*68 ਵੀਆ ਜੋਨ ਪੱਧਰੀ ਗਰਮ ਰੁੱਤ ਖੇਡਾਂ ਵਿੱਚ ਕੁੱਤੀਵਾਲ ਕਲਾ ਥੰਮਣਗੜ  ਦੀ ਚੜਤ*

0
32

ਬਠਿੰਡਾ 12 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ)

 ਸਿੱਖਿਆ ਵਿਭਾਗ ਪੰਜਾਬ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ 68 ਵੀਆ ਜੋਨ ਪੱਧਰੀ ਖੇਡਾਂ ਸਮਾਪਤ ਹੋ ਗਈਆ ਹਨ।

     ਇਹਨਾਂ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੱਤੀਵਾਲ ਕਲਾ ਥੰਮਣਗੜ ਦੇ ਖਿਡਾਰੀਆਂ ਨੇ ਪ੍ਰਿੰਸੀਪਲ ਜਸਵੀਰ ਸਿੰਘ ਅਤੇ ਸਕੂਲ ਮੁਖੀ ਸੁਨੀਤਾ ਦੇਵੀ ਦੀ ਅਗਵਾਈ ਵਿੱਚ ਵੱਖ ਵੱਖ ਖੇਡਾਂ ਵਿੱਚ ਭਾਗ ਲਿਆ।

   ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕ ਮਨਜੀਤ ਕੌਰ ਨੇ ਦੱਸਿਆ ਕਿ ਅੰਡਰ 14 ਮੁੰਡੇ ਅਤੇ ਕੁੜੀਆਂ ਚੈੱਸ ਵਿੱਚ ਪਹਿਲਾਂ ਸਥਾਨ, ਅੰਡਰ 17 ਲੜਕੀਆਂ ਨੇ ਤੀਜਾ ਅੰਡਰ 17 ਮੁੰਡੇ ਤੀਜਾ ਸਥਾਨ,, ਕਬੱਡੀ ਸਰਕਲ ਅੰਡਰ 17 ਮੁੰਡੇ ਪਹਿਲਾਂ, ਸਕੇਟਿੰਗ ਅੰਡਰ 17 ਪਹਿਲਾਂ, ਬੈਡਮਿੰਟਨ ਅੰਡਰ 14 ਮੁੰਡੇ ਪਹਿਲਾਂ ਸਥਾਨ, ਅੰਡਰ 19 ਮੁੰਡੇ ਪਹਿਲਾਂ ਸਥਾਨ,,

ਅੰਡਰ 14 ਕੁੜੀਆਂ ਅਤੇ ਅੰਡਰ 17 ਮੁੰਡੇ ਤੀਜਾ ਸਥਾਨ, ਗੱਤਕਾ ਅੰਡਰ 17 ਲੜਕੇ ਦੂਜਾ ਸਥਾਨ,ਯੋਗ ਆਸਨ ਅੰਡਰ 14 ਮੁੰਡੇ ਤੀਜਾ ਸਥਾਨ ਹਾਸਲ ਕੀਤਾ।

          ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਪਾਲ, ਮਨਿੰਦਰ ਕੌਰ, ਬਲਜਿੰਦਰ ਕੌਰ,ਸੁਮਨ ਰਾਣੀ, ਮਨਪ੍ਰੀਤ ਕੌਰ, ਜਗਵੰਤ ਸਿੰਘ ਜੈਕਨਾਮਾ  ਅਤੇ ਅਨੰਦ ਸਿੰਘ ਬਾਲਿਆਂਵਾਲੀ ਹਾਜ਼ਰ ਸਨ।

NO COMMENTS