*75ਵੇਂ ਅਜ਼ਾਦੀ ਦਿਵਸ ਦੇ ਅਮ੍ਰਿਤ ਮਹਾਉਤਸਵ ਮੌਕੇ ਲਗਾਏ ਛਾਂਦਾਰ ਰੁੱਖ*

0
2

14,ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ ) : ਮਾਨਸਾ ਸਾਇਕਲ ਗਰੁੱਪ ਅਤੇ ਸ਼੍ਰੀ ਕ੍ਰਿਸ਼ਨਾ ਗਰੁੱਪ ਮਾਨਸਾ ਵਲੋਂ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਛਾਂਦਾਰ ਰੁੱਖ ਲਗਾਏ ਗਏ।
ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਸਾਡੀਆਂ ਸੰਸਥਾਵਾਂ ਵੱਲੋਂ ਰੁੱਖ ਲਗਾਉਣ ਅਤੇ ਉਨ੍ਹਾਂ ਨੂੰ ਸਾਂਭਣ ਦੀ ਜ਼ਿਮੇਵਾਰੀ ਨਿਭਾਈ ਜਾਂਦੀ ਹੈ ਅੱਜ ਦੀ ਇਸ ਰੁੱਖ ਲਗਾਓ ਵਾਤਾਵਰਣ ਬਚਾਓ ਮੁਹਿੰਮ ਦੀ ਸ਼ੁਰੂਆਤ ਡਾਕਟਰ ਵਿਜੇ ਸਿੰਗਲਾ ਐਮ.ਐਲ.ਏ.ਮਾਨਸਾ ਅਤੇ ਸ਼ਹਿਰ ਦੇ ਉੱਘੇ ਸਰਜਨ ਡਾਕਟਰ ਟੀ.ਪੀ.ਐਸ.ਰੇਖੀ ਜੀ ਨੇ ਪੌਦੇ ਲਗਾਕੇ ਕੀਤੀ।
ਡਾਕਟਰ ਵਿਜੇ ਸਿੰਗਲਾ ਜੀ ਨੇ ਕਿਹਾ ਕਿ ਅਜਿਹੀਆਂ ਸਮਾਜਸੇਵੀ ਸੰਸਥਾਵਾਂ ਵਾਤਾਵਰਣ ਨੂੰ ਬਚਾਉਣ ਵਿੱਚ ਵੱਡਾ ਰੋਲ ਅਦਾ ਕਰ ਰਹੀਆਂ ਹਨ। ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਬਿਨਾਂ ਕਿਸੇ ਲਾਲਚ ਦੇ ਸਮਾਜ ਦੇ ਹਰ ਵਰਗ ਲਈ ਸ਼ਲਾਘਾਯੋਗ ਕੰਮ ਕੀਤੇ ਜਾਂਦੇ ਹਨ।


ਡਾਕਟਰ ਟੀ.ਪੀ.ਐਸ.ਰੇਖੀ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਜਿਸਦੇ ਕਿ ਉਹ ਖੁੱਦ ਵੀ ਮੈਂਬਰ ਹਨ ਜਿੱਥੇ ਲੋਕਾਂ ਨੂੰ ਸਾਇਕਲ ਚਲਾ ਕੇ ਚੰਗੀ ਸਿਹਤ ਲਈ ਜਾਗਰੂਕ ਕਰਦੇ ਹਨ ਉਸ ਦੇ ਨਾਲ ਹੀ ਵਾਤਾਵਰਣ ਦੀ ਸੰਭਾਲ ਲਈ ਪੌਦੇ ਲਗਾਕੇ ਲੋਕਾਂ ਨੂੰ ਰੁੱਖ ਲਗਾਓ ਵਾਤਾਵਰਣ ਬਚਾਓ ਦਾ ਸੰਦੇਸ਼ ਵੀ ਦਿੰਦੇ ਹਨ। ਉਹਨਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਜ਼ਿੰਦਗੀ ਵਿੱਚ ਘੱਟੋ ਘੱਟ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਅਤੇ ਉਸ ਦੀ ਸੰਭਾਲ ਕਰਨ ਲਈ ਵਚਨਬੱਧ ਹੋਣਾ ਚਾਹੀਦਾ ਹੈ।
ਮਨੀਸ਼ ਚੌਧਰੀ ਨੇ ਦੱਸਿਆ ਕਿ ਅੱਜ ਦੇ ਰੁਖ ਲਗਾਉਣ ਦੀ ਸੇਵਾ ਕਿ੍ਸ਼ਨ ਗਰਗ ਜੀ ਵਲੋਂ ਉਨ੍ਹਾਂ ਦੇ ਜਨਮਦਿਨ ਦੀ ਖੁਸ਼ੀ ਵਿੱਚ ਕੀਤੀ ਗਈ ਹੈ।
ਇਸ ਮੌਕੇ ਬਲਵੀਰ ਅਗਰੋਈਆ,ਜਿੰਮੀ ਭੰਮਾਂ, ਰਮਨ ਗੁਪਤਾ,ਵਿਨੋਦ ਕੁਮਾਰ, ਜਤਿੰਦਰ ਕੁਮਾਰ, ਮਨੋਜ ਸਿੰਗਲਾ, ਰਜੇਸ਼ ਕੁਮਾਰ,ਵਿੱਕੀ ਸਮੇਤ ਮੈਂਬਰ ਹਾਜ਼ਰ ਸਨ

NO COMMENTS