*ਵਿਧਾਇਕ ਭੂੰਦੜ ਦੇ ਘਰ ਅੱਗੇ ਦੂਸਰੇ ਦਿਨ ਵੀ ਲਿਬਰੇਸ਼ਨ ਨੇ ਲਗਾਇਆ ਧਰਨਾ*

0
143

ਸਰਦੂਲਗੜ 08 ਜੂਨ (ਸਾਰਾ ਯਹਾਂ/ਬਲਜੀਤ ਪਾਲ): ਸੀਪੀਆਈ. (ਐਮਐਲ) ਲਿਬਰੇਸ਼ਨ ਵੱਲੋ ਪੂਰੇ ਪੰਜਾਬ ਵਿੱਚ ਵਿਧਾਇਕਾ ਅਤੇ ਮੰਤਰੀਆਂ ਦੇ ਘਰਾਂ ਅੱਗੇ ਦੋ ਰੋਜੇ ਧਰਨੇ ਦਿੱਤੇ ਗਏ।ਬਾਹਰ ਨਿਕਲੋ ਜਵਾਬ ਦਿਓ’ ਪੰਜ ਸਾਲਾਂ ਦਾ ਹਿਸਾਬ ਦਿਓ, ਨਾਹਰੇ ਦੀ ਲੜੀ ਤਹਿਤ ਅੱਜ ਦੂਸਰੇ ਦਿਨ ਵੀ ਹਲਕਾ ਵਿਧਾਇਕ ਸਰਦੂਲਗੜ੍ਹ ਦਿਲਰਾਜ ਸਿੰਘ ਭੂੰਦੜ ਦੇ ਫਾਰਮ ਹਾਊਸ ਦੇ ਗੇਟ ਅੱਗੇ ਧਰਨਾ ਦਿਤਾ ਗਿਆ। ਧਰਨੇ ਨੂੰ ਲਿਬਰੇਸ਼ਨ ਦੇ ਜਿਲ੍ਹਾ ਸਕੱਤਰ ਗੁਰਮੀਤ ਸਿੰਘ ਨੰਦਗੜ੍ਹ ਅਤੇ ਬਲਵਿੰਦਰ ਸਿੰਘ ਘਰਾ੍ਂਗਣਾ ਸਿੰਘ ਨੇ ਕਿਹਾ ਕਿ ਪੂਰੇ ਸਾਢ਼ੇ ਚਾਰ ਸਾਲ ਬੀਤਣ ਦੇ ਬਾਵਜੂਦ ਸਰਕਾਰ ਵੱਲੋੰ ਲੋਕਾਂ ਨਾਲ ਕੀਤੇ ਵਾਆਦੇ ਪੂਰੇ ਨਹੀਂ ਕੀਤੇ ਗਏ। ਆਪਣੀਆਂ ਮੰਗਾਂ ਅਤੇ ਹੱਕਾਂ ਦੀ ਦੀ ਅਵਾਜ ਉਠਾਉਣ ਲਈ ਵਿਧਾਨ ਸਭਾ ਚ ਚੁਣਕੇ ਭੇਜੇ ਵਿਧਾਇਕ ਵਿਧਾਨ ਸਭਾ ਦੀ ਕੁਰਸੀ ਤੇ ਬੈਠਕੇ ਸਭ ਜੁੰਮੇਵਾਰੀਆਂ ਭੁੱਲ ਚੁੱਕੇ ਹਨ। ਕਿਸਾਨ-ਮਜਦੂਰ ਅਤੇ ਕਿਰਤੀਆ ਦੀ ਕੋਈ ਗੱਲ ਤੱਕ ਨਹੀ ਕਰ ਰਿਹਾ। ਆਮ ਲੋਕਾਂ ਦੇ ਬੁਨਿਆਦੀ ਹੱਕ ਖੋਹੇ ਜਾ ਰਹੇ ਹਨ। ਸੂਬੇ ਦੇ ਆਮ ਲੋਕਾਂ ਦੇ ਰੁਜਗਾਰ ਖਤਮ ਹੋ ਗਏ ਹਨ।ਮੱਧਵਰਗੀ ਤੇ ਗਰੀਬ ਪਰਿਵਾਰਾਂ ਨੂੰ ਦੋ ਬਖਤ ਦੀ ਰੋਟੀ ਦੇ ਲਾਲੇ ਪੈ ਰਿਹੇ ਹਨ ਪਰ ਸਾਡੇ ਵਿਧਾਇਕ ਉਨਾਂ ਦੇ ਪੱਖ ਚ ਹਾਂ ਦਾ ਨਾਹਰਾ ਤੱਕ ਨਹੀ ਮਾਰ ਰਹੇ। ਵਿਧਾਇਕ ਵੱਲੋ ਹਲਕੇ ਦੀ ਕੋਈ ਸਮੱਸਿਆ ਹੱਲ ਤੱਕ ਨਹੀ ਕਰਵਾਈ।ਅੱਜ ਦੂਸਰੇ ਦਿਨ ਵੀ ਹਲਕਾ ਵਿਧਾਇਕ ਸਰਦੂਲਗੜ ਭੂੰਦੜ ਨੇ ਧਰਨਾਕਾਰੀਆ ਦੀ ਸਾਰ ਨਹੀ ਲਈ। ਧਰਨੇ ਚ ਅਕੇ ਆਪਣੀ ਗੱਲ ਰੱਖਣ ਦੀ ਹਿੰਮਤ ਤੱਕ ਨਹੀ ਕੀਤੀ। ਉਨਾਂ ਕਿਹਾ ਅੱਜ ਬੇਸ਼ੱਕ ਜਵਾਬ ਦੇਣ ਤੋ ਵਿਧਾਇਕ ਭੱਜ ਰਹੇ ਹਨ ਪਰ ਸੂਬੇ ਦੇ ਵੋਟਰ ਤੇ ਆਮ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਤੇ ਆਉੰਦੀਆਂ ਵਿਧਾਨ ਸਭਾ ਚੋਣਾਂ 2022 ਚ ਇੰਨਾਂ ਵਿਧਾਇਕਾ ਨੂੰ ਸੱਥਾਂ ਚ ਲੋਕਾਂ ਦੇ ਜਵਾਬ ਦੇਣੇ ਪੈਣਗੇ। ਇਸ ਮੋਕੇ ਹਰਮੇਸ਼ ਸਿੰਘ ਭੰਮੇ ਖੁਰਦ , ਦਰਸ਼ਨ ਸਿੰਘ ਦਾਨੇਵਾਲਾ, ਰਣਜੀਤ ਸਿੰਘ ਝੂੰਨੀਰ ,ਕਮਲ ਕੌਰ ਝੂੰਨੀਰ , ਬਿੰਦਰ ਕੌਰ ਉਡਤ ,ਆਦਿ ਸਾਮਲ ਸਨ ।
ਕੈਪਸ਼ਨ: ਲਿਬਰੇਸ਼ਨ ਵੱਲੋ ਵਿਧਾਇਕ ਸਰਦੂਲਗੜ ਦੇ ਗੇਟ ਅੱਗੇ ਲਗਾਏ ਗਏ ਧਰਨੇ ਦਾ ਦ੍ਰਿਸ਼।

NO COMMENTS