*-ਜ਼ਿਲ੍ਹਾ ਮਾਨਸਾ ਵੱਲੋਂ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਦੁਕਾਨਾਂ ਖੋਲ੍ਹਣ ਦੇ ਹੁਕਮ ਜਾਰੀ…!!*

2
5644

ਮਾਨਸਾ, 30 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) : ਪੰਜਾਬ ਸਰਕਾਰ ਦੀਆਂ ਜਾਰੀ ਨਵੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਵੱਲੋਂ ਜ਼ਿਲ੍ਹੇ ਭਰ ’ਚ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ।  ਡਿਪਟੀ ਕਮਿਸ਼ਨਰ ਸ਼੍ਰੀ ਚਹਿਲ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹੁਕਮ ਸਿਰਫ਼ ਸਬਜ਼ੀਆਂ, ਫ਼ਲਾਂ, ਕਰਿਆਣਾ ਅਤੇ ਦਵਾਈਆਂ ਦੀਆਂ ਦੁਕਾਨਾਂ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ/ਕਲੀਨਿਕਾਂ ’ਤੇ ਹੀ ਲਾਗੂ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਚੱਲ ਰਹੇ ਨਰਮੇ ਦੇ ਸੀਜ਼ਨ ਦੇ ਮੱਦੇਨਜ਼ਰ ਕਿਸਾਨਾਂ ਦੀ ਲੋੜ ਨੂੰ ਵੇਖਦੇ ਹੋਏ ਖਾਦ, ਬੀਜ ਤੇ ਕੀੜੇਮਾਰ ਦਵਾਈਆਂ ਦੀਆਂ ਦੁਕਾਨਾਂ ਵੀ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਦੋਧੀਆਂ ਨੂੰ ਘਰ-ਘਰ ਦੁੱਧ ਪਾਉਣ ਦੀ ਵੀ ਆਗਿਆ ਦਿਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਦਵਾਈਆਂ ਦੀਆਂ ਦੁਕਾਨਾਂ ਸਵੇਰੇ 11 ਵਜੇ ਤੋਂ 4 ਵਜੇ ਤੱਕ ਤਰਤੀਬਵਾਰ ਵੀ ਖੁੱਲ੍ਹਣਗੀਆਂ। ਉਨ੍ਹਾਂ ਦੱÇਅਸਾ ਕਿ ਬਾਜ਼ਾਰ ਵਿਚ ਕੇਵਲ ਦੋ ਪਹੀਆ ਵਹੀਕਲ ਹੀ ਲੈ ਕੇ ਆਉਣ ਦੀ ਆਗਿਆ ਹੈ ਅਤੇ ਦੋ ਪਹੀਆ ਵਹੀਕਲ ‘ਤੇ ਲੋੜ ਅਨੁਸਾਰ ਇਕ ਵਿਅਕਤੀ ਨਾਲ ਕੇਵਲ ਔਰਤ ਦੇ ਹੀ ਜਾਣ ਦੀ ਆਗਿਆ ਹੋਵੇਗੀ। ਉਨ੍ਹਾਂ ਦੁਕਾਨਦਾਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਦੁਕਾਨਦਾਰ ਗ੍ਰਾਹਕਾਂ ਵਿੱਚ ਆਪਸੀ ਦੂਰੀ ਬਣਾਈ ਰੱਖਣ ਦੇ ਅਤੇ ਦੁਕਾਨ ’ਤੇ ਇਕੱਠ ਨਾ ਕਰਨ ਦੇ ਜਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਦੁਕਾਨਦਾਰ ਹਰ ਇੱਕ ਭੁਗਤਾਨ ਤੋਂ ਬਾਅਦ ਗ੍ਰਾਹਕ ਦੇ ਅਤੇ ਆਪਣੇ ਹੱਥ ਸੈਨੇਟਾਈਜ਼ ਕਰਨ ਦੇ ਜ਼ਿੰਮੇਵਾਰ ਹੋਣਗੇ। ਡਿਪਟੀ ਕਮਿਸ਼ਨਰ ਵੱਲੋਂ ਗ੍ਰਾਹਕਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਦੁਕਾਨਾਂ ਤੋਂ ਸਮਾਨ ਲਿਆਉਣ ਸਮੇਂ ਮਾਸਕ ਪਾ ਕੇ ਹੀ ਘਰੋਂ ਬਾਹਰ ਆਉਣਾ ਲਾਜ਼ਮੀ ਬਨਾਉਣ।  ਉਨ੍ਹਾਂ ਆਮ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਬਜ਼ਾਰ ਵਿੱਚ ਸਿਰਫ਼ ਪਰਿਵਾਰ ਦਾ ਇੱਕ ਮੈਂਬਰ ਹੀ ਖ਼ਰੀਦਦਾਰੀ ਕਰਨ ਲਈ ਬਜ਼ਾਰ ਵਿੱਚ ਜਾਵੇ। ਇਸ ਤੋਂ ਇਲਾਵਾ ਦੁਕਾਨਦਾਰ ਆਪਣੀ ਦੁਕਾਨ ’ਤੇ ਘੱਟ ਤੋਂ ਘੱਟ ਸਟਾਫ਼ ਜਾਂ ਫ਼ਿਰ 50ਫ਼ੀਸਦੀ ਤੋਂ ਵੱਧ ਸਟਾਫ਼ ਨਹੀਂ ਰੱਖ ਸਕਣਗੇ।

2 COMMENTS

    • admin

      Sir,but the power of our district is on hand of Deputy commisioner and C.M gives power to all D.C to take deccion as the situation of your city