7 ਮਾਰਚ ਤੱਕ ਵਿਆਹਾਂ ਤੇ ਹੋਰ ਸਮਾਗਮਾਂ ‘ਤੇ ਪਾਬੰਦੀ , ਸ਼ਨੀਵਾਰ-ਐਤਵਾਰ ਨਹੀਂ ਖੁੱਲ੍ਹਣਗੇ ਬਜ਼ਾਰ

0
951

ਨਾਗਪੁਰ 22,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਮਹਾਰਾਸ਼ਟਰ ‘ਚ ਜਾਨਲੇਵਾ ਕੋਰੋਨਾ ਵਾਇਰਸ ਦਾ ਪ੍ਰਕੋਪ ਫਿਰ ਤੋਂ ਵਧਣ ਲੱਗਾ ਹੈ। ਕੋਰੋਨਾ ਵਾਇਰਸ ਨੂੰ ਦੇਖਦਿਆਂ ਨਾਗਪੁਰ ਜ਼ਿਲ੍ਹੇ ਲਈ ਪ੍ਰਸ਼ਾਸਨ ਨੇ ਗਾਈਡਲਾਈਨਸ ਜਾਰੀ ਕੀਤੀਆਂ ਹਨ। ਪ੍ਰਸ਼ਾਸਨ ਨੇ ਜ਼ਿਲ੍ਹੇ ‘ਚ ਸਕੂਲ ਤੇ ਕਾਲਜ ਸੱਤ ਮਾਰਚ ਤਕ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਇੰਨਾ ਹੀ ਨਹੀਂ ਹਫਤਾਵਾਰੀ ਬਜ਼ਾਰਾਂ ਨੂੰ ਵੀ ਸੱਤ ਮਾਰਚ ਤਕ ਬੰਦ ਰੱਖਿਆ ਜਾਵੇਗਾ।

5 ਦਿਨ 50 ਫੀਸਦ ਸਮਰੱਥਾ ਦੇ ਨਾਲ ਖੁੱਲ੍ਹਣਗੇ ਬਜ਼ਾਰ

ਤਾਜ਼ਾ ਹਦਾਇਤਾਂ ਦੇ ਮੁਤਾਬਕ ਨਾਗਪੁਰ ‘ਚ ਮੁੱਖ ਬਜ਼ਾਰਾਂ ਨੂੰ ਸ਼ਨੀਵਾਰ ਤੇ ਐਤਵਾਰ ਬੰਦ ਰੱਖਿਆ ਜਾਵੇਗਾ। ਬਾਕੀ ਪੰਜ ਦਿਨ 50 ਫੀਸਦ ਦੀ ਸਮਰੱਥਾ ‘ਚ ਬਜ਼ਾਰ ਖੁੱਲ੍ਹ ਸਕਦੇ ਹਨ। ਉੱਥੇ ਹੀ ਵਿਆਹਾਂ ਲਈ ਬੁੱਕ ਹੋਣ ਵਾਲੇ ਮੰਡਪ ਤੇ ਸਮਾਜਿਕ, ਸਿਆਸੀ, ਧਾਰਮਿਕ ਪ੍ਰੋਗਰਾਮਾਂ ‘ਤੇ ਵੀ ਸੱਤ ਮਾਰਚ ਤਕ ਪਾਬੰਦੀ ਲਾ ਦਿੱਤੀ ਗਈ ਹੈ।

ਲੋਕਾਂ ਨੂੰ ਪ੍ਰੋਗਰਾਮਾਂ ‘ਤੇ ਫੈਸਲਾ ਲੈਣ ਲਈ 25 ਫਰਵਰੀ ਤਕ ਸਮਾਂ ਦਿੱਤਾ ਜਾ ਰਿਹਾ ਹੈ ਤੇ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ 25 ਤਾਰੀਖ ਤਕ ਪ੍ਰੋਗਰਾਮਾਂ ‘ਤੇ ਲੱਗਣ ਵਾਲੀ ਜਾਣਕਾਰੀ ਲੋਕਾਂ ਨੂੰ ਦੇਣ।

ਮਹਾਰਾਸ਼ਟਰ ‘ਚ ਕੱਲ੍ਹ 6,971 ਨਵੇਂ ਮਾਮਲੇ ਸਾਹਮਣੇ ਆਏ

ਮਹਾਰਾਸ਼ਟਰ ‘ਚ ਕੋਰੋਨਾ ਵਾਇਰਸ ਦੇ ਮਾਮਲੇ ਹੁਣ ਫਿਰ ਤੋਂ ਵਧਣ ਲੱਗੇ ਹਨ। ਸੂਬੇ ‘ਚ ਹਫਤਾਵਾਰੀ ਪੌਜ਼ਟੀਵਿਟੀ ਰੇਟੇ 4.7 ਫੀਸਦ ਤੋਂ ਵਧ ਕੇ 8 ਫੀਸਦ ਹੋ ਗਿਆ ਹੈ। ਚਿੰਤਾ ਦਾ ਵਿਸ਼ਸਾ ਮੁੰਬਈ ਇਲਾਕਾ ਹੈ। ਜਿੱਥੇ ਹਫਤਾਵਾਰੀ ਮਾਮਲਿਆਂ ‘ਚ 19 ਫੀਸਦ ਦਾ ਵਾਧਾ ਹੋਇਆ ਹੈ।

ਮਹਾਰਾਸ਼ਟਰ ਸਿਹਤ ਵਿਭਾਗ ਦੇ ਮੁਤਾਬਕ ਸੂਬੇ ‘ਚ ਪਿਛਲੇ 24 ਘੰਟਿਆਂ ‘ਚ 6,971 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 2,417 ਲੋਕ ਡਿਸਚਾਰਜ ਹੋਏ ਹਨ ਤੇ 35 ਲੋਕਾਂ ਦੀ ਮੌਤ ਹੋਈ ਹੈ।

NO COMMENTS