*6ਵੇ ਪੇਅ ਕਮਿਸਨ ਦੀ ਲੰਗੜੀ ਰਿਪੋਰਟ ਦੇ ਵਿਰੋਧ ਵਿੱਚ ਮਹਾਂ ਰੈਲੀ 11ਨੂੰ*

0
31

ਮਾਨਸਾ 3ਸਤੰਬਰ(ਸਾਰਾ ਯਹਾਂ/ਬੀਰਬਲ ਧਾਲੀਵਾਲ )ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਜਿਲ੍ਹਾ ਮਾਨਸਾ ਦੀ ਮੀਟਿੰਗ ਮੱਖਣ ਸਿੰਘ ਉੱਡਤ ਅਤੇ ਹਰੀ ਸਿੰਘ ਸਹਾਰਨਾ ਦੀ ਪ੍ਰਧਾਨਗੀ ਹੇਠ ਸਥਾਨਕ ਸੀਬਰੇਜ ਬੋਰਡ ਦੇ ਜਲ ਘਰ ਵਿਖੇ ਹੋਈ।ਜਿਸ ਵਿਚ ਵਿਚਾਰ ਕੀਤਾ ਗਿਆ ਕਿ ਕੈਪਟਨ ਸਰਕਾਰ ਨੇ 6ਪੇਅ ਕਮਿਸਨ ਦੀ ਰਿਪੋਰਟ ਵਿਚ ਕੁਝ ਵੀ ਨਹੀਂ ਦਿੱਤਾ।01.01.2016ਨੂੰ ਡੀ ਏ 125%ਸੀ।ਪਰ ਸਰਕਾਰ ਨੇ 113% ਡੀ ਏ ਲਾ ਕੇ ਪੇਅ ਰਿਪੋਰਟ ਦਿੱਤੀ ਹੈ।ਜੋ ਕਿ ਸਰਾਸਰ ਧੱਕਾ ਹੈ।ਸਰਕਾਰ 15%ਵਾਧਾ ਦੇ ਕੇ ਰਿਪੋਰਟ ਦਿੰਦੀ ਹੈ ਜਦੋਂ ਕਿ 12% ਪਹਿਲਾ ਹੀ ਖਾ ਲਿਆ ਹੈ।ਇਹ ਇਹੋ ਜਿਹਾ ਕਮਿਸਨ ਹੈ ਜਿਸ ਵਿਚ ਕੁਝ ਵੀ ਪਤਾ ਨਹੀਂ ਲਗਦਾ ਕਿ ਤਨਖਾਹ ਵਿਚ ਕੋਈ ਵਾਧਾ ਹੋਇਆ ਹੈ ਜਾ ਨਹੀਂ।ਇਸ ਕਮਿਸਨ ਨੇ ਪਿੱਛਲੇ ਡੀ ਏ ਦੀ ਕੋਈ ਗੱਲ ਨਹੀਂ ਕੀਤੀ। ਕੰਟਰੈਕਟ ਦੇ ਮੁਲਾਜ਼ਮ ਦੀ ਕੋਈ ਗੱਲ ਨਹੀਂ ਕੀਤੀ।ਜਿਸ ਕਰਕੇ 11 ਸਤੰਬਰ ਨੂੰ ਚੰਡੀਗੜ ਵਿੱਚ ਮਹਾਰੈਲੀ ਕਰਕੇ ਕੈਪਟਨ ਦੇ ਘਰ ਤੱਕ ਰੋਸ ਮੁਜਾਹਰਾ ਕੀਤਾ ਜਾਵੇਗਾ ।ਜਿਸ ਵਿਚ ਪੰਜਾਬ ਦਾ ਇੱਕ ਲੱਖ ਮੁਲਾਜ਼ਮ ਅਤੇ ਪੈਨਸ਼ਨਰ ਵਹੀਰਾ ਘੱਤ ਕੇ ਸ਼ਾਮਲ ਹੋਣਗੇ।ਆਗੂ ਸਾਥੀ ਅਮਰ ਸਿੰਘ।ਜਨਕ ਸਿੰਘ ਫਤਹਿਪੁਰ,ਸੁਭਾਸ ਕੁਮਾਰ ਅਤੇ ਬੇਅੰਤ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਕਿਹਾ ਕਿ ਹਰ ਤਰਾਂ ਦੇ ਕੰਟਰੈਕਟ, ਆਊਟ ਸਰਸਿੰਗ ਅਤੇ ਇੰਲਿਸਟਮੈਂਟ ਤੇ ਕੰਮ ਕਰਦੇ ਕਮਿਆ ਨੂੰ ਰੈਗੂਲਰ ਕੀਤਾ ਜਾਵੇ।ਘਟੋ ਘੱਟ ਉਜਰਤ ਵਿਚ ਵਾਧਾ ਕੀਤਾ ਜਾਵੇ ਤਾਂ ਕਿ ਮੁਲਾਜਮਾ ਦਾ ਚੁੱਲ੍ਹਾ ਤਪਦਾ ਰਹੇ। ਮਿਤੀ 01.01.2004ਤੋਂ ਬਾਅਦ ਭਰਤੀ ਮੁਲਜਮਾ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ।ਆਗੂ ਸਾਥੀ ਰਾਜਵੀਰ ਸਿੰਘ ਭੀਖੀ ,ਸੱਤਪਾਲ ਸਿੰਘ,ਅਤੇ ਬਲਜੀਤ ਸਿੰਘ ਬਰਨਾਲਾ ਨੇ ਕਿਹਾ ਕਿ ਆਹਲੂਵਾਲੀਆ ਕਮੇਟੀ ਦੀਆ ਸਿਫਰਸਾ ਰੱਦ ਕੀਤੀਆਂ ਜਾਣ।ਪਰਵੇਸਨ ਸਮੇਂ ਦੌਰਾਨ ਪੂਰੀ ਤਨਖਾਹ ,ਸਕੇਲ ,ਭੱਤੇ ਦਿੱਤੇ ਜਾਣ।ਸਾਰੇ ਵਿਭਗਾਂ ਵਿਚ ਤਿੰਨ ਲੱਖ ਦੇ ਲੱਗਭਗ ਖਾਲੀ ਪਈਆਂ ਅਸਾਮੀਆਂ ਤੇ ਰੈਗੂਲਰ ਭਾਰਤੀ ਕੀਤੀ ਜਾਵੇ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲੀਆਂਦੀ ਨਮੋਂਦਰੀਕਰਨ ਦੀ ਨੀਤੀ ਦਾ ਵਿਰੋਧ ਕਰਦੇ ਹੋਏ ਸਰਕਾਰੀ ਅਦਾਰਿਆਂ ਦਾ ਅਸਿਧੇ ਢੰਗ ਨਾਲ ਨਿੱਜੀਕਰਨ ਕਰਨ ਦੀ ਨਿਖੇਧੀ ਕੀਤੀ।ਆਗੂ ਸਾਥੀਆਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ।

NO COMMENTS