*25 ਲੱਖ ਰੁਪਏ ਦਾ ਖੋਹਿਆ ਟਰੱਕ ਟਰਾਲਾ ਮਾਨਸਾ ਪੁਲਿਸ ਨੇ 8 ਘੰਟਿਆਂ ਅੰਦਰ ਕੀਤਾ ਬਰਾਮਦ ਮੁਲਜਿਮਾਂ ਨੂੰ ਕਾਬੂ ਕੀਤਾ*

0
244

ਮਾਨਸਾ, 17—09—2021 (ਸਾਰਾ ਯਹਾਂ/ਬਿਊਰੋ ਨਿਊਜ਼)
ਮਿਤੀ 13—09—2021 ਨੂੰ ਥਾਣਾ ਭੀਖੀ ਦੇ ਏਰੀਆ ਵਿੱਚੋਂ 25 ਲੱਖ ਰੁਪਏ ਦੀ ਕੀਮਤ ਦਾ
ਟਰੱਕ ਟਰਾਲਾ ਖੋਹ ਕੇ ਭੱਜੇ ਮੁਲਜਿਮਾਂ ਨੂੰ ਮਾਨਸਾ ਪੁਲਿਸ ਵੱਲੋਂ ਇਤਲਾਹ ਮਿਲਣ ਤੋਂ 8 ਘੰਟਿਆਂ ਦੇ ਅੰਦਰ
ਕਾਬੂ ਕਰਕ ੇ ਖੋਹਿਆ ਟਰੱਕ ਟਰਾਲਾ ਬਰਾਮਦ ਕਰਾਉਣ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ।
ਗਿ ੍ਰਫਤਾਰ ਕੀਤੇ ਮੁਲਜਿਮਾਂ ਬਲਜੀਤ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਸੁਖਚੈਨ ਸਿੰਘ ਉਰਫ ਪੰਡੀ ਪ ੁੱਤਰ ਰਾਜ
ਸਿੰਘ ਵਾਸੀਅਨ ਘਰਾਂਗਣਾ ਪਾਸੋਂ ਵਾਰਦਾਤ ਵਿੱਚ ਵਰਤੀ ਕਾਰ ਸਪਾਰਕ ਨੰ:ਐਚ.ਆਰ.26ਏਜ ੈਡ—0405 ਨੂੰ
ਵੀ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਮੁਕੱਦਮਾ ਵਿੱਚ ਬਾਕੀ ਰਹਿੰਦੇ ਨਾਮਲੂਮ
ਮੁਲਜਿਮਾਂ ਨੂ ੰ ਟਰੇਸ ਕਰਕੇ ਗਿ ੍ਰਫਤਾਰ ਕਰਨ ਲਈ ਯਤਨ ਜਾਰੀ ਹਨ, ਜਿਹਨਾਂ ਨੂੰ ਵੀ ਜਲਦੀ ਹੀ ਗਿ ੍ਰਫਤਾਰ ਕਰ
ਲਿਆ ਜਾਵੇਗਾ।
ਡਾ. ਨਰਿੰਦਰ ਭਾਰਗਵ, ਆਈ.ਪੀ.ਅ ੈਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ
ਦਿੰਦਿਆਂ ਦ¤ਸਿਆ ਗਿਆ ਕਿ ਮਿਤੀ 13—09—2021 ਨੂੰ ਪ੍ਰਿਤਪਾਲ ਸਿ ੰਘ ਪੁੱਤਰ ਮਹਿੰਦਰ ਸਿੰਘ ਵਾਸੀ
ਰਾਏਪੁਰ ਨੇ ਥਾਣਾ ਭੀਖੀ ਪੁਲਿਸ ਪਾਸ ਬਿਆਨ ਲਿਖਾਇਆ ਕਿ ਉਹ ਜਸਕੀਰਤ ਸਿੰਘ ਵਾਸੀ ਮੈਹਮੂਆਣਾ
(ਫਰੀਦਕੋਟ) ਦੇ ਟਰੱਕ ਟਰਾਲਾ ਨੰ: ਪੀਬੀ.03ਏ.ਡਬਲਯੂ—9746 ਪਰ ਡਰਾਇਵਰ ਲੱਗਾ ਹੋਇਆ ਹੈ। ਮਿਤੀ
13—09—2021 ਨ ੂੰ ਉਸਨੇ ਥਰਮਲ ਪਲਾਂਟ ਬਣਾਂਵਾਲੀ ਤੋਂ ਟਰਾਲੇ ਵਿੱਚ ਰਾਖ ਭਰਕੇ ਫਰਵਾਹੀ ਰੋਡ ਭੀਖੀ ਵਿਖੇ
ਖਾਲੀ ਕਰਕੇ ਵਕਤ ਕਰੀਬ 1 ਵਜੇ ਦੁਪਿਹਰ ਜਦੋਂ ਉਹ ਵਾਪਸ ਭੀਖੀ ਮੇਨ ਸੜਕ ਪਰ ਚੜਨ ਲੱਗਾ ਤਾਂ ਕਾਰ
ਸਵਾਰ ਵਿਅਕਤੀ ਜਿਹਨਾਂ ਦੇ ਮੂੰਹ ਬੰਨੇ ਹੋਏ ਸਨ, ਨੇ ਕਾਰ ਅੱਗੇ ਲਗਾ ਕੇ ਉਸਨੂੰ ਘੇਰ ਲਿਆ ਅਤੇ ਉਸਨੂੰ
ਕੁੱਟਮਾਰ ਦਾ ਡਰ ਦੇ ਕੇ ਉਸ ਪਾਸੋਂ ਟਰਾਲਾ ਖੋਹ ਕੇ ਸਮੇਤ ਕਾਰ ਮੌਕਾ ਤੋਂ ਭਜਾ ਕੇ ਲੈ ਗਏ। ਮੁਦੱਈ ਦੇ
ਬਿਆਨ ਪਰ ਮੁਕੱਦਮਾ ਨੰਬਰ 151 ਮਿਤੀ 14—09—2021 ਅ/ਧ 382 ਹਿੰ:ਦੰ: ਥਾਣਾ ਭੀਖੀ ਦਰਜ਼
ਰਜਿਸਟਰ ਕੀਤਾ ਗਿਆ।
ਸ੍ਰੀ ਜਸਜੋਤ ਸਿੰਘ, ਡੀ.ਐਸ.ਪੀ. ਹਾਲ ਮੁੱਖ ਅਫਸਰ ਥਾਣਾ ਭੀਖੀ ਦੀ ਨਿਗਰਾਨੀ ਹੇਠ
ਤਫਤੀਸੀ ਅਫਸਰ ਸ:ਥ: ਪਾਖਰ ਸਿ ੰਘ ਸਮ ੇਤ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਦੀ ਤੁਰੰਤ ਤਫਤੀਸ ਅਮਲ
ਵਿੱਚ ਲਿਆਂਦੀ ਗਈ। ਪੁਲਿਸ ਪਾਰਟੀ ਵੱਲੋਂ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ਼ ਹੋਣ ਤੋਂ 8 ਘੰਟਿਆਂ ਦੇ
ਅੰਦਰ ਅੰਦਰ ਬਲਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਘਰਾਂਗਣਾ ਨੂ ੰ ਕਾਬੂ ਕਰਕੇ ਖੋਹ ਕੀਤਾ ਟਰੱਕ
ਟਰਾਲਾ ਨੰਬਰੀ ਪੀਬੀ.03ਏ.ਡਬਲਯੂ—9746 ਬਰਾਮਦ ਕਰਾਇਆ। ਜਿਸ ਪਾਸੋਂ ਵਾਰਦਾਤ ਵਿੱਚ ਵਰਤੀ ਕਾਰ
ਸਪਾਰਕ ਨੰ: ਐਚ.ਆਰ.26 ਏ.ਜ ੈਡ—0405 ਨੂੰ ਵੀ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।
ਮੁਕੱਦਮਾ ਵਿੱਚ ਇੱਕ ਹੋਰ ਮੁਲਜਿਮ ਸੁਖਚੈਨ ਸਿੰਘ ਉਰਫ ਪੰਡੀ ਪੁੱਤਰ ਰਾਜ ਸਿੰਘ ਵਾਸੀ ਘਰਾਂਗਣਾ ਨੂੰ ਵੀ
ਗਿ ੍ਰਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਼ ਕਰਕੇ ਪੁਲਿਸ
ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਨਾਮਲੂਮ ਮੁਲਜਿਮਾਂ ਨੂੰ ਟਰੇਸ ਕਰਕੇ ਗਿ ੍ਰਫਤਾਰ ਕੀਤਾ
ਜਾਵੇਗਾ। ਮੁਕੱਦਮਾ ਦੀ ਡੂੰਘਾਈ ਨਾਲ ਤਫਤੀਸ ਜਾਰੀ ਹੈ।


NO COMMENTS