*8 ਤੋਂ 9 ਦਿਨ ਪੰਜਾਬ ‘ਚ ਰਹੇਗੀ ਭਾਰਤ ਜੋੜੋ ਯਾਤਰਾ, ਇਨ੍ਹਾਂ ਰੂਟਾਂ ਤੋਂ ਲੰਘੇਗੀ*

0
193

 (ਸਾਰਾ ਯਹਾਂ/ਬਿਊਰੋ ਨਿਊਜ਼ ) : ਕਾਂਗਰਸ (Congress) ਦੀ ਪੰਜਾਬ (Punjab) ਇਕਾਈ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amrinder Singh Raja Warring) ਨੇ ਸ਼ਨੀਵਾਰ ਨੂੰ ਕਿਹਾ ਕਿ ਰਾਹੁਲ ਗਾਂਧੀ (Rahul Gandhi) ਦੀ ਅਗਵਾਈ ਵਾਲੀ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਅਗਲੇ ਮਹੀਨੇ ਪੰਜਾਬ ‘ਚ ਹੋਵੇਗੀ ਅਤੇ ਜੰਮੂ-ਕਸ਼ਮੀਰ ((Jammu-Kashmir) ) ‘ਚ ਦਾਖਲ ਹੋਣ ਤੋਂ ਪਹਿਲਾਂ ਅੱਠ ਤੋਂ ਨੌਂ ਦਿਨ ਸੂਬੇ ‘ਚ ‘ਚ ਰੁਕੇਗੀ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਯਾਤਰਾ ਦੀਆਂ ਤਿਆਰੀਆਂ ਸਬੰਧੀ ਉਨ੍ਹਾਂ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਹੈ।

ਪਾਰਟੀ ਸੂਤਰਾਂ ਅਨੁਸਾਰ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਦੀ ਯਾਤਰਾ ਦੇ ਪੰਜਾਬ ਪੜਾਅ ਦੀਆਂ ਤਰੀਕਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਹ ਯਾਤਰਾ 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਅਤੇ ਸ਼ੁੱਕਰਵਾਰ ਨੂੰ 100 ਦਿਨ ਪੂਰੇ ਹੋ ਗਏ। ਯਾਤਰਾ ਹੁਣ ਤੱਕ ਅੱਠ ਰਾਜਾਂ ਤਾਮਿਲਨਾਡੂ, ਕੇਰਲ, ਕਰਨਾਟਕ, ਤੇਲੰਗਾਨਾ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ ਹੋ ਕੇ ਲੰਘ ਚੁੱਕੀ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਹ ਯਾਤਰਾ ਸਿਰਫ ਕਾਂਗਰਸ ਪਾਰਟੀ ਦੀ ਹੀ ਨਹੀਂ ਸਗੋਂ ਦੇਸ਼ ਦੇ ਸੰਵਿਧਾਨ ਨੂੰ ਪਿਆਰ ਕਰਨ ਵਾਲੇ ਅਤੇ ਧਰੁਵੀਕਰਨ ਦੇ ਨਾਲ-ਨਾਲ ਪਾੜੋ ਅਤੇ ਰਾਜ ਕਰੋ ਦੀ ਅੰਗਰੇਜ਼ਾਂ ਦੀ ਨੀਤੀ ਦੇ ਖਿਲਾਫ ਖੜ੍ਹੇ ਹਨ।

ਭਾਰਤ ਜੋੜੋ ਯਾਤਰਾ ਸ਼ੰਭੂ ਸਰਹੱਦ ਤੋਂ ਜੰਮੂ ਕਸ਼ਮੀਰ ਵਿੱਚ ਦਾਖ਼ਲ ਹੋਵੇਗੀ

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ, “ਇਹ ਬੇਰੋਜ਼ਗਾਰ ਨੌਜਵਾਨਾਂ ਦਾ ਮਾਰਚ ਹੈ, ਜੋ ਮਹਿੰਗਾਈ ਅਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਵਿਰੁੱਧ ਹੈ। ਸਿੱਖਾਂ, ਹਿੰਦੂਆਂ, ਮੁਸਲਮਾਨਾਂ ਅਤੇ ਈਸਾਈਆਂ ਸਮੇਤ ਸਾਰੇ ਭਾਈਚਾਰਿਆਂ ਦੀ ਭਾਈਚਾਰਕ ਸਾਂਝ ਅਤੇ ਸਦਭਾਵਨਾ ਲਈ ਖੜ੍ਹਾ ਹੈ।” ਉਨ੍ਹਾਂ ਦੱਸਿਆ ਕਿ ਇਹ ਯਾਤਰਾ ਪੰਜਾਬ ਵਿੱਚ ਅੱਠ ਤੋਂ ਨੌਂ ਦਿਨਾਂ ਤੱਕ ਚੱਲੇਗੀ ਅਤੇ ਸ਼ੰਭੂ ਸਰਹੱਦ ਤੋਂ ਜੰਮੂ-ਕਸ਼ਮੀਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਫਗਵਾੜਾ, ਜਲੰਧਰ, ਪਠਾਨਕੋਟ ਅਤੇ ਮਾਧੋਪੁਰ ਸਮੇਤ ਵੱਖ-ਵੱਖ ਸ਼ਹਿਰਾਂ ਵਿੱਚੋਂ ਦੀ ਲੰਘੇਗੀ।

NO COMMENTS