*51ਵਾਂ ਝੰਡਾ ਪੂਜਨ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ*

0
61

20 ਅਗਸਤ ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ):

ਸ਼ਹਿਰ ਮਾਨਸਾ ਦੇ ਧਾਰਮਿਕ ਕੰਮਾਂ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੀ ਸੰਸਥਾ ਸ਼੍ਰੀ ਦੁਰਗਾ ਕੀਰਤਨ ਮੰਡਲ ਸ਼ਕਤੀ ਭਵਨ ਵਾਲਿਆਂ ਵਲੋਂ ਸਲਾਨਾ ਝੰਡਾ ਪੂਜਨ ਰਸਮ ਸ਼ਕਤੀ ਭਵਨ ਮੰਦਰ ਮਾਨਸਾ ਵਿਖੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤੀ ਗਈ।


ਇਹ ਜਾਣਕਾਰੀ ਦਿੰਦਿਆਂ ਮੰਡਲ ਦੇ ਪ੍ਰਧਾਨ ਸੁਖਪਾਲ ਬਾਂਸਲ ਅਤੇ ਮਹੰਤ ਵਿਜੇ ਕਮਲ ਨੇ ਦੱਸਿਆ ਕਿ ਪਿਛਲੇ 51ਸਾਲਾਂ ਤੋਂ ਮਾਤਾ ਜੀ ਦੇ ਝੰਡਿਆਂ ਦਾ ਪੂਜਨ ਕੀਤਾ ਜਾਂਦਾ ਹੈ ਅਤੇ ਪੂਰੀ ਧਾਰਮਿਕ ਰਸਮਾਂ ਅਨੁਸਾਰ ਝੰਡੇ ਪੂਜਨ ਕਰਕੇ ਬੜੀ ਹੀ ਸ਼ਰਧਾ ਭਾਵ ਨਾਲ ਇਹਨਾਂ ਝੰਡਿਆਂ ਨੂੰ ਸਾਰੇ ਮੰਡਲ ਦੇ ਸਾਥੀਆਂ ਸਮੇਤ ਮਾਤਾ ਖਿਆਲਾ ਮੰਦਿਰ,ਮਾਤਾ ਨੈਣਾ ਦੇਵੀ,ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਵਿਖੇ ਚੜਾਇਆ ਜਾਂਦਾ ਹੈ।ਜਾਗਰਣ ਇੰਚਾਰਜ ਪ੍ਰਵੀਨ ਟੋਨੀ ਸ਼ਰਮਾਂ ਨੇ ਦੱਸਿਆ ਕਿ ਮੰਡਲ ਵਲੋਂ ਮਾਨਸਾ ਅਤੇ ਮਾਨਸਾ ਤੋਂ ਬਾਹਰਲੇ ਸ਼ਹਿਰਾਂ ਵਿੱਚ ਜਾ ਕੇ ਵੀ ਮਾਤਾ ਦੇ ਜਾਗਰਣ ਅਤੇ ਚੌਕੀਆਂ ਕੀਤੀਆਂ ਜਾਂਦੀਆਂ ਹਨ ਅਤੇ ਇੱਕਠੇ ਹੋਏ ਦਾਨ ਨਾਲ ਧਾਰਮਿਕ ਅਤੇ ਸਮਾਜਿਕ ਕੰਮ ਕੀਤੇ ਜਾਂਦੇ ਹਨ ਉਹਨਾਂ ਦੱਸਿਆ ਕਿ ਮੰਡਲ ਵਲੋਂ ਸ਼ਹਿਰ ਵਾਸੀਆਂ ਦੇ ਧਾਰਮਿਕ ਅਤੇ ਸਮਾਜਿਕ ਪੌ੍ਗਰਾਮ ਕਰਨ ਲਈ ਇੱਕ ਏ.ਸੀ.ਹਾਲ ਵੀ ਜਾਗਰਣ, ਚੌਂਕੀ ਤੋਂ ਹੀ ਬਣਾਇਆ ਗਿਆ ਹੈ।


ਮੰਡਲ ਦੇ ਸਕੱਤਰ ਸੰਜੀਵ ਅਰੋੜਾ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਅਤੇ ਪਿਤਾ ਜੀ ਦੇ ਸਾਥੀਆਂ ਵਲੋਂ ਸ਼ੁਰੂ ਕੀਤੇ ਗਏ ਇਸ ਮੰਡਲ ਦੇ ਝੰਡਿਆਂ ਦੇ ਪੂਜਨ ਦੀ ਰਸਮ ਠੇਕੇਦਾਰ ਤਰਸੇਮ ਪੱਪੂ, ਰਕੇਸ਼ ਖਿਆਲਾ,ਅਮਨ ਗੁਪਤਾ,ਸਮਰ ਸਦਿਓੜਾ ਅਤੇ ਉਹਨਾਂ ਦੇ ਅਪਣੇ ਪਰਿਵਾਰ ਵਲੋਂ ਕੀਤੀ ਗਈ।ਇਸ ਮੌਕੇ ਜੋਤੀ ਪ੍ਰਚੰਡ ਕਰਨ ਦੀ ਰਸਮ ਸੁਭਾਸ਼ ਨਾਟਕ ਕਲੱਬ ਦੇ ਪ੍ਰਧਾਨ ਪ੍ਰਵੀਨ ਗੋਇਲ ਨੇ ਅਦਾ ਕੀਤੀ।


ਵਾਈਸ ਪ੍ਰਧਾਨ ਕੇਸੀ ਸ਼ਰਮਾਂ ਅਤੇ ਮੁਕੇਸ਼ ਬਾਂਸਲ ਨੇ ਦੱਸਿਆ ਕਿ ਮੰਡਲ ਵਲੋਂ ਆਏ ਮਹਿਮਾਨਾਂ ਅਤੇ ਸ਼੍ਰੀ ਸਨਾਤਨ ਧਰਮ ਸਭਾ ਦੇ ਨਵੇਂ ਚੁਣੇ ਗਏ ਸਮੂਹ ਅਹੁਦੇਦਾਰਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਪ੍ਰਸ਼ਾਦ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸ਼ਹਿਰ ਦੀਆਂ ਸਮੂਹ ਮੰਡਲੀਆਂ ਵੱਲੌਂ ਮਾਤਾ ਦਾ ਸੰਗੀਤਮਈ ਵਿਸ਼ਾਲ ਕੀਰਤਨ ਕੀਤਾ ਗਿਆ।


ਇਸ ਮੌਕੇ ਮਾਨਸਾ ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਭਾਰੀ ਗਿਣਤੀ ਵਿੱਚ ਸ਼ਹਿਰਵਾਸੀਆਂ ਨੇ ਪਹੁੰਚ ਕੇ ਮਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।

NO COMMENTS