*550 ਲੋਕਾਂ ਨੇ ਲਗਵਾਈ ਕੋਰੋਨਾ ਵੈਕਸੀਨ..!ਸਾਰੇ ਜ਼ਿਲ੍ਹਾ ਵਾਸੀ ਵੈਕਸੀਨ ਜ਼ਰੂਰ ਲਗਵਾਉਣ ਬੱਬੀ ਦਾਨੇਵਾਲਾ*

0
16

ਮਾਨਸਾ 30,ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਪੰਚਮੁਖੀ ਬਾਲਾ ਜੀ ਸੇਵਾ ਸੰਮਤੀ ਵੱਲੋਂ ਮਾਨਸਾ ਵਿੱਚ ਕੋਰੋਨਾ ਵੈਕਸੀਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਬੱਬੀ ਦਾਨੇਵਾਲੀਆ ਨੇ ਕੀਤਾ । ਦਾਨੇਵਾਲਾ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਸਾਰੇ ਲੋਕਾਂ ਨੂੰ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨਾਲ ਮਿਲ ਕੇ ਕੋਰੋਨਾ ਵੈਕਸੀਨ ਜ਼ਰੂਰ ਲਗਵਾਉਣੀ ਚਾਹੀਦੀ ਹੈ ।ਤਾਂ ਜੋ  ਅਸੀਂ ਕੋਰੋਨਾ ਵਰਗੀ ਮਹਾਂਮਾਰੀ ਤੋਂ ਆਪਣੇ ਪਰਿਵਾਰ ਅਤੇ ਖ਼ੁਦ ਨੂੰ ਬਚਾ ਕੇ ਰੱਖੇ ਇਸ ਲਈ ਸਾਰਿਆਂ ਦਾ ਫਰਜ਼ ਬਣਦਾ ਹੈ। ਕਿ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਖੁਦ ਕੋਰੋਨਾ ਵੈਕਸੀਨ ਲਗਵਾਉ ਅਤੇ  ਆਸ ਪਾਸ ਰਹਿੰਦੇ ਲੋਕਾਂ ਨੂੰ ਵੀ ਕੋਰੋਨਾ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰੋ। ਸੰਮਤੀ ਦੇ ਪ੍ਰਧਾਨ ਸ਼ੁਰੇਸ਼ ਕਰੋਡ਼ੀ ਨੇ ਦੱਸਿਆ ਕਿ ਇਸ ਕੈਂਪ ਵਿਚ 550 ਲੋਕਾਂ ਨੂੰ ਵੈਕਸੀਨ ਲੱਗੀ ਹੈ ।ਜਿਨ੍ਹਾਂ ਦਾ ਧੰਨਵਾਦ ਕਰਦੇ ਹਨ। ਜਿਨ੍ਹਾਂ ਨੇ ਇਸ ਕੈਂਪ ਵਿੱਚ  ਆ ਕੇ ਇਸ ਕੈਂਪ ਦਾ ਲਾਭ ਉਠਾਉਂਦੇ ਹੋਏ ਕੋਰੋਨਾ ਵੈਕਸੀਨ ਲਗਵਾ ਕੇ ਖੁਦ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਕੀਤਾ ।ਇਸ ਮੌਕੇ  ਡਾ ਵਰੁਣ ਮਿੱਤਲ ਨੇ ਸਮਾਜ ਸੇਵੀ ਸੰਸਥਾ ਦਾ ਧੰਨਵਾਦ ਕੀਤਾ ਜਿਹੜੇ ਕੋਰੋਨਾ ਵੈਕਸੀਨ ਕੈਂਪ ਲਗਵਾ ਰਹੇ ਹਨ।  ਇਸ ਮੌਕੇ ਲੱਕੀ ਬਾਂਸਲ, ਦਰਸ਼ਨ ਨੀਟਾ ,ਰਕੇਸ਼ ਬਿੱਟੁੂ  ਨਵੀਂ ਸਿੰਗਲਾ, ਅਰਜੁਨ ਸਿੰਘ ,ਸੰਜੀਵ ਗਰਗ, ਸੁਦਾਮਾ ਕੁਮਾਰ ਗਰਗ, ਮੁਨੀਸ਼ ਗੋਇਲ, ਗੌਰਵ ਸ਼ਰਮਾ ,ਬਿੱਟੁੂ ਹਾਜਰ ਸਨ

NO COMMENTS