*67 ਵੀਆ ਜ਼ਿਲ੍ਹਾ ਸਕੂਲ ਗਰਮ ਰੁੱਤ ਖੇਡਾਂ ਸ਼ਾਨੋ ਸ਼ੌਕਤ ਨਾਲ ਸ਼ੁਰੂ*

0
25

ਬਠਿੰਡਾ 13 ਸਤੰਬਰ  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਸਿੱਖਿਆ ਵਿਭਾਗ ਪੰਜਾਬ ਖੇਡਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ  ਦੇ ਦਿਸ਼ਾ ਨਿਰਦੇਸ਼ਾਂ ਹੇਠ 67 ਵੀਆ ਜ਼ਿਲ੍ਹਾ ਸਕੂਲ ਗਰਮ ਰੁੱਤ ਦੂਜੇ ਪੜਾਅ ਦੀਆਂ ਖੇਡਾਂ ਸ਼ਾਨੋ ਸ਼ੋਕਤ ਨਾਲ ਸ਼ੁਰੂ ਹੋ ਗਈਆ ਹਨ। ਅੱਜ ਦਾ ਉਦਘਾਟਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਨੇ ਕੀਤਾ।ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਖੇਡਾਂ ਮਾਨਸਿਕ ਅਤੇ ਸਰੀਰਕ ਵਿਕਾਸ ਦੇ ਸਾਧਨ ਹਨ।ਖੇਡਾਂ ਦੇ ਵਿਚਕਾਰ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।ਖੇਡਾਂ ਦੀ ਮਨੁੱਖੀ ਜੀਵਨ ਵਿੱਚ ਬੜੀ ਮਹਾਨਤਾ ਹੈ। ਇਹ ਦਿਨ ਭਰ ਦੇ ਦਿਮਾਗੀ ਤੇ ਸਰੀਰਕ ਥਕੇਵੇਂ ਨੂੰ ਦੂਰ ਕਰਦੀਆਂ ਹਨ। ਖੇਡਾਂ ਖੇਡਣ ਨਾਲ ਸਰੀਰ ਵਿੱਚ ਤਾਜ਼ਗੀ ਤੇ ਫੁਰਤੀ ਪੈਦਾ ਹੁੰਦੀ ਹੈ।ਜੇ ਸਰੀਰ ਅਰੋਗ ਹੈ ਤਾਂ ਦਿਮਾਗ਼ ਵੀ ਚੁਸਤ-ਦਰੁਸਤ ਰਹਿੰਦਾ ਹੈ। ਨਿਰੇ ਕਿਤਾਬੀ ਕੀੜੇ ਜ਼ਿੰਦਗੀ ਦੀ ਦੌੜ ਵਿੱਚ ਪਿੱਛੇ ਰਹਿ ਜਾਂਦੇ ਹਨ। ਇਸ ਲਈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਨਾ ਕਿਸੇ ਖੇਡ ਵਿੱਚ ਜ਼ਰੂਰ ਹਿੱਸਾ ਲੈਣ।
         ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਫੈਨਸਿੰਗ ਸੈਬਰ ਅੰਡਰ 14 ਲੜਕੀਆਂ ਵਿੱਚ ਬਠਿੰਡਾ 2 ਨੇ ਪਹਿਲਾਂ,ਸੰਗਤ ਨੇ ਦੂਜਾ,ਫੈਨਸਿੰਗ ਫੋਇਲ ਵਿੱਚ ਰਾਮਪੁਰਾ ਜੋਨ ਨੇ ਪਹਿਲਾ,ਸੰਗਤ ਨੇ ਦੂਜਾ, ਵਾਲੀਬਾਲ ਅੰਡਰ 17 ਲੜਕੀਆਂ ਵਿੱਚ ਸੰਗਤ ਜੋਨ ਨੇ  ਬਠਿੰਡਾ 2 ਨੂੰ,ਮੰਡੀ ਕਲਾਂ ਜੋਨ ਨੇ ਬਠਿੰਡਾ 1 ਨੂੰ ਹਰਾਇਆ।ਲਾਨ ਟੈਨਿਸ ਅੰਡਰ 14 ਕੁੜੀਆਂ ਵਿੱਚ ਬਠਿੰਡਾ 2 ਨੇ ਪਹਿਲਾ,ਮੌੜ ਜੋਨ ਨੇ ਦੂਜਾ ਸਥਾਨ, ਯੋਗ ਆਸਣ ਅੰਡਰ 14 ਕੁੜੀਆਂ ਵਿੱਚ ਬਠਿੰਡਾ 1 ਨੇ ਪਹਿਲਾਂ, ਤਲਵੰਡੀ ਸਾਬੋ ਨੇ ਦੂਜਾ,ਮੰਡੀ ਕਲਾਂ ਨੇ ਤੀਜਾ,ਅੰਡਰ 17 ਵਿੱਚ ਬਠਿੰਡਾ 1 ਨੇ ਪਹਿਲਾਂ,ਮੰਡੀ ਕਲਾਂ ਨੇ ਦੂਜਾ,ਮੌੜ ਨੇ ਤੀਜਾ, ਕ੍ਰਿਕੇਟ ਅੰਡਰ 17 ਲੜਕੀਆਂ ਵਿੱਚ ਬਠਿੰਡਾ 1 ਨੇ ਪਹਿਲਾਂ, ਬਠਿੰਡਾ 2 ਨੇ ਦੂਜਾ, ਕਬੱਡੀ ਸਰਕਲ ਅੰਡਰ 14 ਲੜਕੀਆਂ ਦੇ ਸੈਮੀਫਾਈਨਲ ਵਿੱਚ ਭਗਤਾਂ ਜੋਨ ਨੇ ਬਠਿੰਡਾ 1 ਨੂੰ, ਤਲਵੰਡੀ ਸਾਬੋ ਨੇ ਮੌੜ ਨੂੰ ਹਰਾਇਆ।ਅੰਡਰ 19 ਕੁੜੀਆਂ ਰੱਸਾਕਸ਼ੀ ਵਿੱਚ ਤਲਵੰਡੀ ਸਾਬੋ ਤੇ ਮੰਡੀ ਕਲਾਂ ਜੋਨ ਫਾਈਨਲ ਵਿੱਚ ਪਹੁੰਚ ਗਈਆ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਕਰਮਜੀਤ ਸਿੰਘ,ਗੁਰਚਰਨ ਸਿੰਘ ਗਿਂਲ ਡੀ.ਐਮ, ਅਮਰਦੀਪ ਸਿੰਘਮਨਦੀਪ ਕੌਰ, ਕੁਲਵੀਰ ਸਿੰਘ, ਜਗਦੀਸ ਕੁਮਾਰ, ਹਰਜਿੰਦਰ ਸਿੰਘ,  ਅਮ੍ਰਿਤਪਾਲ ਕੌਰ, ਸੰਦੀਪ ਸਿੰਘ, ਭਿੰਦਰਪਾਲ ਕੌਰ, ਹਰਵੀਰ ਸਿੰਘ, ਰਾਜੇਸ਼ ਕੁਮਾਰ, ਵਰਿੰਦਰ ਸਿੰਘ, (ਸਾਰੇ ਲੈਕਚਰਾਰ) ਲੈਕਚਰਾਰ ਹਰਮੰਦਰ ਸਿੰਘ, ਹਰਬਿੰਦਰ ਸਿੰਘ ਨੀਟਾ, ਭੁਪਿੰਦਰ ਸਿੰਘ ਤੱਗੜ੍ਹ ,ਗੁਲਸ਼ਨ ਕੁਮਾਰ,ਅਵਤਾਰ ਸਿੰਘ ਮਾਨ, ਬਲਵਿੰਦਰ ਸਿੰਘ, ਜਗਮੋਹਨ ਸਿੰਘ, ਸੁਰਿੰਦਰ ਸਿੰਗਲਾ, ਸੁਖਪਾਲ ਸਿੰਘ, ਪਰਮਜੀਤ ਸਿੰਘ, ਹਰਪ੍ਰੀਤ ਸਿੰਘ, ਰਵਿੰਦਰ ਸਿੰਘ (ਸਾਰੇ ਕਨਵੀਨਰ), ਗੁਰਮੀਤ ਸਿੰਘ ਮਾਨ, ਗੁਰਿੰਦਰ ਸਿੰਘ, ਮਹਿੰਦਰ ਸਿੰਘ, ਜਸਵਿੰਦਰ ਸਿੰਘ, ਯਾਦਵਿੰਦਰ ਸਿੰਘ, ਮਨਦੀਪ ਸਿੰਘ, ਗੁਰਿੰਦਰ ਜੀਤ ਸਿੰਘ, ਗੁਰਮੀਤ ਸਿੰਘ ਰਾਮਗੜ ਭੂੰਦੜ ਹਾਜ਼ਰ ਸਨ।

NO COMMENTS