*66 ਵੀਆਂ ਰਾਜ ਪੱਧਰੀ ਅੰਡਰ 14 ਲੜਕੀਆਂ ਦੇ ਖੋ-ਖੋ ਮੁਕਾਬਲੇ ਸੰਪੰਨ ਹੋਏ*

0
18


ਮਾਨਸਾ, 19 ਨਵੰਬਰ(ਸਾਰਾ ਯਹਾਂ/ ਮੁੱਖ ਸੰਪਾਦਕ ) : ਬਾਬਾ ਜੋਗੀ ਪੀਰ ਖੇਡ ਮੈਦਾਨ ਰੱਲਾ ਵਿਖੇ ਚੱਲ ਰਹੇ ਰਾਜ ਪੱਧਰੀ ਅੰਤਰ ਜ਼ਿਲ੍ਹਾ ਖੋ-ਖੋ ਮੁਕਾਬਲਿਆਂ ਦੇ ਲੜਕੀਆਂ ਦੇ ਅੰਡਰ 14 ਵਰਗ ਦੇ ਮੁਕਾਬਲੇ ਸ਼ਾਨਦਾਰ ਢੰਗ ਨਾਲ ਸੰਪੰਨ ਹੋਏ। ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਰਾਜ ਪੱਧਰੀ ਖੇਡ ਕੈਲੰਡਰ ਅਨੁਸਾਰ ਸੰਜੀਵ ਕੁਮਾਰ ਗੋਇਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.)- ਕਮ-ਪ੍ਰਧਾਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਮਾਨਸਾ ਦੀ ਪ੍ਰਧਾਨਗੀ ਅਤੇ ਡਾ.ਵਿਜੈ ਕੁਮਾਰ ਮਿੱਢਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਮਾਨਸਾ ਦੀ ਸਰਪ੍ਰਸਤੀ ਹੇਠ 66 ਵੀਆਂ ਅੰਤਰ ਜ਼ਿਲ੍ਹਾ ਖੋ-ਖੋ ਅੰਡਰ 14 ਲੜਕੀਆਂ ਦੇ  ਮੁਕਾਬਲੇ ਕਰਵਾਏ ਗਏ ।
      ਗੁਰਦੀਪ ਸਿੰਘ  ਡੀ.ਐੱਮ. ਸਰੀਰਕ ਸਿੱਖਿਆ ਮਾਨਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ  ਖੋ-ਖੋ ਅੰਡਰ 14 ਲੜਕੀਆਂ ਦੇ ਵਰਗ ਦੇ ਫਾਈਨਲ ਮੁਕਾਬਲਿਆਂ ਵਿੱਚ ਸੰਗਰੂਰ ਅਤੇ ਪਟਿਆਲਾ ਦੀਆਂ ਖਿਡਾਰਨਾਂ ਵਿਚਕਾਰ ਪਹਿਲੇ ਅਤੇ ਦੂਸਰੇ ਸਥਾਨ ਦੇ ਮੁਕਾਬਲੇ ਹੋਏ,ਸੰਗਰੂਰ ਨੇ ਪਟਿਆਲਾ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।ਪਟਿਆਲਾ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ । ਮਾਨਸਾ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਹਰਾ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਰਾਜ ਪੱਧਰੀ ਖੋ-ਖੋ ਅੰਡਰ 14 ਲੜਕੀਆਂ ਦੇ ਮੁਕਾਬਲਿਆਂ ਵਿੱਚ 23 ਜ਼ਿਲ੍ਹਿਆਂ ਦੀਆਂ ਟੀਮਾਂ ਨੇ ਭਾਗ ਲਿਆ ।ਜੇਤੂ ਟੀਮਾਂ ਵਿੱਚੋਂ ਪੰਜਾਬ ਦੀ ਟੀਮ ਦਾ ਗਠਨ ਕੀਤਾ ਜਾਵੇਗਾ, ਜੋ ਰਾਸ਼ਟਰ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ  ਰਵਾਨਾ ਹੋਵੇਗੀ।
        ਸਨਮਾਨ ਸਮਾਰੋਹ ਦੌਰਾਨ ਪ੍ਰਿੰਸੀਪਲ ਕਮਲਜੀਤ ਕੌਰ ਅੱਕਾਂਵਾਲੀ- ਕਮ-ਮੀਤ ਪ੍ਰਧਾਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਮਾਨਸਾ ਨੇ ਜੇਤੂ ਟੀਮਾਂ ਨੂੰ  ਸਨਮਾਨਿਤ ਕਰਦਿਆਂ ਕਿਹਾ ਕਿ ਲੜਕੀਆਂ ਦਾ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣਾ ਸੁਖਾਵੇਂ ਭਵਿੱਖ ਦੀ ਨਿਸ਼ਾਨੀ ਹੈ। ਮੰਚ ਸੰਚਾਲਨ ਦੀ ਭੂਮਿਕਾ ਸੁਖਵਿੰਦਰ ਸਿੰਘ ਡੀ.ਪੀ.ਈ ਦਲੇਲ ਸਿੰਘ ਵਾਲਾ ਅਤੇ ਬਲਵਿੰਦਰ ਸਿੰਘ ਬੁਢਲਾਡਾ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਮਾਨਸਾ ਨੇ ਸਾਂਝੇ ਤੌਰ  ‘ਤੇ ਨਿਭਾਈ।
         ਇਸ ਮੌਕੇ ਅਵਤਾਰ ਸਿੰਘ ਗੁਰਨੇ ਕਲਾਂ ਜਨਰਲ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਮਾਨਸਾ ,ਦਲਜੀਤ ਸਿੰਘ ਪਟਿਆਲਾ,ਨਵਜੀਤ ਸਿੰਘ ਮਾਲੇਰਕੋਟਲਾ,ਸੁਖਵੰਤ ਸਿੰਘ ਪਟਿਆਲਾ,ਭੁਪਿੰਦਰ ਸਿੰਘ ਐੱਸ.ਏ.ਐੱਸ ਨਗਰ, ਅਮਰੀਕ ਸਿੰਘ ਸੰਗਰੂਰ, ਬਲਵਿੰਦਰ ਸਿੰਘ ਬੈਂਸ ਮੋਗਾ,ਸਮਰਜੀਤ ਸਿੰਘ ਬੱਬੀ,ਡਾ.ਗੁਰਧਾਨ ਸਿੰਘ ਜੌੜਕੀਆਂ,ਰਵਿੰਦਰ ਸਿੰਘ ਬਰ੍ਹੇ,ਬਲਵੰਤ ਸਿੰਘ ਮੌਜੀਆਂ,ਜਗਦੇਵ ਸਿੰਘ ਅੱਕਾਂਵਾਲੀ,ਬਲਦੀਪ ਸਿੰਘ ਝੁਨੀਰ, ਮਨਪ੍ਰੀਤ ਸਿੰਘ ਦਲੇਲ ਵਾਲਾ,ਰਾਜਵਿੰਦਰ ਕੌਰ ਚਕੇਰੀਆਂ,ਰਮਨੀਤ ਕੌਰ ਮਾਨਸਾ,ਜਸਵਿੰਦਰ ਕੌਰ ਮਾਨਸਾ, ਲਖਵਿੰਦਰ ਕੌਰ ਭੀਖੀ,ਇੰਦਰਜੀਤ ਸਿੰਘ ਈ.ਟੀ.ਟੀ.ਅਧਿਆਪਕ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਖਿਡਾਰੀ ਹਾਜ਼ਰ ਰਹੇ।

NO COMMENTS