*5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪੋਲੀਓ ਬੂੰਦਾ ਜਰੂਰ ਪਿਲਾਈਆਂ ਜਾਣ-ਵਿਧਾਇਕ ਵਿਜੈ ਸਿੰਗਲਾ*

0
1

ਮਾਨਸਾ 28 ਮਈ (ਸਾਰਾ ਯਹਾਂ/  ਮੁੱਖ ਸੰਪਾਦਕ) : ਪੋਲੀਓ ਰੋਕੂ ਮੁਹਿੰਮ ਤਹਿਤ ਜ਼ਿਲ੍ਹੇ ਅੰਦਰ 28 ਮਈ ਤੋਂ 30 ਮਈ 2023 ਤੱਕ 0 ਤੋ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾ ਰਹੀਆ ਹਨ। ਇਸ ਤਹਿਤ ਜ਼ਿਲ੍ਹੇ ਦੇ ਅੰਦਾਜਨ 70431 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਸਥਾਨਕ ਸਿਵਲ ਹਸਪਤਾਲ ਮਾਨਸਾ ਵਿਖੇ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕਰਨ ਮੌਕੇ ਕੀਤਾ।
ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਾਂਝੇ ਯਤਨ ਕਰਕੇ ਪੋਲੀਓ ਤੋਂ ਛੁਟਕਾਰਾ ਪਾਉਣ ਲਈ ਆਪਣੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਕੂ ਮੁਹਿੰਮ ਵਿੱਚ ਲਿਆ ਕੇ ਸਹਿਯੋਗ ਕਰਨਾ ਚਾਹੀਦਾ ਹੈ।
ਇਸ ਤੋ ਇਲਾਵਾ ਕਾਰਜ਼ਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਟੀ.ਬੈਨਿਥ ਨੇ ਸੰਤ ਨਿਰੰਕਾਰੀ ਭਵਨ ਮਾਨਸਾ ਵਿਖੇ ਪੋਲੀਓ ਬੂਥ ’ਤੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆ। ਉਨ੍ਹਾਂ ਕਿਹਾ ਕਿ ਪੋਲੀਓ ਜਿਹੀ ਭਿਆਨਕ ਬਿਮਾਰੀ ਤੋਂ ਬਚਾਅ ਲਈ 0 ਤੋਂ 5 ਸਾਲ ਤੱਕ ਦੇ ਹਰ ਬੱਚੇ ਨੂੰ ਇਹ ਬੂੰਦਾਂ ਪਿਲਾਉਣੀਆਂ ਲਾਜ਼ਮੀ ਹਨ ਤਾਂ ਜੋ ਦੇਸ਼ ਦਾ ਹਰ ਬੱਚਾ ਤੰਦਰੁਸਤ ਰਹੇ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਡਾ.ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਭਾਰਤ ਵਿੱਚ ਪਿਛਲੇ 12 ਸਾਲਾਂ ਤੋਂ ਪੋਲੀਓ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਸਾਡੀਆਂ ਟੀਮਾਂ ਰਾਹੀਂ ਤਿੰਨ ਦਿਨਾਂ ਵਿੱਚ ਲਿਸਟ ਤਿਆਰ ਕੀਤੀ ਜਾਵੇਗੀ ਕਿ ਜਿਨ੍ਹਾਂ ਬੱਚਿਆਂ ਦੇ ਅਜੇ ਤੱਕ ਐਮ.ਆਰ 1 ਅਤੇ ਐਮ.ਆਰ 2 ਦੀ ਵੈਕਸੀਨ ਨਹੀ ਲਗੀ ਉਹ ਆਪਣੇ ਨੇੜੇ ਦੇ ਸਿਹਤ ਕੇੰਦਰ ਵਿੱਚ ਕਿਸੇ ਵੀ ਮਮਤਾ ਦਿਵਸ ਵਾਲੇ ਦਿਨ ਜਾ ਕੇ ਐਮ.ਆਰ ਦੀ ਵੈਕਸ਼ੀਨ ਜਰੂਰ ਲਗਵਾਉਣ ਤਾਂ ਜੋ ਦਸੰਬਰ 2023 ਤੱਕ ਐਮ .ਆਰ ਨੂੰ ਖਤਮ ਕੀਤਾ ਜਾ ਸਕੇ।
ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਨਵਰੂਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਅੱਜ ਪਹਿਲੇ ਦਿਨ ਕੁੱਲ 37347 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਕੰਮ ਨੂੰ ਸਫਲਤਾਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਵਿੱਚ ਕੁੱਲ 376 ਰੈਗੂਲਰ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ 11 ਟਰਾਂਜਿਟ ਟੀਮਾਂ ਦੇ ਨਾਲ ਨਾਲ 15 ਮੋਬਾਇਲ ਟੀਮਾਂ ਲਗਾਈਆਂ ਗਈਆ ਹਨ ਜੋ ਕਿ 149 ਸੈਲਰ ਅਤੇ 118 ਭੱਠੇ ਕਵਰ ਕਰਨਗੀਆ ਅਤੇ 72 ਸੁਪਰਵਾਇਜਰ ਨਿਯੁਕਤ ਕੀਤੇ ਗਏ ਹਨ। ਮਾਈਗਰੇਟਰੀ ਵਸੋਂ ਵਾਲੇ ਇਲਾਕਿਆਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਦੁਆਰਾ ਜਿਵੇਂ ਕਿ ਝੁੱਗੀ ਝੌਂਪੜੀਆਂ,ਸ਼ੈਲਰ, ਫੈਕਟਰੀਆਂ,ਭੱਠੇ,ਉਸਾਰੀ ਅਧੀਨ ਇਮਾਰਤਾਂ ਆਦਿ ਥਾਵਾਂ ਤੇ ਜਾ ਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ।ਜਿਸ ਦੌਰਾਨ ਐਮ.ਆਰ 1,2 ਦੇ ਬੱਚਿਆਂ ਦੀ ਸਨਾਖਤ ਕੀਤੀ ਜਾਏਗੀ ਜਿਨਾਂ ਅਜੇ ਤੱਕ ਟੀਕਾਕਰਨ ਨਹੀਂ ਹੋਇਆ।
ਇਸ ਸਮੇਂ ਡਾ.ਹਰਪਾਲ ਸਿੰਘ ਸਰਾਂ,ਡਾ.ਸ਼ੇਰ ਜੰਗ ਸਿੰਘ ਸਿੱਧੂ ਨਿਰੰਕਾਰੀ ਭਵਨ ਦੇ ਪ੍ਰਬੰਧਕ ਅਤੇ ਰੋਟਰੀ ਕਲੱਬ ਦੇ ਆਹੁਦੇਦਾਰ, ਜ਼ਿਲ੍ਹਾ ਪ੍ਰੋਗਰਾਮ ਮੇਨੈਜਰ ਅਵਤਾਰ ਸਿੰਘ ਦਰਸ਼ਨ ਸਿੰਘ ਧਾਲੀਵਾਲ ਉਪ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ, ਡਾ.ਨਵਦਿਤੀਆ ਵਾਸੂਦੇਵ ਸਰਵੇਲੈੰਸ ਮੈਡੀਕਲ ਅਫਸਰ ਡਬਲਿਊ. ਐਚ.ਓ.ਡਾ ਵਰੁਣ ਮਿੱਤਲ ਮੈਡੀਕਲ ਅਫਸਰ, ਗੁਰਵਿੰਦਰ ਕੌਰ ਅਤੇ ਨੀਨਾ ਨਰਸਿੰਗ ਸਿਸਟਰ, ਰਕੇਸ਼ ਕੁਮਾਰ ਫਾਰਮੇਸੀ ਅਫਸਰ, ਜੈਂਕੀ ਅਕਾਊਂਟੈਂਟ ਤੋਂ ਇਲਾਵਾ ਮਿਨਾਕਸ਼ੀ ਕੌਸ਼ਲਰ,ਹਰਪਾਲ ਕੌਰ ਆਸ਼ਾ ਮੌਜੂਦ ਸਨ।

NO COMMENTS