ਬਠਿੰਡਾ 5 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)
68ਵੀਆਂ ਜ਼ਿਲ੍ਹਾ ਸਕੂਲ ਖੇਡਾਂ ਬਠਿੰਡਾ ਦੇ ਮੁਕਾਬਲੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਠਿੰਡਾ ਵਿਖੇ ਹੋਏ ਜਿਸ ਵਿੱਚ ਸਰਕਾਰੀ ਹਾਈ ਸਕੂਲ ਵਿਰਕ ਖੁਰਦ ਦੀਆਂ ਕੁੜੀਆਂ ਨੇ ਫੈਨਸਿੰਗ ਖੇਡ ਦੇ ਸੇਬਰ ਅਤੇ ਫੁਆਇਲ ਟੀਮ ਈਵੈਂਟ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਵਿਅਕਤੀਗਤ ਸੇਬਰ ਈਵੈਂਟ ਮੁਕਾਬਲਿਆਂ ਵਿੱਚ ਸੁਖਮਨਜੋਤ ਕੌਰ ਨੇ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਹਾਸਿਲ| ਇਸੇ ਤਰ੍ਹਾਂ ਮੁੰਡਿਆਂ ਦੇ ਮੁੱਕਾਬਲਿਆਂ ਵਿੱਚ ਸੇਬਰ ਟੀਮ ਈਵੈਂਟ ਵਿੱਚ ਪਹਿਲਾ ਸਥਾਨ ਅਤੇ ਫੁਆਇਲ ਈਵੈਂਟ ਵਿੱਚ ਦੂਜਾ ਸਥਾਨ ਅਤੇ ਇੱਪੀ ਟੀਮ ਈਵੈਂਟ ਵਿੱਚ ਤੀਜਾ ਸਥਾਨ ਹਾਸਿਲ ਕੀਤਾ ਅਤੇ ਵਿਅਕਤੀਗਤ ਈਵੈਂਟ ਇੱਪੀ ਵਿੱਚ ਹੁਸਨਪ੍ਰੀਤ ਸਿੰਘ ਨੇ ਦੂਜਾ ਸਥਾਨ ਹਾਸਿਲ ਕੀਤਾ |ਹਰਭਗਵਾਨ ਦਾਸ ਪੀਟੀਆਈ ਦੀ ਯੋਗ ਅਗਵਾਈ ਵਿੱਚ ਭਾਗ ਲੈਂਦਿਆਂ 68ਵੀਆਂ ਜ਼ਿਲ੍ਹਾ ਲੈਵਲ ਖੇਡਾਂ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਸਰਕਾਰੀ ਹਾਈ ਸਕੂਲ ਵਿਰਕ ਖੁਰਦ ਦਾ ਨਾਮ ਰੌਸ਼ਨ ਕੀਤਾ। ਖਿਡਾਰੀਆਂ ਦੀ ਇਸ ਸ਼ਾਨਦਾਰ ਜਿੱਤ ਤੇ ਸਕੂਲ ਮੁਖੀ ਸ਼੍ਰੀਮਤੀ ਲਵਲੀਨ ਸਾਗਰ ,ਸਮੂਹ ਸਟਾਫ(ਸ.ਹ.ਸ. ਵਿਰਕ ਖੁਰਦ ) , ਗ੍ਰਾਮ ਪੰਚਾਇਤ , ਸਕੂਲ ਮੈਨੇਜਮੈਂਟ ਕਮੇਟੀ ਤੇ ਪਿੰਡ ਵਾਸੀਆਂ ਨੇ ਖਿਡਾਰੀਆਂ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਅੱਗੇ ਤੋਂ ਹੋਰ ਮਿਹਨਤ ਕਰਕੇ ਪੰਜਾਬ ਪੱਧਰੀ ਮੁਕਾਬਲਿਆਂ ਵਿੱਚ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।