60ਵੀਂ ਵਾਰ ਖੂਨਦਾਨ ਕਰਕੇ 60 ਸਾਲਾ ਲੋੜਵੰਦ ਮਰੀਜ਼ ਦੀ ਕੀਤੀ ਮੱਦਦ

0
72

ਮਾਨਸਾ 16,ਫਰਵਰੀ (ਸਾਰਾ ਯਹਾ /ਬੀਰਬਲ ਧਾਲੀਵਾਲ) ਡੇਰਾ ਸੱਚਾ ਸੌਦਾ ਦੇ ਸਥਾਨਕ ਜ਼ਿਲ੍ਹਾ ਜਿੰਮੇਵਾਰ ਸ਼ਰਧਾਲੂ ਵੱਲੋਂ 60ਵੀਂ ਵਾਰ ਖੂਨਦਾਨ ਕਰਕੇ 60 ਸਾਲਾ ਲੋੜਵੰਦ ਮਰੀਜ਼ ਦੇ ਇਲਾਜ ਦੌਰਾਨ ਮੱਦਦ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਮ ਜਾਮ ਸੰਮਤੀ ਦੇ ਜਿਲ੍ਹਾ ਜ਼ਿੰਮੇਵਾਰ ਨਰੇਸ਼ ਕੁਮਾਰ ਅਤੇ ਬਜ਼ੁਰਗ ਸੰਮਤੀ ਦੇ ਜਿਲ੍ਹਾ ਜ਼ਿੰਮੇਵਾਰ ਇੰਸਪੈਕਟਰ ਬੁਧ ਰਾਮ ਸ਼ਰਮਾ ਨੇ ਦੱਸਿਆ ਕਿ ਮਾਨਸਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਖੂਨ ਅਤੇ ਪਲੇਟਲੈਟਸ ਦੀ ਘਾਟ ਕਾਰਣ ਦਾਖਲ ਮਰੀਜ਼ ਜਗਤਾਰ ਸਿੰਘ (60 ਸਾਲ) ਪੁੱਤਰ ਰਾਮ ਸਿੰਘ ਵਾਸੀ ਬਰੇਟਾ ਨੂੰ ਇਲਾਜ ਲਈ ਖੂਨ ਦੀ ਜ਼ਰੂਰਤ ਬਾਰੇ ਪਤਾ ਲੱਗਣ ’ਤੇ ਖੂਨਦਾਨ ਸੰਮਤੀ ਦੇ ਜਿਲ੍ਹਾ ਜ਼ਿੰਮੇਵਾਰ ਡਾ. ਜੀਵਨ ਕੁਮਾਰ ਜਿੰਦਲ ਨੇ ਇੱਕ ਯੂਨਿਟ ਖੂਨਦਾਨ ਕੀਤਾ। ਜਿਲ੍ਹਾ ਪੱਧਰੀ ਸਿਵਲ ਹਸਪਤਾਲ ਮਾਨਸਾ ਦੇ ਬਲੱਡ ਬੈਂਕ ਵਿੱਚ ਜ਼ਿੰਮੇਵਾਰ ਸ਼ਰਧਾਲੂਆਂ ਦੀ ਮੌਜੂਦਗੀ ਵਿੱਚ ਡਾ. ਜੀਵਨ ਜ਼ਿੰਦਲ ਵੱਲੋਂ 60ਵੀਂ ਵਾਰ ਖੂਨਦਾਨ ਕਰਨ ਮੌਕੇ ਹਾਜ਼ਰ ਸੀਨੀਅਰ ਮੈਡੀਕਲ ਅਫਸਰ ਡਾ. ਹਰਚੰਦ ਸਿੰਘ ਨੇ ਡਾ. ਜੀਵਨ ਜਿੰਦਲ ਦੇ ਜ਼ਜ਼ਬੇ ਅਤੇ ਭਾਵਨਾਂ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਲੋੜਵੰਦ ਮਰੀਜ਼ ਨੂੰ ਖੂਨਦਾਨ ਕਰਕੇ ਉਸਦੀ ਜਾਨ ਬਚਾਉਣਾ ਮਹਾਨ ਕੰਮ ਹੈ। ਉਕਤ ਮਰੀਜ਼ ਦੀ ਹਾਲਤ ਵੀ ਠੀਕ ਨਾ ਹੋਣ ਕਰਕੇ ਡਾਕਟਰਾਂ ਦੁਆਰਾ ਖੂਨ ਦੀ ਕੀਤੀ ਗਈ ਮੰਗ ਨੂੰ ਡਾ. ਜੀਵਨ ਕੁਮਾਰ ਜਿੰਦਲ ਵੱਲੋਂ ਪੂਰਾ ਕਰਦਿਆਂ ਖੁਦ ਹਸਪਤਾਲ ਪੁੱਜ ਕੇ ਖੂਨਦਾਨ ਕੀਤਾ ਜ਼ੋ ਮਨੁੱਖਤਾ ਦੀ ਬੇਮਿਸਾਲ ਸੇਵਾ ਹੈ। ਉਨ੍ਹਾਂ ਹੋਰਨਾਂ ਲੋਕਾਂ ਨੂੰ ਵੀ ਅਜਿਹੇ ਉਪਰਾਲਿਆਂ ਤੋਂ ਸੇਧ ਲੈ ਕੇ ਲੋੜਵੰਦ ਮਰੀਜ਼ਾਂ ਦੀ ਸੇਵਾ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਬਲੱਡ ਟਰਾਂਸਫਿਊਜ਼ਨ ਅਫਸਰ ਡਾ. ਬਬੀਤਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਰ ਰੋਜ਼ ਹੀ ਮਾਨਸਾ ਹਸਪਤਾਲ ਵਿੱਚ ਲੋੜਵੰਦ ਮਰੀਜ਼ਾਂ ਲਈ ਖੂਨਦਾਨ ਕਰਨ ਲਈ ਪਹੁੰਚਦੇ ਰਹਿੰਦੇ ਹਨ। ਇਸਤੋਂ ਇਲਾਵਾ ਇੰਨ੍ਹਾਂ ਸੇਵਾਦਾਰਾਂ ਵੱਲੋਂ ਸਮੇਂ ਸਮੇਂ ਸਿਰ ਖੂਨਦਾਨ ਕੈਂਪ ਲਾ ਕੇ ਵੀ ਬਲੱਡ ਬੈਂਕ ਵਿੱਚ ਖੂਨ ਦੀ ਲੋੜ ਪੂਰੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਭਵਿੱਖ ਵਿੱਚ ਵੀ ਇਹ ਭਲਾਈ ਦੇ ਕੰਮ ਜਾਰੀ ਰੱਖੇ ਜਾਣ। ਇਸ ਮੌਕੇ ਖੂਨਦਾਨੀ ਡਾ. ਜੀਵਨ ਕੁਮਾਰ ਜਿੰਦਲ ਨੇ ਕਿਹਾ ਕਿ ਉਹ ਡੇਰਾ ਸੱਚਾ ਸੌਦਾ ਦੀ ਪ੍ਰੇਰਣਾ ਅਨੁਸਾਰ ਹਰ ਤਿੰਨ ਮਹੀਨੇ ਬਾਦ ਖੂਨਦਾਨ ਕਰਦੇ ਹਨ ਅਤੇ ਹੁਣ ਤੱਕ 60 ਵਾਰ ਖੂਨਦਾਨ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੋੜਵੰਦ ਮਰੀਜ਼ਾਂ ਦੀ ਖੂਨ ਦੀ ਲੋੜ ਪੂਰੀ ਕਰਨ ਲਈ ਉਹ ਹਰ ਵੇਲੇ ਤਿਆਰ ਰਹਿੰਦੇ ਹਨ। ਇਸ ਮੌਕੇ 15 ਮੈਂਬਰ ਰਕੇਸ਼ ਕੁਮਾਰ ਤੇ ਤਰਸੇਮ ਚੰਦ, ਥਾਣੇਦਾਰ ਸੁਰੇਸ਼ ਸ਼ਰਮਾ, ਨੇਤਰਦਾਨ ਸੰਮਤੀ ਦੇ ਜਿਲ੍ਹਾ ਜ਼ਿੰਮੇਵਾਰ ਡਾ. ਕ੍ਰਿਸ਼ਨ ਸੇਠੀ, ਸੇਵਾ ਮੁਕਤ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨਾਜਰ ਸਿੰਘ, ਐਲਆਈਸੀ ਦੇ ਵਿਕਾਸ ਅਫਸਰ ਬਿਲਾਸ ਚੰਦ, ਰਮੇਸ਼ ਜਿੰਦਲ (ਅੰਕੁਸ਼ ਲੈਬ), ਰਾਜੀਵ ਸ਼ਰਮਾ ਅਜਾਦ, ਖੁਸ਼ਵੰਤ ਸਿੰਘ, ਰਮੇਸ਼ ਕੁਮਾਰ ਅਤੇ ਬਲੱਡ ਬੈਂਕ ਦਾ ਸਟਾਫ ਮੌਜੂਦ ਸੀ।

NO COMMENTS