*570 ਲੀਟਰ ਲਾਹਣ, 1 ਚਾਲੂ ਭੱਠੀ ਅਤੇ 47 ਬੋਤਲਾਂ ਸ਼ਰਾਬ ਸਮੇਤ ਸਕੂਟਰੀ ਦੀ ਬਰਾਮਦਗੀ*

0
42

ਮਾਨਸਾ,24—04—2021 (ਸਾਰਾ ਯਹਾਂ/ਮੁੱਖ ਸੰਪਾਦਕ): ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰ ੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਨਸਿ਼ਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ ਵੱਖ ਥਾਵਾਂ ਤੋਂ
ਮੁਲਜਿਮਾਂ ਨੂੰ ਕਾਬ ੂ ਕਰਕੇ ਉਹਨਾਂ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮੇ ਦਰਜ਼ ਰਜਿਸਟਰ ਕਰਵਾ ਕੇ
ਬਰਾਮਦਗੀ ਕਰਵਾਈ ਗਈ ਹੈ।

ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਆਧਾਰ ਤੇ ਸਰਬਣ ਸਿੰਘ ਪੁੱਤਰ ਬਾਬੂ
ਸਿੰਘ ਵਾਸੀ ਸੰਘਾਂ ਵਿਰੁੱਧ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ
ਮੁਲਜਿਮ ਨੂੰ ਕਾਬ ੂ ਕਰਕੇ 400 ਲੀਟਰ ਲਾਹਣ ਬਰਾਮਦ ਕੀਤੀ। ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਵੱਲੋਂ
ਮੁਖਬਰੀ ਦੇ ਆਧਾਰ ਤੇ ਪੰਜਾਬ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਫੂਸ ਮੰਡੀ ਵਿਰੁੱਧ ਆਬਕਾਰੀ ਐਕਟ ਦਾ
ਮੁਕੱਦਮਾ ਦਰਜ਼ ਕਰਵਾ ਕੇ 100 ਲੀਟਰ ਲਾਹਣ ਬਰਾਮਦ ਕੀਤੀ। ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਵੱਲੋਂ
ਮੁਖਬਰੀ ਦੇ ਆਧਾਰ ਤੇ ਨੱਥੂ ਸਿੰਘ ਪੁੱਤਰ ਮੀਂਹਾ ਸਿੰਘ ਵਾਸੀ ਠੂਠਿਆਵਾਲੀ ਵਿਰੁੱਧ ਆਬਕਾਰੀ ਐਕਟ ਦਾ
ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ ਮੁਲਜਿਮ ਨੂੰ ਸ਼ਰਾਬ ਨਜਾਇਜ ਕਸੀਦ ਕਰਦਿਆ ਮੌਕਾ
ਤੇ ਕਾਬ ੂ ਕਰਕੇ 1 ਚਾਲੂ ਭੱਠੀ, 30 ਲੀਟਰ ਲਾਹਣ, 4 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕੀਤੀ। ਆਬਕਾਰੀ
ਸਟਾਫ ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਆਧਾਰ ਤੇ ਨਾਮਲੂਮ ਵਿਰੁੱਧ ਆਬਕਾਰੀ ਐਕਟ ਦਾ
ਮੁਕੱਦਮਾ ਦਰਜ਼ ਕਰਵਾ ਕੇ 23 ਬੋਤਲਾਂ ਸ਼ਰਾਬ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਕੀਤੀ, ਮੁਲਜਿਮ ਨੂੰ
ਟਰੇਸ ਕਰਕੇ ਨਾਮਜਦ ਕਰਕੇ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ। ਥਾਣਾ ਸਦਰ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋਂ
ਨਰਿੰਦਰਪਾਲ ਪੁੱਤਰ ਕਸਤੂਰੀ ਲਾਲ ਵਾਸੀ ਚੀਮਾ (ਸੰਗਰੂਰ) ਵਿਰੁੱਧ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਵਾ
ਕੇ 12 ਬੋਤਲਾਂ ਸ਼ਰਾਬ ਮਾਰਕਾ ਸਹਿਨਾਈ (ਹਰਿਆਣਾ) ਸਮੇਤ ਸਕ ੂਟਰੀ ਨੰ:ਪੀਬੀ.13ਬੀਜੇ—4794 ਬਰਾਮਦ ਕੀਤੀ।
ਥਾਣਾ ਭੀਖੀ ਦੀ ਪੁਲਿਸ ਪਾਰਟੀ ਨੇ ਰਾਮਪਾਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮੌਜੌ ਖੁਰਦ ਨੂੰ ਕਾਬ ੂ ਕਰਕੇ ਉਸ
ਪਾਸੋਂ 8 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕੀਤੀ। ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ
ਆਧਾਰ ਤੇ ਗੁਰਪ੍ਰੀਤ ਸਿੰਘ ਪੁੱਤਰ ਮੱਲਾ ਸਿੰਘ ਵਾਸੀ ਆਹਲੂਪੁਰ ਵਿਰੁੱਧ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼
ਕਰਵਾ ਕੇ 40 ਲੀਟਰ ਲਾਹਣ ਬਰਾਮਦ ਕੀਤੀ।

ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਵੱਲੋਂ ਦੱਸਿਆ ਗਿਆ ਕਿ ਨਸਿ਼ਆਂ
ਅਤ ੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

NO COMMENTS