72 ਘੰਟਿਆ ਦੌਰਾਨ ਕਿਸੇ ਵੀ ਆੜਤੀਏ ਤੋਂ ਵਜਨ ਕਟੋਤੀ ਨਹੀਂ ਕੀਤੀ ਜਾਵੇਗੀ : ਰਾਜਾ ਵੜਿੰਗ

0
3

ਬੁਢਲਾਡਾ 7, ਮਈ( (ਸਾਰਾ ਯਹਾ, ਅਮਨ ਮਹਿਤਾ, ਅਮਿਤ ਜਿੰਦਲ): ਕਰੋਨਾ ਵਾਇਰਸ ਦੇ ਇਤਿਆਤ ਵਜੋਂ ਕਰਫਿਊ ਦੌਰਾਨ ਲੋਕਾਂ ਦੀਆਂ ਸਮੱਸਿਆਵਾ ਦਾ ਹੱਲ ਕਰਨਾ ਸਮੇਂ ਦੀ ਮੁੱਖ ਲੋੜ ਹੈ. ਇਹ ਸ਼ਬਦ ਅੱਜ ਇੱਥੇ ਮਾਨਸਾ ਜਿਲ੍ਹੇ ਦੇ ਖਰੀਦ ਕੇਂਦਰਾ ਵਿੱਚ ਕਿਸਾਨਾਂ ਅਤੇ ਆੜਤੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਮੰਡੀਆਂ ਵਿੱਚ ਜਾ ਕੇ ਲੋਕ ਸਭਾ ਹਲਕਾ ਬਠਿੰਡਾਂ ਦੇ ਇੰਚਾਰਜ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਹੇ. ਇਸ ਮੋਕੇ ਤੇ ਉੋਨ੍ਹਾ ਜਿਲ੍ਹੇ ਦੀਆਂ ਇੱਕ ਦਰਜਨ ਦੇ ਕਰੀਬ ਮੰਡੀਆਂ ਦਾ ਦੋਰਾ ਕਰਦਿਆਂ ਹਾਜ਼ਰ ਆੜਤੀਏ, ਕਿਸਾਨਾਂ ਦੀਆਂ ਮੁੱਖ ਮੰਗਾਂ ਦਾ ਮੌਕੇ ਤੇ ਨਿਪਟਾਰਾ ਕਰਦਿਆਂ ਵੱਖ ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਕਿਸੇ ਵੀ ਖਰੀਦ ਕੇਂਦਰ ਵਿੱਚ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇ. ਉਨ੍ਹਾਂ ਦੱਸਿਆ ਕਿ ਕਰੋਨਾ ਵਾਇਰਸ ਦੇ ਕਾਰਨ ਪੱਛਮੀ ਬੰਗਾਲ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਉੱਥੋਂ ਆਉਣ ਵਾਲਾ ਬਾਰਦਾਨਾਂ ਢੋਆ ਢੋਆਈ ਕਾਰਨ ਰੁੱਕ ਗਿਆ ਹੈ ਜਿਸ ਕਾਰਨ ਪੰਜਾਬ ਵਿੱਚ ਬਾਰਦਾਨੇ ਦੀ ਕਮੀ ਮਹਿਸੂਸ ਹੋਣ ਲੱਗੀ. ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਬੀ ਕਲਾਸ ਬਾਰਦਾਨੇ ਦੀ ਖਰੀਦ ਸੰਬੰਧੀ ਮਨਜੂਰੀ ਦੇ ਦਿੱਤੀ ਗਈ ਹੈ. ਜਿਸ ਤਹਿਤ ਆੜਤੀਏ ਬੀ ਕਲਾਸ ਬਾਰਦਾਨਾ ਖਰੀਦਣ ਅਤੇ ਉਸਦੀ ਅਦਾਇਗੀ ਖਰੀਦ ਏਜੰਸੀ ਵੱਲੋ ਕੀਤੀ ਜਾਵੇਗੀ. ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋੜਵੰਦ ਲੋਕਾਂ ਨੂੰ ਤਿੰਨ ਮਹੀਨਿਆ ਲਈ ਰਾਸ਼ਨ ਵੰਡਣ ਜਾ ਰਹੀ ਹੈ ਜਿਸ ਤਹਿਤ ਇੱਕ ਵਿਅਕਤੀ ਨੂੰ 15 ਕਿਲੋ ਕਣਕ ਅਤੇ 3 ਕਿਲੋ ਦਾਲ ਦਿੱਤੀ ਜਾਵੇਗੀ. ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੇਂਦਰ ਸਰਕਾਰ ਦੇ ਸਖਤ ਫੈਸਲੇ ਕਾਰਨ ਕੁੱਝ ਲੋਕਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ. ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਜੱਥੇਦਾਰਾਂ ਨੂੰ ਖੁਸ਼ ਕਰਨ ਲਈ ਉਨ੍ਹਾਂ ਲੋਕਾਂ ਦੇ ਕਾਰਡ ਬਣਾ ਦਿੱਤੇ ਜਿਨ੍ਹਾਂ ਦੀ ਇਨ੍ਹਾਂ ਨੂੰ ਜ਼ਰੂਰਤ ਨਹੀਂ ਸੀ ਪਰੰਤੂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਏ ਫੈਸਲੇ ਅਨੁਸਾਰ 1 ਕਰੋੜ 40 ਲੱਖ ਤੋਂ ਵੱਧ ਕਾਰਡ ਨਹੀਂ ਬਣਾਏ ਜਾ ਸਕਦੇ. ਜਿਸ ਕਾਰਨ ਮਜਬੂਰਨ ਕਾਰਡ ਕੱਟੇ ਗਏ ਪਰੰਤੂ ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਦੀ ਜਨਤਾ ਕਰੋਨਾ ਵਾਇਰਸ ਦੇ ਇਤਿਆਤ ਵਜੋਂ ਨਿਯਮਾ ਦੀ ਪਾਲਣਾ ਕਰਨ ਕਿਸੇ ਵੀ ਵਿਅਕਤੀ ਪਰਿਵਾਰ ਨੂੰ ਭੁੱਖੇ ਪੇਟ ਨਹੀਂ ਸੋਣ ਦਿੱਤਾ ਜਾਵੇਗਾ. ਉਨ੍ਹਾਂ ਜਿਲ੍ਹੇ ਦੇ ਕੁਝ ਖ੍ਰੀਦ ਕੇਦਰਾਂ ਵਿੱਚ ਧੀਮੀ ਗਤੀ ਢੋਆ ਢੋਆਈ ਸੰਬੰਧੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸਨੂੰ ਨਿਯਮਾ ਅਨੁਸਾਰ ਲਾਗੂ ਕਰਨ. ਉਨ੍ਹਾਂ ਕਿਹਾ ਕਿ ਕਣਕ ਦੀ ਢੋਆ ਢੋਆਈ 72 ਘੰਟਿਆ ਵਿੱਚ ਮੁਕੰਮਲ ਕੀਤੀ ਜਾਵੇਗੀ. ਇਸ ਦੌਰਾਨ ਕਿਸੇ ਵੀ ਆੜਤੀਏ ਤੋਂ ਤੋਲ ਦੀ ਕਟੋਤੀ ਨਹੀਂ ਲਈ ਜਾਵੇਗੀ. ਇਸ ਮੌਕੇ ਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਕਿਸਾਨਾਂ ਅਤੇ ਆੜਤੀਆਂ ਦੀਆਂ ਮੁਸ਼ਕਲਾ ਸੰਬੰਧੀ ਵਿਸਥਾਰ ਜਾਣਕਾਰੀ ਦਿੱਤੀ. ਇਸ ਮੋਕੇ ਤੇ ਉਨ੍ਹਾ ਨੇ ਕਰੋਨਾ ਵਾਇਰਸ ਦੇ ਇਤਿਆਤ ਵਜੋਂ ਜਾਰੀ ਕੀਤੀਆਂ ਹਦਾਇਤਾ ਦੀ ਪਾਲਣਾ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ. ਇਸ ਮੋਕੇ ਤੇ ਉਨ੍ਹਾਂ ਦੇ ਨਾਲ ਜਿਲ੍ਹਾ ਯੋਜਨਾਂ ਬੋਰਡ ਦੇ ਚੇਅਰਮੈਨ ਪ੍ਰੇਮ ਮਿੱਤਲ, ਰਣਜੀਤ ਕੋਰ ਭੱਟੀ, ਗੁਰਪ੍ਰੀਤ ਸਿੰਘ ਵਿੱਕੀ, ਆੜਤੀਆਂ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਕੇਸ਼ੋ ਰਾਮ ਗੋਇਲ, ਬਲਾਕ ਕਾਗਰਸ ਕਮੇਟੀ ਦੇ ਪ੍ਰਧਾਨ ਤੀਰਥ ਸਿੰਘ ਸਵੀਟੀ ਆਦਿ ਹਾਜ਼ਰ ਸਨ. 

NO COMMENTS