66ਵੇਂ ਦਿਨ ਦਿੱਲੀ ਬਾਰਡਰ ‘ਤੇ ਅੰਦੋਲਨ ਜਾਰੀ, ਕਿਸਾਨਾਂ ਦੇ ਮੰਚ ‘ਤੇ ਆਉਣ ਲਈ ਪਾਰਟੀਆਂ ‘ਚ ਲੱਗੀ ਹੋੜ

0
19

ਨਵੀਂ ਦਿੱਲੀ 30, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਗਾਜ਼ੀਪੁਰ ਬਾਰਡਰ ਤੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਦਾ ਆਉਣਾ ਜਾਰੀ ਹੈ। ਕਾਂਗਰਸ, ਆਮ ਆਦਮੀ ਪਾਰਟੀ, ਆਰਐਲਡੀ ਤੋਂ ਬਾਅਦ ਸ਼ਿਵਸੇਨਾ ਲੀਡਰ ਵੀ ਗਾਜ਼ੀਪੁਰ ਬਾਰਡਰ ਤੇ ਕਿਸਾਨਾਂ ਦਾ ਸਮਰਥਨ ਕਰਨ ਆਉਣਗੇ। ਸ਼ਿਵਸੇਨਾ ਲੀਡਰ ਸੰਜੇ ਰਾਓਤ ਮੰਗਲਵਾਰ ਗਾਜ਼ੀਪੁਰ ਬਾਰਡਰ ਪਹੁੰਚ ਸਕਦੇ ਹਨ।

ਗਾਜ਼ੀਪੁਰ ਬਾਰਡਰ ਧਰਨਾ ਸਥਾਨ ਤੋਂ ਕਾਂਗਰਸ ਪ੍ਰਧਾਨ ਅਨਿਲ ਚੌਧਰੀ ਨੇ ਕਿਹਾ, ‘ਅਸੀਂ ਇੱਥੇ ਸਿਆਸਤ ਕਰਨ ਨਹੀਂ ਬਲਕਿ ਸਮਰਥਨ ਦੇਣ ਆਏ ਹਾਂ। ਅਸੀਂ ਸਿਆਸਤ ਕਰ ਰਹੇ ਹਾਂ ਇਹ ਕਹਿਣ ਦੀ ਬਜਾਇ ਦੇਖੋ ਕਿ ਵਿਰੋਧੀਆਂ ਦੇ ਰੂਪ ‘ਚ ਇਹੀ ਸਾਡਾ ਫਰਜ਼ ਹੈ। ਰਾਹੁਲ ਗਾਂਧੀ ਦੇ ਇੱਥੇ ਆਉਣ ਨਾ ਆਉਣ ਦਾ ਸਵਾਲ ਉਦੋਂ ਉੱਠਦਾ ਹੈ ਜਦੋਂ ਰਾਹੁਲ ਜੀ ਸ਼ੁਰੂ ਤੋਂ ਇਸ ਅੰਦੋਲਨ ਦੀ ਖੁੱਲ੍ਹ ਕੇ ਸਪੋਰਟ ਨਾ ਕਰਦੇ ਹੁੰਦੇ। ਰਾਹੁਲ ਜੀ ਲਗਾਤਾਰ ਇਸ ਅੰਦੋਲਨ ਦੇ ਨਾਲ ਹਨ ਕਾਂਗਰਸ ਦੇ ਨਾਲ ਹਨ।’

NO COMMENTS