ਬਰਨਾਲਾ, 12 ਨਵੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ): 67ਵੀਆਂ ਪੰਜਾਬ ਰਾਜ ਸਕੂਲ ਖੇਡਾਂ (ਕ੍ਰਿਕੇਟ ਅੰਡਰ 14 ਸਾਲ ਲੜਕੀਆਂ) ਅੱਜ ਇੱਥੇ ਟਰਾਈਡੈਂਟ ਗਰੱਪ ਅਤੇ ਆਰੀਆ ਭੱਟ ਕੈਂਪਸ ਵਿੱਚ ਸ਼ਾਨੋ–ਸ਼ੌਕਤ ਨਾਲ ਸ਼ੁਰੂ ਹੋ ਗਈਆਂ ਹਨ। ਇਹਨਾਂ ਖੇਡਾਂ ਦਾ ਉਦਘਾਟਨ ਜਿਲ੍ਹਾ ਸਿੱਖਿਆ ਅਫਸਰ ਬਰਨਾਲਾ ਸ਼ਮਸ਼ੇਰ ਸਿੰਘ ਨੇ ਬਠਿੰਡਾ ਤੇ ਪਟਿਆਲਾ ਦਰਮਿਆਨ ਹੋਏ ਪਹਿਲੇ ਮੈਚ ਦਾ ਟਾਸ ਕਰਵਾ ਕੇ ਕੀਤਾ। ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਅੰਤਰ ਰਾਸ਼ਟਰੀ ਨੈੱਟਬਾਲ ਖਿਡਾਰੀ ਰਾਜਪਾਲ ਸਿੰਘ, ਪ੍ਰਿੰਸੀਪਲ ਅਨਿਲ ਮੋਦੀ, ਪ੍ਰਿੰਸੀਪਲ ਡਾ. ਅਜੈ ਕੁਮਾਰ ਮਿੱਤਲ, ਹੈਡ ਮਾਸਟਰ ਪ੍ਰਦੀਪ ਕੁਮਾਰ, ਹੈਡ ਮਾਸਟਰ ਜਸਵਿੰਦਰ ਸਿੰਘ, ਹੈਡ ਮਾਸਟਰ ਰਾਜੇਸ਼ ਗੋਇਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸਮਸ਼ੇਰ ਸਿੰਘ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਡਾ. ਬਰਜਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਨਾਕ–ਆਊਟ ਦੇ ਆਧਾਰ ‘ਤੇ ਕਰਵਾਈਆਂ ਜਾ ਰਹੀਆਂ ਇਹਨਾਂ ਖੇਡਾਂ ਵਿੱਚ ਪਹਿਲੇ ਦਿਨ ਹੋਏ ਮੈਚਾਂ ਦੌਰਾਨ ਪਟਿਆਲਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬਗੈਰ ਕਿਸੇ ਵਿਕਟ ਦੇ ਨੁਕਸਾਨ ‘ਤੇ 109 ਦੌੜਾ ਬਣਾਈਆਂ ਤੇ ਬਠਿੰਡਾ ਨੂੰ 79 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਪਟਿਆਲਾ ਦੀ ਦਿਸ਼ਾ ਸੈਣੀ ਨੇ 48 ਤੇ ਰਿਧੀ ਨੇ 36 ਦੌੜਾਂ ਦਾ ਯੋਗਦਾਨ ਪਾਇਆ। ਲੁਧਿਆਣਾ ਨੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਸੰਗਰੂਰ ਦੀ ਟੀਮ ਦੀ ਪਾਰੀ ਨੂੰ 31 ਦੌੜਾਂ ‘ਤੇ ਸਮੇਟ ਦਿੱਤਾ। ਇਸ ਮੈਚ ਵਿੱਚ ਲੁਧਿਆਣਾ ਦੀ ਟੀਮ 9 ਵਿਕਟਾਂ ਨਾਲ ਜੇਤੂ ਰਹੀ। ਲੁਧਿਆਣਾ ਦੀ ਵਰਸ਼ਾ ਨੇ 4 ਵਿਕਟਾਂ ਵਿਕਟਾਂ ਲਈਆਂ। ਕੁਆਰਟਰ ਫਾਈਨਲ ਮੈਚ ਵਿੱਚ ਲੁਧਿਆਣਾ ਦੀ ਟੀਮ ਨੇ ਮੋਗਾ ਨੂੰ 10 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਲੁਧਿਆਣਾ ਦੀ ਨਵਿਆ ਨੇ ਦੋ ਵਿਕਟਾਂ ਹਾਸਲ ਕੀਤੀਆਂ। ਇਸ ਮੌਕੇ ਨੀਰਜ ਸ਼ਰਮਾ, ਤਰਪਿੰਦਰ ਸਿੰਘ, ਪੁਸ਼ਪਦੀਪ, ਜਗਦੀਪ ਸਿੰਘ, ਸੁਰਜੀਤ ਸਿੰਘ, ਸੰਦੀਪ ਸਿੰਘ, ਰੋਹਤਾਸ਼ ਸ਼ਰਮਾ, ਦਿਨੇਸ਼ ਕੁਮਾਰ, ਅਮਨ ਸ਼ਰਮਾ, ਸੁਖਦੀਪ ਸਿੰਘ, ਸਤਨਾਮ ਸਿੰਘ, ਤੇਜਿੰਦਰ ਸਿੰਘ, ਲਵਲੀਨ ਸਿੰਘ, ਅਵਤਾਰ ਸਿੰਘ, ਹਰਦੀਪ ਸਿੰਘ, ਮਨਪ੍ਰੀਤ ਸਿੰਘ, ਸੁਰਜੀਤ ਕੌਰ, ਬਲਜਿੰਦਰ ਕੌਰ, ਸਵਰਨ ਕੌਰ, ਧਰਮਪਾਲ, ਅਮਨ ਸ਼ਰਮਾ, ਅਮਿਤ ਗੋਇਲ, ਪਰਮਜੀਤ ਕੌਰ, ਜਸਪਿੰਦਰ ਕੌਰ, ਅਮਨਦੀਪ ਕੌਰ, ਰਾਜਵਿੰਦਰ ਕੌਰ, ਰਵਿੰਦਰ ਕੌਰ, ਗੁਰਚਰਨ ਸਿੰਘ ਬੇਦੀ ਸਮੇਤ ਵੱਖ–ਵੱਖ ਜਿਲ੍ਹਿਆਂ ਦੇ ਟੀਮ ਇੰਚਾਰਜ, ਕੋਚ, ਸਰੀਰਕ ਸਿੱਖਿਆ ਅਧਿਆਪਕ ਅਤੇ ਖਿਡਾਰੀ ਮੌਜੂਦ ਸਨ।