8 ਜਨਵਰੀ ਨੂੰ ਸਿਵਲ ਹਸਪਤਾਲ ਵਿਖੇ ਹੋਵੇਗੀ ਕੋਰੋਨਾ ਦੀ ਰੋਕਥਾਮ ਲਈ ਆ ਰਹੀ ਵੈਕਸੀਨ ਸਬੰਧੀ ਡਰਾਈ ਰਨ

0
49

ਮਾਨਸਾ, 07 ਜਨਵਰੀ (ਸਾਰਾ ਯਹਾ / ਮੁੱਖ ਸੰਪਾਦਕ) :ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਵੱਲੋਂ ਸਿਵਲ ਹਸਪਤਾਲ ਮਾਨਸਾ ਵਿਖੇ ਕੋਵਿਡ—19 ਦੀ ਰੋਕਥਾਮ ਲਈ ਆ ਰਹੀ ਵੈਕਸੀਨ ਸਬੰਧੀ 8 ਜਨਵਰੀ 2021 ਨੂੰ ਕੀਤੀ ਜਾ ਰਹੀ ਡਰਾਈ ਰਨ ਅਤੇ ਦਿਵਯਾਂਗਜਨ ਸਕੂਲੀ ਬੱਚਿਆਂ ਦੇ ਯੂ.ਡੀ.ਆਈ.ਡੀ. ਕਾਰਡ ਬਣਾਉਣ ਸਬੰਧੀ 8 ਜਨਵਰੀ 2021 ਸਿਵਲ ਹਸਪਤਾਲ ਮਾਨਸਾ ਵਿਖੇ ਲੱਗ ਰਹੇ ਕੈਂਪ ਦਾ ਜਾਇਜਾ ਲਿਆ ਗਿਆ। ਕੋਵਿਡ—19 ਦੀ ਰੋਕਥਾਮ ਲਈ ਆ ਰਹੀ ਵੈਕਸੀਨ ਸਬੰਧੀ ਡਰਾਈ ਰਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵੈਕਸੀਨ ਸਬੰਧੀ 3 ਸੰਸਥਾ ਵਿੱਚ ਵੈਕਸੀਨ ਲਗਾਉਣ ਦੇ ਪ੍ਰਬੰਧ ਕੀਤੇ ਗਏ ਹਨ।ਜਿੰਨ੍ਹਾਂ ਵਿੱਚ ਸਿਵਲ ਹਸਪਤਾਲ ਮਾਨਸਾ ਸੀ.ਐਚ.ਸੀ. ਖਿਆਲਾ ਕਲਾਂ ਅਤੇ ਜਨਕ ਰਾਜ ਹਸਪਤਾਲ ਮਾਨਸਾ (ਪ੍ਰਾਈਵੇਟ) ਸ਼ਾਮਿਲ ਹਨ।ਉਨ੍ਹਾਂ ਜਿ਼ਲ੍ਹਾ ਇੰਚਾਰਜ ਕੋਵਿਡ—19 ਸੈਂਪਲਿੰਗ ਟੀਮ ਨੂੰ ਕਿਹਾ ਕਿ ਕੋੋਵਿਡ—19 ਦੀ ਮਹਾਂਮਾਰੀ ਨੂੰ ਰੋਕਣ ਲਈ ਟੈਸਟਿੰਗ ਲਈ ਇੱਕ ਵੱਖਰੇ ਤੌਰ *ਤੇ ਪਲਾਨ ਤਿਆਰ ਕਰਕੇ ਆਸ਼ਾ/ਅਧਿਆਪਕਾਂ/ਏ.ਐਨ.ਐਮ./ਐਮ.ਪੀ.ਐਚ.ਡਬਲਯੂ (ਮੇਲ) ਨਾਲ ਮੀਟਿੰਗ ਕਰਨ ਉਪਰੰਤ ਕੋਵਿਡ—19 ਦੀ ਸੈਪਲਿੰਗ ਨੂੰ ਵਧਾਉਣ ਲਈ ਵਿਸੇਸ ਓਪਰਾਲੇ ਕੀਤੇ ਜਾਣ। ਇਸ ਤੋੋਂ ਇਲਾਵਾ ਕੋਵਿਡ—19 ਦੇ ਹੋੋਮ ਆਈਸੋੋਲੇਟ ਕੀਤੇ ਮਰੀਜਾਂ ਦਾ ਸਮੇਂ—ਸਮੇਂ ਸਿਰ ਮੈਡੀਕਲ ਟੀਮਾਂ ਵੱਲੋ ਚੈਕਅੱਪ ਕੀਤਾ ਜਾਵੇ ਅਤੇ ਸਮੇ ਸਿਰ ਮਰੀਜਾਂ ਨੂੰ ਫਤਹਿ ਕਿੱਟ ਉਪਲਬੱਧ ਕਰਵਾਈਆਂ ਜਾਣ।ਸਰਕਾਰ ਵੱਲੋ ਜਾਰੀ ਕੋੋਵਿਡ ਦੇ ਬਚਾਅ ਸਬੰਧੀ ਹਦਾਇਤਾਂ ਦੀ ਪਾਲਣਾ ਕਰਨਾ ਅਤੇ ਕਰਵਾਉਣਾ ਯਕੀਣੀ ਬਣਾਇਆ ਜਾਵੇ।  ਉਨ੍ਹਾਂ ਦੱਸਿਆ ਕਿ ਕੋੋਵਿਡ—19 ਦੀ ਵੈਕਸੀਨ ਲਗਾਉਣ ਲਈ ਹੈਲਥ ਕੇਅਰ ਵਰਕਰਾਂ 2569 ਵਿੱਚੋੋਂ 2527 ਦਾ ਡਾਟਾ ਅਪਡੇਟ ਕਰ ਦਿੱਤਾ ਗਿਆ ਹੈ,ਕਿੳਂੁਕਿ ਸਰਕਾਰ ਵੱਲੋ ਹੈਲਥ ਕੇਅਰ ਵਰਕਰਾਂ ਨੂੰ ਪਹਿਲ ਦੇ ਅਧਾਰ *ਤੇ ਵੈਕਸੀਨ ਲਗਾਈ ਜਾਵੇਗੀ।  ਇਸ ਮੌਕੇ ਡਾ. ਸੰਜੀਵ ਓਬਰਾਏ ਜਿ਼ਲ੍ਹਾ ਟੀਕਾਕਰਨ ਅਫ਼ਸਰ, ਡਾ.ਹਰਚੰਦ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਜਿ਼ਲ੍ਹਾ ਹਸਪਤਾਲ ਮਾਨਸਾ ਅਤੇ ਡਾ.ਬਲਜੀਤ ਕੌਰ ਡੀ.ਐਸ.ਐਮ.ਓ—ਕਮ—ਸਹਾਇਕ ਸਿਵਲ ਸਰਜਨ ਹਾਜਿਰ ਸਨ।

NO COMMENTS