74ਞੇਂ ਅਜਾਦੀ ਦਿਵਸ ਮੌਕੇ ਲਗਾਈ 100 ਕਿਲੋਮੀਟਰ ਸਾਇਕਲ ਰਾਈਡ।

0
58

ਮਾਨਸਾ 16 ਅਗਸਤ (ਸਾਰਾ ਯਹਾ, ਬਲਜੀਤ ਸ਼ਰਮਾ) ਸਾਇਕਲ ਗਰੁੱਪ ਦੇ ਮੈਂਬਰਾਂ ਨੇ ਸੀਨੀਅਰ ਮੈਂਬਰ ਨਰਿੰਦਰ ਗੁਪਤਾ ਦੀ ਅਗਵਾਈ ਹੇਠ ਮਾਨਸਾ ਤੋਂ ਧਨੌਲਾ ਅਤੇ ਬਰਨਾਲਾ ਰੋਡ ਤੋਂ ਵਾਪਿਸ ਇਸੇ ਰਸਤੇ 100 ਕਿਲੋਮੀਟਰ ਸਾਇਕਲਿੰਗ ਕਰਦਿਆਂ ਅਜਾਦੀ ਦਿਵਸ ਦੀਆਂ ਇੱਕ ਦੂਸਰੇ ਨੂੰ ਮੁਬਾਰਕਾਂ ਦਿੱਤੀਆਂ।ਇਹ ਜਾਣਕਾਰੀ ਦਿੰਦਿਆਂ ਰਜੇਸ਼ ਦਿਵੇਦੀ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਹਰੇਕ ਖੁਸ਼ੀ ਦੇ ਮੌਕਿਆਂ ਤੇ ਅਜਿਹੀਆਂ ਰਾਈਡਾਂ ਲਗਾ ਕੇ ਲੋਕਾਂ ਨੂੰ ਵਧਾਈ ਦੇਣ ਦੇ ਨਾਲ ਨਾਲ ਸਾਇਕਲ ਚਲਾਓ ਵਾਤਾਵਰਣ ਬਚਾਓ ਦਾ ਸੰਦੇਸ਼ ਵੀ ਦਿੰਦੇ ਹਨ ਅੱਜ ਦੀ ਰਾਈਡ ਸਮੇਂ ਪ੍ਰਾਚੀਨ ਸ਼੍ਰੀ ਹੰਨੂਮਾਨ ਮੰਦਰ(ਬਰਨੇ ਵਾਲਾ) ਧਨੌਲਾ ਜਾ ਕੇ ਮੱਥਾ ਟੇਕਿਆ ਅਤੇ ਕਰੋਨਾ ਦੀ ਮਹਾਂਮਾਰੀ ਤੋਂ ਬਚਾਅ ਲਈ ਅਰਦਾਸ ਕੀਤੀ। ਉਹਨਾਂ ਦੱਸਿਆ ਕਿ ਇਹਨਾਂ ਯਤਨਾਂ ਸਦਕਾ ਮਾਨਸਾ ਦੇ ਬਹੁਤ ਲੋਕ ਲੱਗ ਪਏ ਹਨ ਜੋ ਕਿ ਸਿਹਤ ਲਈ ਇੱਕ ਸਾਇਕਲਿੰਗ ਕਰਨ ਲੱਗੇ ਹਨ ਜੋ ਕਿ ਲਾਹੇਵੰਦ ਕਸਰਤ ਹੋਣ ਦੇ ਨਾਲ ਨਾਲ ਵਾਤਾਵਰਣ ਦੇ ਪ੍ਦੂਸ਼ਨ ਤੋਂ ਵੀ ਰਾਹਤ ਦਿੰਦੀ ਹੈ।
ਸੀਨੀਅਰੁ ਮੈਂਬਰ ਸੁਰਿੰਦਰ ਬਾਂਸਲ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਸ਼ੂਗਰ ਦੀ ਬੀਮਾਰੀ ਨਾਲ ਪੀੜਤ ਸਨ ਪਰ ਜਦੋਂ ਤੋਂ ਸਾਇਕਲਿੰਗ ਕਰਨ ਲੱਗੇ ਹਨ ਸ਼ੂਗਰ ਕੰਟਰੋਲ ਰਹਿੰਦੀ ਹੈ ਅਤੇ ਉਹ ਇਸ ਉਮਰ ਵਿੱਚ 100 ਕਿਲੋਮੀਟਰ ਅਤੇ 200 ਕਿਲੋਮੀਟਰ ਸਾਇਕਲ ਵੀ ਅਸਾਨੀ ਨਾਲ ਚਲਾ ਲੈਂਦੇ ਹਨ ਉਹਨਾਂ ਕਿਹਾ ਕਿ ਹਰੇਕ ਇਨਸਾਨ ਨੂੰ ਹਰ ਰੋਜ਼ ਘੱਟੋ ਘੱਟ 20 ਕਿਲੋਮੀਟਰ ਸਾਇਕਲ ਚਲਾਉਣਾ ਚਾਹੀਦਾ ਹੈ।
ਇਸ ਰਾਈਡ ਵਿੱਚ ਸੰਜੀਵ ਪਿੰਕਾ,ਪਰਵੀਨ ਟੋਨੀ,ਅਨਿਲ ਸੇਠੀ,ਬਿੰਨੂ ਗਰਗ,ਵਿਕਾਸ ਗੁਪਤਾ,ਮੋਹਿਤ ਗਰਗ,ਸੁਰਿੰਦਰ ਬਾਂਸਲ,ਨਰਿੰਦਰ ਗੁਪਤਾ,ਰਜੇਸ਼ ਦਿਵੇਦੀ ਨੇ ਹਿੱਸਾ ਲਿਆ।

NO COMMENTS