6 ਜੁਲਾਈ ਨੂੰ ਪੰਜਾਬ ਦੇ ਜ਼ਿਲ੍ਹਾ ਹੈੱਡ ਕੁਆਰਟਰਾਂ ਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਅਤੇ ਰੋਸ ਰੈਲੀ ਕੀਤੀ ਜਾਵੇਗੀ ਸ਼ਿੰਦਰਪਾਲ ਚਕੇਰੀਆਂ

0
34

ਮਾਨਸਾ 6 ਜੁਲਾਈ (ਸਾਰਾ ਯਹਾ/ ਬੀਰਬਲ ਧਾਲੀਵਾਲ ) ਪੰਜਾਬ ਪ੍ਰਦੇਸ਼ ਮਜ਼ਦੂਰ ਪੱਲੇਦਾਰ  ਮਜ਼ਦੂਰ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਮਾਨਸਾ ਦਫਤਰ ਵਿਖੇ ਸੂਬਾ ਸਕੱਤਰ ਸਿੰਦਰਪਾਲ ਸਿੰਘ ਚਕੇਰੀਆਂ ਦੀ ਪ੍ਰਧਾਨਗੀ ਹੇਠ ਹੋਏ ! ਇਸ ਮੌਕੇ ਬਠਿੰਡਾ ਮਾਨਸਾ ਤੋਂ ਇਲਾਵਾ ਹੋਰ ਵੱਖ ਵੱਖ ਡੀਪੂਆਂ ਦੇ ਆਗੂਆਂ ਅਤੇ ਅਹੁਦੇਦਾਰਾਂ ਨੇ ਭਾਗ ਲਿਆ ਇਸ ਮੌਕੇ ਸੰਬੋਧਨ ਕਰਦਿਆਂ ਸ਼ਿੰਦਰਪਾਲ ਸਿੰਘ ਚਕੇਰੀਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਮਜ਼ਦੂਰ ਵਰਗ ਵਿਰੋਧੀ ਸਾਬਤ ਹੋ ਰਹੀ ਹੈ !ਕਿਉਂਕਿ ਪੱਲੇਦਾਰਾਂ ਨੂੰ ਜੋ ਪਹਿਲਾਂ ਰੇਟ ਮਿਲਦਾ ਸੀ ਕਰੋਨਾ ਦੀ ਆੜ ਵਿੱਚ ਉਹ ਰੇਟ ਅੱਧੇ ਕਰਕੇ ਗਰੀਬ ਪੱਲੇਦਾਰਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ! ਉਨ੍ਹਾਂ ਕਿਹਾ ਕਿ 6ਜੁਲਾਈ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡ ਕੁਆਰਟਰਾਂ ਅੱਗੇ ਰੋਸ ਰੈਲੀਆਂ ਧਰਨੇ ਮੁਜ਼ਾਹਰੇ ਕੀਤੇ ਜਾਣਗੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਮੰਗ ਪੱਤਰ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਜਾਣਗੇ ਜੇ ਪੰਜਾਬ ਸਰਕਾਰ ਨੇ ਇਸ ਮਸਲੇ ਦਾ ਫੌਰੀ ਹੱਲ ਨਾ ਕੱਢਿਆ ਤਾਂ ਪੰਜਾਬ ਪੱਧਰ ਤੇ ਕਬਰ ਦਾ ਸੰਘਰਸ਼ ਵਿੱਢਿਆ ਜਾਵੇਗਾ! ਇਸ ਮੌਕੇ ਸ਼ਿਵ ਲਾਲ ਬਠਿੰਡਾ ਜ਼ਿਲ੍ਹਾ ਪ੍ਰਧਾਨ ,ਮਨਜੀਤ ਸਿੰਘ ਰਾਮਪੁਰਾ ,ਕੁਲਦੀਪ ਸਿੰਘ ਗੋਨਿਆਣਾ ਬਲਦੇਵ ਸਿੰਘ ਮੌੜ ਕਾਕਾ ਸਿੰਘ ਮੌੜ ਕ੍ਰਿਸ਼ਨ ਰਾਮਾ ਮੰਡੀ, ਮੰਗਾ ਸਿੰਘ ਭੀਖੀ, ਸੁੱਖਾ ਸਿੰਘ ਭੀਖੀ, ਭੋਲਾ ਸਿੰਘ ਕਲੀਪੁਰ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਸਰਨਾ ਜ਼ਿਲ੍ਹਾ ਜਰਨਲ ਸਕੱਤਰ ,ਛਿੰਦਾ ਸਿੰਘ ਸਰਦੂਲਗੜ੍ਹ, ਦਰਸ਼ਨ ਸਿੰਘ ,ਤੋਂ ਇਲਾਵਾ ਵੱਡੀ ਗਿਣਤੀ ਵਿਚ ਪੱਲੇਦਾਰ ਆਗੂ ਅਤੇ ਮਜ਼ਦੂਰ ਹਾਜ਼ਰ ਸਨ !ਜਿੰਨਾਂ ਪੰਜਾਬ ਸਰਕਾਰ ਖਿਲਾਫ਼ ਸੰਘਰਸ਼ ਦਾ ਐਲਾਨ ਕੀਤਾ !

NO COMMENTS