*46 ਨੌਜਵਾਨਾਂ ਨੇ ਕੀਤਾ ਖੂਨਦਾਨ ਅਤੇ 46 ਬਜ਼ੁਰਗਾਂ ਨੂੰ ਮੁਫ਼ਤ ਅੱਖਾਂ ਦੇ ਅਪ੍ਰੇਸ਼ਨ ਲਈ ਚੁਣਿਆ*

0
70

6 ਦਸੰਬਰ/ਬੁਢਲਾਡਾ/ (ਸਾਰਾ ਯਹਾਂ/ਮਹਿਤਾ ਅਮਨ ), ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਅਤੇ ਬਾਬਾ ਸਾਹਿਬ ਦਾਸ ਕ੍ਰਿਕਟ ਕਲੱਬ, ਪਿੰਡ ਮੱਤੀ ਦੇ ਸਹਿਯੋਗ ਨਾਲ ਸਰਕਾਰੀ ਬਲੱਡ ਬੈਂਕ ਮਾਨਸਾ ਦਾ ਖੂਨਦਾਨ ਕੈੰਪ ਅਤੇ ਸ਼ੰਕਰਾ ਅੱਖਾਂ ਦਾ ਹਸਪਤਾਲ ਦਾ ਮੁਫ਼ਤ ਅੱਖਾਂ ਦਾ ਚੈਕਅੱਪ ਅਪ੍ਰੇਸ਼ਨ ਕੈੰਪ  ਪਿੰਡ ਮੱਤੀ ਵਿਖੇ ਲਗਾਇਆ ਗਿਆ, ਜਿੱਥੇ 46 ਨੌਜਵਾਨਾਂ ਨੇ ਬੜੇ ਉਤਸ਼ਾਹ ਨਾਲ ਖੂਨਦਾਨ ਕੀਤਾ। ਅੱਖਾਂ ਦੇ ਕੈੰਪ ਵਿੱਚ 300 ਤੋਂ ਵੱਧ ਮਰੀਜਾਂ ਦਾ ਮੁਫ਼ਤ ਚੈਕਅੱਪ ਕੀਤਾ ਗਿਆ ਅਤੇ ਦਵਾਈਆਂ ਦਿੱਤੀਆਂ ਗਈਆਂ। ਉਥੇ ਹੀ 46 ਚਿੱਟੇ ਮੋਤੀਏ ਦੇ ਮਰੀਜਾਂ ਨੂੰ ਲੈਂਜ ਅਪ੍ਰੇਸ਼ਨ ਲਈ ਸ਼ੰਕਰਾ ਹਸਪਤਾਲ ਲੁਧਿਆਣਾ ਭੇਜਿਆ ਗਿਆ, ਜਿੱਥੇ ਉਹਨਾਂ ਦੇ ਮੁਫ਼ਤ ਅਪ੍ਰੇਸ਼ਨ ਕੀਤੇ ਜਾਣਗੇ। ਇਸ ਮੌਕੇ ਪਿੰਡ ਦੇ ਸਰਪੰਚ ਹਰਕਮਲਜੀਤ ਸਿੰਘ ਅਤੇ ਸਾਬਕਾ ਸਰਪੰਚ ਪ੍ਰਛੋਤਮ ਗਰਗ ਨੇ ਕਿਹਾ ਕਿ ਇਹ ਦੋਵੇਂ ਕੈੰਪ ਸਮੂਹ ਨਗਰ ਨਿਵਾਸੀਆਂ, ਨਗਰ ਪੰਚਾਇਤ ਅਤੇ ਕਲੱਬ ਦਾ ਸਾਂਝਾ ਉਪਰਾਲਾ ਹੈ। ਉਹਨਾਂ ਵੱਲੋਂ ਨੇਕੀ ਫਾਉਂਡੇਸ਼ਨ ਨਾਲ ਮਿਲਕੇ ਅੱਗੇ ਵੀ ਅਜਿਹੇ ਕੈੰਪ ਸਮੇਂ ਸਮੇਂ ਤੇ ਲਗਾਏ ਜਾਣਗੇ। ਉਹਨਾਂ ਕਿਹਾ ਕਿ ਇਹ ਕੈੰਪ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹਨ। ਨੇਕੀ ਟੀਮ ਨੇ ਦੱਸਿਆ ਕਿ ਸੰਸਥਾ ਵੱਲੋਂ ਹੁਣ ਤੱਕ 18000 ਤੋਂ ਵੱਧ ਯੂਨਿਟਾਂ ਸਰਕਾਰੀ ਬਲੱਡ ਬੈਂਕਾਂ ਨੂੰ ਖੂਨਦਾਨ ਅਤੇ 600 ਤੋਂ ਵੱਧ ਮਰੀਜਾਂ ਦੇ ਅੱਖਾਂ ਦੇ ਅਪ੍ਰੇਸ਼ਨ ਕਰਵਾਏ ਜਾ ਚੁੱਕੇ ਹਨ। ਅੱਜ ਨੌਜਵਾਨਾਂ ਵਿੱਚ ਖੂਨਦਾਨ ਕਰਨ ਦਾ ਉਤਸ਼ਾਹ ਹੋਣਾ ਇੱਕ ਚੰਗਾ ਸੁਨੇਹਾ ਹੈ। ਇਸ ਮੌਕੇ ਪਹੁੰਚੇ ਰਿਟਾਇਰਡ ਆਈ.ਜੀ. ਪੰਜਾਬ ਪੁਲਿਸ ਅਮਰ ਸਿੰਘ ਚਹਿਲ ਆਈ. ਪੀ. ਐੱਸ. ਦੁਆਰਾ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ। ਕੈੰਪ ਵਿੱਚ ਸਟੇਟ ਬੈਂਕ ਆਫ਼ ਇੰਡੀਆ ਬ੍ਰਾਂਚ ਭੀਖੀ ਦਾ ਵਿਸ਼ੇਸ਼ ਸਹਿਯੋਗ ਰਿਹਾ ਅਤੇ ਉਹਨਾਂ ਦੇ ਮੈਨੇਜਰ ਅਲੋਕ ਕੁਮਾਰ ਸਿੰਘ, ਸਹਾਇਕ ਮੈਨੇਜਰ ਮਨੀਸ਼ ਕੁਮਾਰ , ਫੀਲਡ ਅਫ਼ਸਰ ਮਨਪ੍ਰੀਤ ਸਿੰਘ ਵੱਲੋਂ ਖੂਨਦਾਨੀਆਂ ਨੂੰ ਫਰਾਫੀਆਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਕਲੱਬ ਪ੍ਰਧਾਨ ਅਤਿੰਦਰਪਾਲ ਸਿੰਘ ਨੇ ਕਿਹਾ ਕਿ ਕੈੰਪ ਦੀ ਸਫ਼ਲਤਾ ਲਈ ਐਡਵੋਕੇਟ ਪਰਵਿੰਦਰ ਸਿੰਘ,ਸੂਬੇਦਾਰ ਗੁਰਤੇਜ ਸਿੰਘ, ਨਵਦੀਪ ਸਿੰਘ, ਜਸਵੰਤ ਸਿੰਘ, ਦਲਜੀਤ ਸਿੰਘ, ਗੁਰਸੇਵਕ ਸਿੰਘ, ਬੂਟਾ ਸਿੰਘ, ਗੁਰਧਿਆਨ ਸਿੰਘ, ਅਮਨਦੀਪ ਵਾਲੀਆ, ਮਨਪ੍ਰੀਤ ਸਿੰਘ, ਸਿਕੰਦਰ ਸਿੰਘ, ਗੁਰਜੀਤ ਸਿੰਘ, ਸੋਮਾ ਸਿੰਘ, ਸ਼ਿਵ ਚਰਨ, ਗੁਰਮੇਲ ਸਿੰਘ, ਨਾਰਾਇਣ ਸਿੰਘ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।


NO COMMENTS