*68 ਵੀਆ ਜੋਨ ਪੱਧਰੀ ਖੇਡਾਂ ਯੋਗ ਆਸਨ ਅਤੇ ਕੁਸ਼ਤੀਆਂ ਵਿੱਚ ਸਰਕਾਰੀ ਹਾਈ ਸਕੂਲ ਭੈਣੀ ਚੂਹੜ ਦੇ ਖਿਡਾਰੀਆਂ ਨੇ ਗੱਡੇ ਜਿੱਤ ਦੇ ਝੰਡੇ*

0
6

ਬਠਿੰਡਾ 9 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)

ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ 68 ਵੀਆ ਮੌੜ  ਜੋਨ ਦੀਆਂ ਸਕੂਲ ਖੇਡਾਂ ਕਰਵਾਈਆਂ ਗਈਆਂ।

       ਇਹਨਾਂ ਖੇਡਾਂ ਵਿੱਚ ਸਰਕਾਰੀ ਹਾਈ ਸਕੂਲ ਭੈਣੀ ਚੂਹੜ ਦੇ ਖਿਡਾਰੀਆਂ ਨੇ ਮੁੱਖ ਅਧਿਆਪਕ ਵਿਜੈ ਕੁਮਾਰ ਅਤੇ ਸਕੂਲ ਮੁਖੀ ਸ੍ਰੀ ਪੰਕਜ ਦੀ ਅਗਵਾਈ ਵਿੱਚ ਭਾਗ ਲੈਂਦਿਆਂ ਵਧੀਆ ਪ੍ਰਦਰਸ਼ਨ ਕੀਤਾ।

       ਸਕੂਲ ਪਹੁੰਚਣ ਤੇ ਖਿਡਾਰੀਆਂ ਨੂੰ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਗਰੂਪ ਸਿੰਘ,ਕਮੇਟੀ ਮੈਂਬਰ ਕੇਵਲ ਸਿੰਘ ਅਤੇ ਬੀਰਬਲ ਸਿੰਘ ਨੇ ਸਨਮਾਨਿਤ ਕੀਤਾ ਗਿਆ। ਅਤੇ ਜ਼ੋਨਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਦਿਲਪ੍ਰੀਤ ਸਿੰਘ ਸੰਧੂ ਅਤੇ ਜਨਰਲ ਸਕੱਤਰ ਲੈਕਚਰਾਰ ਹਰਜਿੰਦਰ ਸਿੰਘ ਵਲੋਂ ਜੇਤੂ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।

       ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭੁਪਿੰਦਰ ਸਿੰਘ ਤੱਗੜ ਨੇ ਦੱਸਿਆ ਕਿ ਯੋਗ ਆਸਨ ਅੰਡਰ 14 ਮੁੰਡੇ ਅਤੇ ਕੁੜੀਆਂ ਵਿੱਚ ਪਹਿਲਾਂ, ਅੰਡਰ 17 ਕੁੜੀਆਂ ਨੇ ਦੂਜਾ, ਕੁਸ਼ਤੀਆਂ ਅੰਡਰ 14 ਮੁੰਡੇ 52 ਕਿਲੋ ਵਿੱਚ ਅਰਸ਼ਦੀਪ ਸਿੰਘ ਨੇ ਪਹਿਲਾਂ, 41-45 ਕਿਲੋ ਵਿੱਚ ਅਕਾਸ਼ਦੀਪ ਸਿੰਘ ਨੇ ਦੂਜਾ, ਅੰਡਰ 17 ਮੁੰਡੇ 48 ਕਿਲੋ ਵਿੱਚ ਅਰਜਨ ਰਾਮ ਨੇ ਪਹਿਲਾਂ, 41-45 ਕਿਲੋ ਵਿੱਚ ਜਗਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

      ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜੇਸ਼ ਕੁਮਾਰ, ਕਵਿਤਾ ਬਾਂਸਲ, ਕਮਲਜੀਤ ਕੌਰ,ਅਮਿਤ ਕੁਮਾਰ ਅਤੇ ਪ੍ਰਭਜੋਤ ਕੌਰ ਹਾਜ਼ਰ ਸਨ।

NO COMMENTS