9ਵੇਂ ਦਿਨ 3 ਪਾਜਟਿਵ ਮਰੀਜਾ ਸਮੇਤ ਕੁੱਲ 21 ਦੇ ਨਮੂਨੇ ਜਾਂਚ ਲਈ ਭੇਜੇ

0
106

ਬੁਢਲਾਡਾ 18, ਅਪ੍ਰੈਲ(ਅਮਨ ਮਹਿਤਾ):  ਨਿਜ਼ਾਮੂਦੀਨ ਮਰਕਸ 5 ਜਮਾਤੀਆਂ ਸਮੇਤ ਉਨ੍ਹਾਂ ਦੇ ਸੰਪਰਕ ਵਿੱਚ ਆਏ 11 ਕਰੋਨਾ ਟੈਸਟ ਪਾਜਟਿਵ ਆਉਣ ਤੋਂ ਬਾਅਦ ਅੱਜ ਸਿਹਤ ਵਿਭਾਗ ਵੱਲੋਂ ਪਾਜਟਿਵ ਵਿਅਕਤੀਆਂ ਵਿੱਚੋਂ 3 ਦੇ ਨਮੂਨੇ ਦੁਬਾਰਾ ਜਾਂਚ ਲਈ ਭੇਜੇ ਗਏ ਤੋਂ ਇਲਾਵਾ ਇਨ੍ਹਾਂ ਦੇ ਅਸਿੱਧੇ ਰੂਪ ਵਿੱਚ ਸੰਪਰਕ ਵਿੱਚ ਆਉਣ ਵਾਲੇ ਅੱਜ 9ਵੇਂ ਦਿਨ 18 ਲੋਕਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ. ਕੁੱਲ ਨਮੂਨਿਆਂ ਦੀ ਗਿਣਤੀ 21 ਦੱਸੀ ਗਈ ਹੈ. ਇਸ ਤੋਂ ਪਹਿਲਾ ਲਏ ਗਏ ਸਾਰੇ ਨਮੂਨੇ ਨੈਗਟਿਵ ਆਏ ਹਨ. ਸਿਹਤ ਵਿਭਾਗ ਵੱਲੋਂ ਡੋਰ ਟੂ ਡੋਰ ਕੀਤੇ ਸਰਵੇਖਣ ਅਨੁਸਾਰ ਪਹਿਲਾ ਤੋਂ ਹੀ ਤਹਿ ਸੁਦਾ ਸੂਚੀ ਮੁਤਾਬਕ ਹੀ ਅਸਿੱਧੇ ਤੌਰ ਤੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੇ ਸੈਪਲ ਆਏ ਦਿਨ ਲਏ ਜਾ ਰਹੇ ਹਨ ਜ਼ ਲਗਾਤਾਰ ਨੈਗਟਿਵ ਆ ਰਹੇ ਹਨ. ਫੋਟੋ: ਬੁਢਲਾਡਾ: ਸੈਪਲ ਲੈਣ ਤੋਂ ਪਹਿਲਾ ਡਾਕਟਰਾ ਸਮੇਤ ਸਿਹਤ ਵਿਭਾਗ ਦੀ ਟੀਮ ਕਰੋਨਾ ਖਿਲਾਫ ਜੰਗ ਜਿੱਤਣ ਦਾ ਪ੍ਰਣ ਲੈਦੀ ਹੋਈ. 

NO COMMENTS