73 ਲੋੜਵੰਦ ਪਰਿਵਾਰਾਂ ਨੂੰ ਡੇਰਾ ਪ੍ਰੇਮੀਆਂ ਨੇ ਵੰਡੇ ਗਰਮ ਕੱਪੜੇ, ਬੂਟ ਤੇ ਜੁਰਾਬਾਂ

0
32

ਮਾਨਸਾ 30 ਨਵੰਬਰ (ਸਾਰਾ ਯਹਾ /ਹੀਰਾ ਸਿੰਘ ਮਿੱਤਲ):’ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਮਾਨਸਾ ਸ਼ਹਿਰ ਅੰਦਰ ਲੋੜਵੰਦ ਲੋਕਾਂ ਦੀ ਮੱਦਦ ਅਤੇ ਮਨੁੱਖਤਾ ਭਲਾਈ ਦੇ ਲੋੜ ਮੁਤਾਬਿਕ ਕੰਮ ਪੂਰੀ ਤਨਦੇਹੀ ਨਾਲ ਲਗਾਤਾਰ ਕੀਤੇ ਜਾ ਰਹੇ  ਹਨ। ਸੇਵਾਦਾਰਾਂ ਵੱਲੋਂ ਸੌਮਵਾਰ 30 ਨਵੰਬਰ ਨੂੰ 73 ਲੋੜਵੰਦ ਪਰਿਵਾਰਾਂ ਨੂੰ ਗਰਮ ਕੱਪੜੇ, ਬੂਟ ਅਤੇ ਜੁਰਾਬਾਂ ਵੰਡ ਕੇ ਉਨ੍ਹਾਂ ਦੀ ਦੀ ਮੱਦਦ ਕੀਤੀ। ਨਵੰਬਰ ਮਹੀਨੇ ਵਿੱਚ ਇਸਤੋਂ ਪਹਿਲਾਂ ਵੀ 222 ਗਰੀਬ ਪਰਿਵਾਰਾਂ ਨੂੰ ਗਰਮ ਕੱਪੜੇ ਆਦਿ ਵੰਡੇ ਜਾ ਚੁੱਕੇ ਹਨ।

       ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਵੱਲੋਂ ਮਾਨਸਾ ਸ਼ਹਿਰ ਅੰਦਰ ਜ਼ਰੂਰਤਮੰਦ ਲੋਕਾਂ ਦੀ ਹਰ ਸੰਭਵ ਸਹਾਇਤਾ ਦੇ ਨਾਲ ਨਾਲ ਲੋੜ ਮੁਤਾਬਿਕ ਮਾਨਵਤਾ ਭਲਾਈ ਦੇ ਕੰਮ ਲਗਾਤਾਰ ਕੀਤੇ ਜਾ ਰਹੇ ਹਨ। ਸੇਵਾਦਾਰਾਂ ਵੱਲੋਂ 30 ਨਵੰਬਰ ਸੌਮਵਾਰ ਨੂੰ ਇਕੱਠੇ ਹੋ ਕੇ ਸ਼ਹਿਰ ਅੰਦਰ ਅਤੀ ਗਰੀਬ 73 ਪਰਿਵਾਰਾਂ ਕੋਲ ਜਾ ਕੇ ਉਨ੍ਹਾਂ ਨੂੰ ਗਰਮ ਕੱਪੜੇ, ਬੂਟ ਅਤੇ ਜੁਰਾਬਾਂ ਵੰਡੇ ਗਏ। ਵਲੰਟੀਅਰਾਂ ਵੱਲੋਂ ਨਵੰਬਰ ਮਹੀਨੇ ਵਿੱਚ ਇਸਤੋਂ ਪਹਿਲਾਂ ਵੀ 222 ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਚੁੱਕੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪ੍ਰਿਤਪਾਲ ਸਿੰਘ ਇੰਸਾਂ ਅਤੇ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਉਕਤ ਅਨੁਸਾਰ 73 ਪਰਿਵਾਰਾਂ ਬਾਰੇ ਪਤਾ ਲੱਗਾ ਸੀ ਕਿ ਉਹ ਸਰਦੀ ਦੇ ਕੱਪੜੇ ਨਾ ਹੋਣ ਕਰਕੇ ਠੰਢ ਦਾ ਸਾਹਮਣਾ ਕਰਨ ਲਈ ਮਜ਼ਬੂਰ ਹਨ ਅਤੇ ਇੰਨ੍ਹਾਂ ਪਰਿਵਾਰਾਂ ਦੀ ਹਾਲਤ ਕਾਫੀ ਤਰਸਯੋਗ ਹੈ। ਉਕਤ ਪਰਿਵਾਰਾਂ ਨੂੰ ਸਖਤ ਲੋੜ ਹੋਣ ਕਰਕੇ ਗਰਮ ਕੱਪੜੇ, ਬੂਟ ਅਤੇ ਜੁਰਾਬਾਂ ਵੰਡੇ ਗਏ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੇ ਸੇਵਾ ਕਾਰਜ ਕੀਤੇ ਜਾਣਗੇ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕੰਮਾਂ ਤਹਿਤ ਹੀ ਮਾਨਸਾ ਵਿਖੇ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਅਤੇ ਇਹ ਕੰਮ ਲਗਾਤਾਰ ਜਾਰੀ ਰਹਿਣਗੇ।

       ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੇ ਬਾਲ ਭਲਾਈ ਕਮੇਟੀ ਦੇ ਚੇਅਰਪਰਸਨ ਅਤੇ ਇੰਡੀਅਨ ਰੈਡ ਕਰਾਸ ਸੋਸਾਇਟੀ ਦੇ ਲਾਈਫ ਮੈਂਬਰ ਸੀਨੀਅਰ ਐਡਵੋਕੇਟ ਰੇਖਾ ਸ਼ਰਮਾ ਨੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੇ  ਉਕਤ ਉਪਰਾਲੇ ਦੀ ਭਰਵੀਂ ਪ੍ਰਸੰaਸਾ ਕੀਤੀ। ਉਨ੍ਹਾਂ ਕਿਹਾ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰ ਮਾਨਸਾ ਸ਼ਹਿਰ ਅੰਦਰ ਭਲਾਈ ਕਾਰਜਾਂ ਵਿੱਚ ਮੋਹਰੀ ਰੋਲ ਅਦਾ ਕਰ ਰਹੇ ਹਨ। ਡੇਰਾ ਪ੍ਰੇਮੀ ਹਰ ਰੋਜ਼ ਹੀ ਲੋੜੀਂਦੀਆਂ ਸੇਵਾਵਾਂ ਨਿਭਾ ਰਹੇ ਦੇਖੇ ਜਾਂਦੇ ਹਨ। ਐਡਵੋਕੇਟ ਰੇਖਾ ਸ਼ਰਮਾ ਨੇ ਕਿਹਾ ਕਿ ਸ਼ਰਧਾਲੂਆਂ ਦਾ ਜਜਬਾ ਅਤੇ ਸੇਵਾ ਭਾਵਨਾ ਬੇਮਿਸਾਲ ਹੈ। ਠੰਢ ਦੇ ਅਸਰ ਤੋਂ ਬਚਾਉਣ ਲਈ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਨੂੰ ਗਰਮ ਕੱਪੜੇ, ਬੂਟ ਤੇ ਜੁਰਾਬਾਂ ਦੇ ਕੇ ਡੇਰਾ ਪ੍ਰੇਮੀਆਂ ਵੱਲੋਂ ਮਹਾਨ ਪੁੰਨ ਦਾ ਕੰਮ ਕੀਤਾ ਗਿਆ ਹੈ। ਅਜਿਹੇ ਭਲਾਈ ਕਾਰਜ ਹਮੇਸ਼ਾ ਜਾਰੀ ਰਹਿਣੇ ਜਰੂਰੀ ਹਨ ਤਾਂ ਜੋ ਲੋੜਵੰਦ ਲੋਕਾਂ ਦੀ ਜ਼ਰੂਰਤ ਪੂਰੀ ਹੁੰਦੀ ਰਹੇ।

       ਇਸ ਮੌਕੇ 15 ਮੈਂਬਰ ਅੰਮ੍ਰਿਤਪਾਲ ਸਿੰਘ, ਤਰਸੇਮ ਚੰਦ ਤੇ ਰਕੇਸ਼ ਕੁਮਾਰ, ਨਾਮ ਜਾਮ ਸੰਮਤੀ ਦੇ ਜਿਲ੍ਹਾ ਜ਼ਿੰਮੇਵਾਰ ਨਰੇਸ਼ ਕੁਮਾਰ, ਖੂਨ ਦਾਨ ਸੰਮਤੀ ਦੇ ਜਿਲ੍ਹਾ ਜ਼ਿੰਮੇਵਾਰ ਡਾ. ਜੀਵਨ ਕੁਮਾਰ ਜਿੰਦਲ, ਨੇਤਰਦਾਨ ਸੰਮਤੀ ਦੇ ਜਿਲ੍ਹਾ ਜ਼ਿੰਮੇਵਾਰ ਡਾ. ਕ੍ਰਿਸ਼ਨ ਸੇਠੀ, ਬਜ਼ੁਰਗ ਸੰਮਤੀ ਦੇ ਜ਼ਿੰਮੇਵਾਰ ਇੰਸਪੈਕਟਰ ਬੁੱਧ ਰਾਮ ਸ਼ਰਮਾ, ਸ਼ਹਿਰੀ ਭੰਗੀਦਾਸ ਠੇਕੇਦਾਰ ਗੁਰਜੰਟ ਸਿੰਘ, ਐਲਆਈਸੀ ਅਫਸਰ ਬਿਲਾਸ ਚੰਦ ਅਤੇ ਸੇਵਾ ਮੁਕਤ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨਾਜਰ ਸਿੰਘ ਤੋਂ ਇਲਾਵਾ ਖੁਸ਼ਵੰਤ ਸਿੰਘ, ਮਨੀਸ਼ ਕੁਮਾਰ, ਸੁਨੀਲ ਕੁਮਾਰ, ਹੰਸ ਰਾਜ, ਰਮੇਸ਼ ਕੁਮਾਰ, ਸੁਨੀਲ ਕੁਮਾਰ, ਅਮਿਤ ਕੁਮਾਰ, ਸੰਦੀਪ ਕੁਮਾਰ, ਰਕੇਸ਼ ਕੁਮਾਰ, ਸੁਭਾਸ ਕੁਮਾਰ, ਰਾਮ ਪ੍ਰਸ਼ਾਦ ਰੁਸਤਮ, ਰਾਮ ਪ੍ਰਤਾਪ ਸਿੰਘ, ਬਲੌਰ ਸਿੰਘ, ਬਿੰਦਰ ਸਿੰਘ ਪਰਵਾਨਾ, ਰਵੀ, ਰੋਹਿਤ ਅਤੇ ਸ਼ਗਨ ਸਿੰਘ ਆਦਿ ਸਮੇਤ ਕਾਫੀ ਸੇਵਾਦਾਰ ਹਾਜ਼ਰ ਸਨ।

LEAVE A REPLY

Please enter your comment!
Please enter your name here