7 ਮਾਰਚ ਦੀ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਖ਼ਿਲਾਫ਼ ਸਖਤ ਐਕਸ਼ਨ ਦਾ ਐਲਾਨ ਕੀਤਾ ਜਾ ਸਕਦਾ ਹੈ – ਬੱਬੀ ਦਾਨੇਵਾਲੀਆ

0
230

ਮਾਨਸਾ 06,ਮਾਰਚ (ਸਾਰਾ ਯਹਾਂ /ਬੀਰਬਲ ਧਾਲੀਵਾਲ): ਵਪਾਰ ਮੰਡਲ ਮਾਨਸਾ ਦੀ ਇਕ ਅਹਿਮ ਐਗਜ਼ੈਕਟਿਵ ਮੀਟਿੰਗ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਵਪਾਰ ਮੰਡਲ ਦੇ ਪ੍ਰਧਾਨ ਬੱਬੀ ਦਾਨੇਵਾਲੀਆ ਦੀ ਪ੍ਰਧਾਨਗੀ ਹੇਠ ਹੋਈ ।ਜਿਸ ਵਿਚ ਬੀਤੇ ਇਕ ਮਹੀਨੇ ਤੋਂ ਸ਼ਹਿਰ ਅੰਦਰ ਵਾਪਰ ਰਹੀਆਂ ਲੁੱਟ ਖੋਹ  ਚੋਰੀ ਦੀਆਂ ਵਾਰਦਾਤਾਂ ਅਤੇ ਨਸ਼ਿਆਂ ਦੀ ਭਰਮਾਰ ਸੰਬੰਧੀ ਵਿਚਾਰ ਵਟਾਂਦਰਾ ਕੀਤਾ ।ਇਸ ਮੌਕੇ ਸੰਬੋਧਨ ਕਰਦਿਆਂ ਬੱਬੀ ਦਾਨੇਵਾਲੀਆ ਜਨਰਲ ਸਕੱਤਰ ਅਤੇ ਉਦਯੋਗ ਵਿੰਗ ਸ਼੍ਰੋਮਣੀ ਅਕਾਲੀ ਦਲ ਬਾਦਲ  ਨੇ ਕਿਹਾ ਕਿ  7 ਮਾਰਚ ਨੂੰ ਲਕਸ਼ਮੀ ਨਰਾਇਣ ਮੰਦਰ ਵਿਚ ਸਾਰੀਆਂ ਹੀ ਵਪਾਰਕ ਸਮਾਜਿਕ ਅਤੇ ਹੋਰ ਜਥੇਬੰਦੀਆਂ ਦੀ ਇਕ ਅਹਿਮ ਮੀਟਿੰਗ ਰੱਖੀ ਗਈ ਹੈ! ਜਿਸ ਵਿਚ ਸ਼ਹਿਰ ਦੀਆਂ  ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਅੱਗੇ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ !ਜਿਸ ਵਿੱਚ ਮਾਨਸਾ ਹਡ਼ਤਾਲ ਮਾਨਸਾ ਬੰਦ ਜਾਂ ਕਿਸੇ ਵੀ ਤਰ੍ਹਾਂ ਦਾ ਪ੍ਰਸ਼ਾਸਨ ਖ਼ਿਲਾਫ਼ ਸਖਤ ਐਕਸ਼ਨ ਲੈਣ ਦਾ ਵਿਚਾਰ ਵਟਾਂਦਰਾ  ਕੀਤਾ ਜਾਵੇਗਾ! ਤਾਂ ਜੋ ਜ਼ਿਲ੍ਹਾ ਪ੍ਰਸ਼ਾਸਨ ਦੀ ਟਾਲ ਮਟੋਲ ਵਾਲੀ ਨੀਤੀ ਖ਼ਿਲਾਫ਼ ਕੋਈ ਸਖ਼ਤ ਸੰਘਰਸ਼ ਵਿੱਢਿਆ ਜਾ ਸਕੇ ਦਾਨੇਵਾਲੀਆ ਨੇ ਕਿਹਾ ਕਿ ਬੀਤੇ ਇੱਕ ਮਹੀਨੇ ਤੋਂ ਲਗਾਤਾਰ  ਲੁੱਟਖੋਹ ਚੋਰੀਆਂ ਅਤੇ ਹੋਰ ਬਹੁਤ ਸਾਰੀਆਂ ਜੋ ਘਟਨਾਵਾਂ ਹੋ ਰਹੀਆਂ ਹਨ ।ਇਹ ਸ਼ਰਾਰਤੀ ਅਤੇ ਨਸ਼ੇੜੀ ਲੋਕਾਂ ਵੱਲੋਂ ਸ਼ਰ੍ਹੇਆਮ ਕੀਤੀਆਂ ਜਾ ਰਹੀਆਂ ਹਨ ਰਾਤ ਸਮੇਂ  ਮਾਨਸਾ ਸ਼ਹਿਰ ਦੇ ਵਾਸੀ ਘਰੋਂ ਬਾਹਰ ਨਿਕਲਣ ਲੱਗਿਆ ਬਹੁਤ ਡਰ ਅਤੇ ਸਹਿਮ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਹਨ ।ਜਿਸ ਕਾਰਨ ਸ਼ਹਿਰ ਵਾਸੀਆਂ ਚ ਡਰ ਦਾ ਮਾਹੌਲ ਹੈ  ਇਸ ਅਹਿਮ ਮੀਟਿੰਗ ਵਿਚ ਆਰਾ ਐਸੋਸੀਏਸ਼ਨ ਤੇ ਅਰੁਣ ਬਿੱਟੂ, ਕਰਿਆਨਾ ਐਸੋਸੀਏਸ਼ਨ ਦੇ ਸੁਰੇਸ਼ ਨੰਦਗਡ਼੍ਹੀਆ, ਆੜ੍ਹਤੀਆ ਐਸੋਸੀਏਸ਼ਨ ਦੇ ਰਮੇਸ਼ ਟੋਨੀ ਸੈਕਟਰੀ, ਮੋਬਾਇਲ  ਐਸੋਸੀਏਸ਼ਨ ਦੇ ਈਸ਼ੂ ਗੋਇਲ, ਸਿਨੇਮਾ ਰੋਡ ਮਾਰਕੀਟ ਦੇ ਦੀਪਕ ਮਿੱਤਲ,  ਤਰਸੇਮ ਚੰਦ, ਵਪਾਰ ਮੰਡਲ ਦੇ ਜਨਰਲ ਸਕੱਤਰ ਮਨਜੀਤ ਸਦਿਓਡ਼ਾ , ਹੋਲਸੇਲ ਕੱਪੜਾ ਐਸੋਸੀਏਸ਼ਨ ਦੇ ਜੋਗਿੰਦਰਪਾਲ, ਇਲੈਕਟ੍ਰੋਨਿਕ ਐਸੋਸੀਏਸ਼ਨ ਦੇ ਨਰੇਸ਼ ਕੁਮਾਰ, ਡਾ ਧੰਨਾ ਮੱਲ ਮੈਡੀਕਲ ਪ੍ਰੈਕਟੀਸ਼ਨਰ,  ਦੇ ਅਸ਼ੋਕ ਕੁਮਾਰ, ਬਲਵਿੰਦਰ ਸਿੰਘ ,ਆਦਿ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਮਾਨਸਾ ਸ਼ਹਿਰ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਪੰਜਾਬ ਸਰਕਾਰ  ਅਤੇ ਮਾਨਸਾ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹਰ ਰੋਜ਼ ਲੁੱਟ ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ।ਚੋਰ ਲੁਟੇਰੇ ਸ਼ਰ੍ਹੇਆਮ ਔਰਤਾਂ ਦੇ ਗਲਾਂ ਵਿੱਚੋਂ ਚੇਨੀਆ ਹਾਰ ਅਤੇ ਹੋਰ ਰਾਹਗੀਰਾਂ ਨੂੰ ਸ਼ਰ੍ਹੇਆਮ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਹਨ ।ਇਸ ਤੋਂ ਇਲਾਵਾ ਸ਼ਹਿਰ ਅੰਦਰ ਸੀਵਰੇਜ ਸਿਸਟਮ ਫੇਲ੍ਹ ਹੋਣ ਕਾਰਨ ਗਲੀਆਂ ਵਿਚ ਗੰਦਾ ਪਾਣੀ ਭਰਿਆ ਹੋਇਆ ਹੈ ।ਜਿਸ ਕਾਰਨ ਬੀਮਾਰੀਆਂ ਫੈਲਣ ਦਾ  ਖ਼ਤਰਾ ਬਣਿਆ ਹੋਇਆ ਹੈ ।ਇਸ ਤੋਂ ਇਲਾਵਾ ਮਾਨਸਾ ਬੱਸ ਸਟੈਂਡ ਦੇ ਬਾਹਰ ਜਾਣ ਸਬੰਧੀ ਕੁਝ ਲੋਕਾਂ ਵੱਲੋਂ ਅਫਵਾਹਾਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਇਸ ਪਾਸੇ ਫੌਰੀ ਧਿਆਨ  ਦਿੰਦੇ ਹੋਏ ਜੋ ਵੀ ਸ਼ਹਿਰ ਅੰਦਰ ਅਸਲ ਅਫਵਾਹਾਂ ਫੈਲਾ ਰਹੇ ਹਨ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ  ਬੱਬੀ ਦਾਨੇਵਾਲੀਆ ਨੇ ਕਿਹਾ ਕਿ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਸਖ਼ਤ ਫ਼ੈਸਲਾ ਲਿਆ ਜਾ ਸਕਦਾ ਹੈ ।ਜਿਸ ਵਿੱਚ ਲਗਾਤਾਰ ਰੋਸ ਮੁਜ਼ਾਹਰੇ ਸ਼ਹਿਰ ਬੰਦ ਤੋਂ ਇਲਾਵਾ ਹੋਰ ਕੁਝ ਸਖ਼ਤ ਐਕਸ਼ਨ ਲੈਣ ਲਈ ਸਾਰੀਆਂ ਹੀ ਸਮਾਜ ਸੇਵੀ ਵਪਾਰਕ ਜਥੇਬੰਦੀਆਂ ਤੋਂ ਇਲਾਵਾ ਸ਼ਹਿਰ ਵਾਸੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਸ ਮੀਟਿੰਗ  ਵਿੱਚ ਪਹੁੰਚਣ ਦੀ ਅਪੀਲ ਕੀਤੀ ਅਤੇ ਸਾਰੀਆਂ ਹੀ ਸਮਾਜ ਸੇਵੀ ਰਾਜਨੀਤਕ ਅਤੇ ਹੋਰ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਮੀਟਿੰਗ ਵਿਚ ਪਹੁੰਚਣ ਦੀ ਅਪੀਲ ਕੀਤੀ ।  

NO COMMENTS