤ ਸਹਾਇਤਾ ਦੀ ਸਖਤ ਲੋੜ ਹੈ। ਇਸ ਸਬੰਧੀ ਆਪਸੀ ਵਿਚਾਰ ਕਰਨ ਤੋਂ ਬਾਅਦ ਡੇਰਾ ਪ੍ਰੇਮੀਆਂ ਵੱਲੋਂੇ ਖੁਦ ਦੀਆਂ ਜੇਬ੍ਹਾਂ ਵਿਚੋਂ ਰੁਪਏ ਇਕੱਠੇ ਕਰਕੇ ਉਕਤ ਜ਼ਰੂਰਤਮੰਦ ਪਰਿਵਾਰ ਨੁੰ ਇੱਕ ਮਹੀਨੇ ਦਾ ਸਮਾਨ ਅਤੇ ਰਾਸ਼ਨ ਦਿੱਤਾ ਗਿਆ।
ਇਸ ਮੌਕੇ 15 ਮੈਂਬਰ ਅੰਮ੍ਰਿਤਪਾਲ ਸਿੰਘ, ਰਾਕੇਸ਼ ਕੁਮਾਰ ਤੇ ਤਰਸੇਮ ਚੰਦ ਅਤੇ ਨਾਮ ਜਾਮ ਸੰਮਤੀ ਦੇ ਜਿਲ੍ਹਾ ਜ਼ਿੰਮੇਵਾਰ ਨਰੇਸ਼ ਕੁਮਾਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 134 ਭਲਾਈ ਕਾਰਜ ਮਾਨਸਾ ਵਿਖੇ ਲਗਾਤਾਰ ਜਾਰੀ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਕਰੋਨਾ ਸੰਕਟ ਦੇ ਚੱਲ ਰਹੇ ਦੌਰ ਵਿੱਚ ਡੇਰਾ ਪ੍ਰੇਮੀ ਅਹਿਮ ਯੋਗਦਾਨ ਪਾਕੇ ਸੇਵਾਵਾਂ ਨਿਭਾਅ ਰਹੇ ਹਨ।
ਉਕਤ ਮੌਕੇ ਬਜ਼ੁਰਗ ਸੰਮਤੀ ਦੇ ਜਿਲ੍ਹਾ ਜਿੰਮੇਵਾਰ ਇੰਸਪੈਕਟਰ ਬੁੱਧ ਰਾਮ ਸ਼ਰਮਾ, ਨੇਤਰਦਾਨ ਸੰਮਤੀ ਦੇ ਜਿਲ੍ਹਾ ਜ਼ਿੰਮੇਵਾਰ ਡਾ. ਕਿਸ੍ਰਨ ਸੇਠੀ, ਖੂਨਦਾਨ ਸੰਮਤੀ ਦੇ ਜਿਲ੍ਹਾ ਜ਼ਿੰਮੇਵਾਰ ਡਾ. ਜੀਵਨ ਕੁਮਾਰ, ਸ਼ਹਿਰੀ ਭੰਗੀਦਾਸ ਠੇਕੇਦਾਰ ਗੁਰਜੰਟ ਸਿੰਘ, ਐਲਆਈਸੀ ਅਫਸਰ ਬਿਲਾਸ ਚੰਦ, ਸੇਵਾਮੁਕਤ ਬੀਪੀਈਓ ਨਾਜ਼ਰ ਸਿੰਘ ਤੋਂ ਇਲਾਵਾ ਵੈਦ ਭਗਵਾਨ ਸਿੰਘ, ਖੁਸ਼ਵੰਤ ਸਿੰਘ, ਸੁਨੀਲ ਕੁਮਾਰ, ਮੁਨੀਸ਼ ਕੁਮਾਰ, ਹੰਸ ਰਾਜ, ਰਮੇਸ਼ ਕੁਮਾਰ, ਖਿੱਚੀ ਟੇਲਰ, ਸੁਨੀਲ ਕੁਮਾਰ, ਰਾਮ ਪ੍ਰਸ਼ਾਦ ਰੁਸਤਮ, ਰਾਮ ਪ੍ਰਤਾਪ ਸਿੰਘ, ਰੋਹਿਤ, ਸ਼ਗਨ ਸਿੰਘ, ਮੋਹਿਤ ਕੁਮਾਰ ਅਤੇ ਅੰਕੁਸ਼ ਆਦਿ ਸਮੇਤ ਹੋਰ ਸੇਵਾਦਾਰ ਹਾਜਰ ਸਨ।