*68 ਵੀਆਂ ਸੂਬਾ ਪੱਧਰੀ ਸਕੂਲੀ ਖੇਡਾਂ ਬਾਕਸਿੰਗ ਵਿੱਚ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ*

0
15

ਬਠਿੰਡਾ 27 ਅਕਤੂਬਰ  (ਸਾਰਾ ਯਹਾਂ/ਮੁੱਖ ਸੰਪਾਦਕ)

ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿਖੇ 68 ਵੀਆਂ ਸੂਬਾ ਪੱਧਰੀ ਖੇਡਾਂ ਬਾਕਸਿੰਗ ਦੇ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸਿਕੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਫਲਤਾ ਪੂਰਵਕ ਚੱਲ ਰਹੇ ਹਨ।

  ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਅੰਡਰ 19 ਦੇ ਫਾਈਨਲ ਮੁਕਾਬਲੇ ਵਿੱਚ 46 ਕਿਲੋ ਭਾਰ ਵਿੱਚ ਵਿਸ਼ੇਸ਼ ਮਸਤੂਆਣਾ ਨੇ ਪਹਿਲਾ, ਨਿਰਮਲ ਸਿੰਘ ਜਲੰਧਰ ਵਿੰਗ ਨੇ ਦੂਜਾ, 46 ਤੋਂ 49 ਕਿਲੋ ਵਿੱਚ ਗਨੇਸ਼ ਜਲੰਧਰ ਵਿੱੰਗ ਨੇ ਪਹਿਲਾ, ਪਰਨਵ ਲੁਧਿਆਣਾ ਨੇ ਦੂਜਾ, 49 ਤੋਂ 52 ਕਿਲੋ ਵਿੱਚ ਦਿਲਸ਼ਾਦ ਮਲੇਰਕੋਟਲਾ ਨੇ ਪਹਿਲਾ , ਬੰਟੀ ਲੁਧਿਆਣਾ ਵਿੰਗ ਨੇ ਦੂਜਾ, 52 ਤੋਂ 56 ਕਿਲੋ ਵਿੱਚ ਤੇਜਿੰਦਰ ਸਿੰਘ ਮਸਤੂਆਣਾ ਨੇ ਪਹਿਲਾ, ਅਨੁਪਮ ਲੁਧਿਆਣਾ ਨੇ ਦੂਜਾ, 60 ਤੋਂ 64 ਕਿਲੋ ਵਿੱਚ ਅਲਫ਼ਾਜ਼ ਮਲੇਰਕੋਟਲਾ ਨੇ ਪਹਿਲਾ, ਕੁਨਾਲ ਮੋਹਾਲੀ ਨੇ ਦੂਜਾ, 64 ਤੋਂ 69 ਕਿਲੋ ਵਿੱਚ ਅਰਨਵ ਸ੍ਰੀ ਫ਼ਤਹਿਗੜ੍ਹ ਸਾਹਿਬ ਨੇ ਪਹਿਲਾ, ਇਕਲੱਭਿਆ ਪਟਿਆਲਾ ਨੇ ਦੂਜਾ, 69 ਤੋਂ 75 ਕਿਲੋ ਵਿੱਚ ਸ਼ੁਭਦੀਪ ਸਿੰਘ ਮਸਤੂਆਣਾ ਨੇ ਪਹਿਲਾ, ਅਨਮੋਲ ਸਿੰਘ ਫਾਜ਼ਿਲਕਾ ਨੇ ਦੂਜਾ, 75 ਤੋਂ 81 ਕਿਲੋ ਵਿੱਚ ਵੰਸ਼ ਸ੍ਰੀ ਅਮ੍ਰਿਤਸਰ ਸਾਹਿਬ ਨੇ ਪਹਿਲਾ, ਉਦੈਵੀਰ ਸਿੰਘ ਪਟਿਆਲਾ ਨੇ ਦੂਜਾ, 81 ਤੋਂ 91 ਕਿਲੋ ਵਿੱਚ ਦਮਨਪ੍ਰੀਤ ਸਿੰਘ ਸੰਗਰੂਰ ਨੇ ਪਹਿਲਾ, ਬਲਵਿੰਦਰ ਸਿੰਘ ਬਰਨਾਲਾ ਨੇ ਦੂਜਾ, 91 ਕਿਲੋ ਤੋਂ ਵੱਧ ਭਾਰ ਵਿੱਚ ਹਾਰਦਿਕ ਹੁਸ਼ਿਆਰਪੁਰ ਨੇ ਪਹਿਲਾ, ਅਰਸ਼ਦੀਪ ਸਿੰਘ ਪਟਿਆਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

   ਅੰਡਰ 17 ਮੁੰਡੇ 46 ਕਿਲੋ ਤੋਂ ਘੱਟ ਭਾਰ ਵਿੱਚ ਪ੍ਰਥਮ ਜੋਤ ਬਠਿੰਡਾ ਨੇ ਅਮ੍ਰਿਤ ਗੁਰਦਾਸਪੁਰ ਨੂੰ, ਸਾਹਿਲ ਬਰਨਾਲਾ ਨੇ ਪ੍ਰਭਜੋਤ ਮਾਨਸਾ ਨੂੰ, ਨਸਦ ਪਟਿਆਲਾ ਨੇ ਰੁਸਤਮ ਪਟਿਆਲਾ ਵਿੰਗ ਨੂੰ, 46 ਤੋਂ 48 ਕਿਲੋ ਵਿੱਚ ਨਵਜੋਤ ਮਾਨਸਾ ਨੇ ਅਵਸ ਮਲੇਰਕੋਟਲਾ ਨੂੰ, ਸੁਖਦੀਪ ਪਟਿਆਲਾ ਵਿੰਗ ਨੇ ਦਿਲਸ਼ਾਦ ਗੁਰਦਾਸਪੁਰ ਨੂੰ, ਗੁਰਕੀਰਤ ਮੁਕਤਸਰ ਨੇ ਸਾਹਿਬਜੀਤ ਬਰਨਾਲਾ ਨੂੰ, 48 ਤੋਂ 50 ਕਿਲੋ ਵਿੱਚ ਨਿਤਨ ਮੋਹਾਲੀ ਨੇ ਹਰਗੁਣ ਤਰਨਤਾਰਨ ਨੂੰ, ਸਾਹਿਲ ਬਰਨਾਲਾ ਨੇ ਸੰਜੇ ਲੁਧਿਆਣਾ  ਨੂੰ, ਸੁਮੀਤ ਫਿਰੋਜ਼ਪੁਰ ਨੇ ਜਸਕਪੂਰ ਹੁਸ਼ਿਆਰਪੁਰ ਨੂੰ, 50 ਤੋਂ 52 ਕਿਲੋ ਵਿੱਚ ਕਰਨਵੀਰ ਮਲੇਰਕੋਟਲਾ ਨੇ ਪੁਸ਼ਪਿੰਦਰ ਮੁਕਤਸਰ ਨੂੰ, ਕਨੋਜ ਮੋਹਾਲੀ ਨੇ ਜਸਕਰਨ ਪਟਿਆਲਾ ਵਿੰਗ ਨੂੰ, 52 ਤੇ 54 ਕਿਲੋ ਵਿੱਚ ਸਤਨਾਮ ਪਟਿਆਲਾ ਵਿੰਗ ਨੇ ਕਰਨਦੀਪ ਬਰਨਾਲਾ ਨੂੰ, ਗੁਰਬਿਲਾਸ ਸ੍ਰੀ ਅਮ੍ਰਿਤਸਰ ਸਾਹਿਬ ਨੇ ਹਰਵਿੰਦਰ ਬਠਿੰਡਾ ਨੂੰ,54 ਤੋਂ 57 ਕਿਲੋ ਵਿੱਚ ਅਰਮਾਨ ਮੋਹਾਲੀ ਨੇ ਰਸ਼ਪਾਲ ਮਾਨਸਾ ਨੂੰ, ਮਨਿੰਦਰ ਪਟਿਆਲਾ ਵਿੰਗ ਨੇ ਮਾਹੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਹਰਾਇਆ।

   ਇਸ ਮੌਕੇ ਸੂਬਾ ਪੱਧਰੀ ਖੇਡਾਂ ਦੀ ਰਿਕਾਰਡ ਕਮੇਟੀ ਵਲੋਂ ਖਿਡਾਰੀਆ ਨਾਲ ਜਾਣ ਪਹਿਚਾਣ ਕੀਤੀ ਗਈ।

NO COMMENTS