73 ਸਾਲਾ ਬਜ਼ੁਰਗ ਮਾਤਾ ਦੇ ਬਿਨਾਂ ਬਾਈਪਾਸ ਸਰਜਰੀ ਤੋਂ ਆਧੁਨਿਕ ਤਕਨੀਕ ਰਾਹੀਂ ਸਟੰਟ ਪਾਏ

0
39

ਮਾਨਸਾ, 2 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ):- ਸਥਾਨਕ ਵਾਟਰ ਵਰਕਸ ਰੋਡ ‘ਤੇ ਸਥਿਤ ਮਾਨਸਾ ਮੈਡੀਸਿਟੀ ਸੁਪਰਸਪੈਸ਼ਲਿਟੀ ਹਸਪਤਾਲ ਵਿਖੇ ਇੱਕ 73 ਸਾਲਾ ਬਜ਼ੁਰਗ ਮਾਤਾ ਦਾ ਬਿਨਾਂ ਬਾਈਪਾਸ ਸਰਜਰੀ ਤੋਂ ਆਧੁਨਿਕ ਤਕਨੀਕ ਰਾਹੀਂ ਸਟੰਟ ਪਾਉਣ ਦਾ ਸਫਲ ਅਪਰੇਸ਼ਨ ਕੀਤਾ ਗਿਆ ਹੈ। ਮਾਨਸਾ ਸ਼ਹਿਰ ਦੇ ਵਸਨੀਕ ਅਤੇ ਦਿਲ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਵਿਵੇਕ ਜਿੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮਰੀਜ਼ ਜਿਸਦਾ ਨਾਂਅ ਜੱਟੀ ਕੌਰ ਹੈ ਜੋ ਕਿ ਸਰਦੂਲਗੜ੍ਹ ਤੋਂ ਇਲਾਜ ਲਈ ਹਸਪਤਾਲ ਵਿੱਚ 25 ਨਵੰਬਰ ਨੂੰ ਹਸਪਤਾਲ ਵਿੱਚ ਦਾਖਲ ਹੋਏ ਸਨ। ਉਸ ਸਮੇਂ ਮਰੀਜ਼ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਸੀ। ਮਰੀਜ਼ ਦੀ ਐਂਜੀਓਗਰਾਫੀ ਕਰਨ ਨਾਲ ਪਤਾ ਲੱਗਿਆ ਕਿ ਦਿਲ ਦੀਆਂ ਤਿੰਨ ਨਸਾਂ ਵਿੱਚੋਂ ਦੋ ਨਸਾਂ 100 ਪ੍ਰਤੀਸ਼ਤ ਅਤੇ ਇੱਕ ਨਸ 90 ਪ੍ਰਤੀਸ਼ਤ ਬਲੌਕ ਹੋ ਚੁੱਕੀਆਂ ਹਨ ਤਾਂ ਮਰੀਜ਼ ਦੇ ਵਾਰਿਸਾਂ ਨੂੰ ਬਾਈਪਾਸ ਸਰਜਰੀ ਦੀ ਸਲਾਹ ਦਿੱਤੀ ਗਈ। ਮਰੀਜ਼ ਦੀ ਨਾਜ਼ੁਕ ਹਾਲਤ ਅਤੇ ਜ਼ਿਆਦਾ ਉਮਰ ਕਾਰਨ ਮਰੀਜ਼ ਦੇ ਵਾਰਿਸਾਂ ਵੱਲੋਂ ਬਾਈਪਾਸ ਸਰਜਰੀ ਲਈ ਮਨ੍ਹਾ ਕਰ ਦਿੱਤਾ ਗਿਆ ਅਤੇ ਸਟੰਟਾਂ ਰਾਹੀਂ ਇਲਾਜ ਕਰਾਉਣ ਦੀ ਮੰਗ ਕੀਤੀ। ਮਰੀਜ਼ ਦੀ ਇੱਕ ਨਸ ਵਿੱਚ ਇੱਕ ਸਟੰਟ ਪਾਇਆ ਗਿਆ ਹੈ ਅਤੇ ਦੂਜੀ ਨਸ ਜਿਸ ‘ਤੇ ਕਾਫੀ ਕੈਲਸ਼ੀਅਮ ਜੰਮਿਆ ਹੋਇਆ ਸੀ, ਦਾ ਨਵੀਂ ਆਧੁਨਿਕ ਤਕਨੀਕ ਰੋਟਾਅਪਰੇਸ਼ਨ ਰਾਹੀਂ ਕੈਲਸ਼ੀਅਮ ਨੂੰ ਸਾਫ ਕਰਕੇ

NO COMMENTS