*44 ਡਿਗਰੀ ਤਾਪਮਾਨ ਚ ਵੀ ਧਰਨਾ 19 ਵੇਂ ਦਿਨ ਬਾ ਦਸਤੂਰ ਜਾਰੀ ਰਿਹਾ, ਪ੍ਰਸ਼ਾਸਨ ਦੀ ਆਪਸੀ ਤਾਲਮੇਲ ਦੀ ਘਾਟ ਨਹੀਂ ਹੋਣ ਦੇ ਰਹੀ ਹੱਲ*

0
34

ਮਾਨਸਾ 19 ਮਈ(ਸਾਰਾ ਯਹਾਂ/ਮੁੱਖ ਸੰਪਾਦਕ)ਸੀਵਰੇਜ ਦੀ ਸਮੱਸਿਆ ਦੇ ਪੱਕੇ ਹੱਲ ਨੂੰ ਲੈ ਕੇ ਬੱਸ ਸਟੈਂਡ ਚੌਂਕ ਮਾਨਸਾ ਵਿਖੇ ਲਗਾਇਆ ਗਿਆ ਧਰਨਾ ਅੱਜ 44 ਡਿਗਰੀ ਤਾਪਮਾਨ ਦੇ ਚਲਦਿਆਂ ਵੀ 19ਵੇਂ ਦਿਨ ਵਿੱਚ ਪਹੁੰਚ ਗਿਆ। ਅੱਜ ਅੱਜ ਬਾਲਾ ਰਾਮ ਲਗਾਤਾਰ ਅੱਠਵੇਂ ਦਿਨ ਭੁੱਖ ਹੜਤਾਲ ਤੇ ਬੈਠੇ ਉਹਨਾਂ ਨਾਲ ਇਕਬਾਲ ਸਿੰਘ ਬਰਾੜ, ਜਗਦੀਪ ਸਿੰਘ ਤੋਤੀ  ਮਾਨਸ਼ਾਹੀਆ ਦੂਸਰੀ ਵਾਰ, ਬਲਵੰਤ ਸਿੰਘ ਦਲੇਲ ਵਾਲਾ ਅਤੇ ਭਰਪੂਰ ਸਿੰਘ ਪਹਿਲੇ ਦਿਨ ਲੜੀਵਾਰ ਭੁੱਖ ਹੜਤਾਲ ਤੇ ਬੈਠੇ। ਧਰਨੇ ਦੀ ਸ਼ੁਰੂਆਤ ਵਿਚ ਬੋਲਦਿਆਂ ਨਗਰ ਕੌਂਸਲ  ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਨਗਰ ਕੌਂਸਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵਿਚ ਤਾਲਮੇਲ ਦੀ ਘਾਟ ਨੂੰ ਸਾਰੀ ਸਮੱਸਿਆ ਦੀ ਜੜ੍ਹ ਦੱਸਦਿਆਂ ਕਿਹਾ ਕਿ ਜਦ ਸਾਰੇ ਸ਼ਹਿਰ ਵਾਸੀਆਂ ਨੂੰ ਥਾਂ ਥਾਂ ਤੇ ਸੀਵਰੇਜ਼ ਦੇ ਓਵਰ ਫਲੋ ਪਾਣੀ ਦੀ ਸਮੱਸਿਆ ਦਰਪੇਸ਼ ਹੈ ਤਦ ਪ੍ਰਸ਼ਾਸਨ ਪ੍ਰਸ਼ਾਸਨ ਚੋਣ ਜ਼ਾਬਤੇ ਦਾ ਵਾਸਤਾ ਦੇ ਕੇ ਸੱਕਸ਼ਨ ਮਸ਼ੀਨ ਚਲਾਉਣ ਲਈ ਪੈਸੇ ਦਾ ਪ੍ਰਬੰਧ ਕਰਨ ਤੋਂ ਟਾਲਾ ਵੱਟ ਰਿਹਾ ਹੈ। ਕਾਮਰੇਡ ਸ਼ਿਵ ਚਰਨ ਸੂਚਨ ਨੇ ਇਸ ਮੌਕੇ ਕਿਹਾ ਕਿ ਜੇਕਰ ਪੁਰਾਣੇ ਟੋਭੇ ਦੀ ਹੀ ਗਾਰ ਕੱਢਣ ਤੇ ਸਹੀ ਸਮੇਂ ਵਿੱਚ ਕਾਰਵਾਈ ਕੀਤੀ ਹੋਵੇ ਤੇ ਇਸ ਦੇ ਆਲੇ ਦੁਆਲੇ ਦੇ ਨਜਾਇਜ਼ ਕਬਜ਼ੇ ਹਟਾਏ ਜਾਣ ਤਾਂ ਵੀ ਸਾਰੀ ਸਮੱਸਿਆ ਦਾ ਹੱਲ ਸੰਭਵ ਹੈ। ਸੀਨੀਅਰ ਸਿਟੀਜਨ ਆਗੂ ਬਿੱਕਰ ਸਿੰਘ ਕਿਹਾ ਕਿ ਧਰਨੇ ਤੇ ਬੈਠਣ ਤੋਂ ਬਾਅਦ ਸਮੱਸਿਆ ਦਾ ਹੱਲ ਕਰਨ ਦੀ ਥਾਂ ਤੇ ਸਿਵਲ ਪ੍ਰਸ਼ਾਸਨ ਵਲੋਂ ਸਮੱਸਿਆ ਦੇ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ ਤੇ ਸਮੱਸਿਆ ਦਿਨ ਬ ਦਿਨ ਵਧ ਰਹੀ ਹੈ। ਰੰਗ ਕਰਮੀ ਅਤੇ ਫਿਲਮ ਅਦਾਕਾਰ ਰਾਜ ਜੋਸ਼ੀ ਨੇ ਇਸ ਮੌਕੇ ਕਿਹਾ ਕਿ ਮਾਨਸਾ ਦੇ ਸਾਰੇ ਰੰਗਕਰਮੀ ਇਸ ਧਰਨੇ ਵਿੱਚ ਸ਼ਾਮਿਲ ਹਨ ਤੇ ਉਹਨਾਂ ਸਰਕਾਰ ਤੋਂ ਵੀ ਮੰਗ ਕੀਤੀ ਕਿ ਲੋਕਾਂ ਦੀਆਂ ਵਾਜਬ ਮੰਗਾਂ ਪੂਰੀਆਂ ਕੀਤੀਆਂ ਜਾਣ। ਸੰਸਥਾ ਦੇ ਕੈਸ਼ੀਅਰ ਨਰੇਸ਼ ਬਿਰਲਾ ਨੇ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਵਲੋਂ ਧਰਨੇ ਵਿੱਚ ਦਿੱਤੇ ਜਾ ਰਹੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਧਰਨਾ ਹੁਣ ਲੋਕ ਦੀ ਰੋਸ ਲਹਿਰ ਦਾ ਪ੍ਰਤੀਕ ਬਣ ਗਿਆ ਹੈ। ਇਸ ਮੌਕੇ ਕਿਸਾਨ ਯੂਨੀਅਨ ਦੇ ਕਰਨੈਲ ਸਿੰਘ ਭੈਣੀ ਬਾਘਾ, ਸੇਵਾ ਭਾਰਤੀ ਮਾਨਸਾ ਦੇ ਸੁਨੀਲ ਕੁਮਾਰ, ਭਗਤ ਬਾਬਾ ਨਾਮਦੇਵ ਸਭਾ ਦੇ ਜਸਵੀਰ ਸਿੰਘ, ਉੱਘੇ ਪੇਂਟਰ ਬਲਰਾਜ ਬਰਾੜ, ਭਗਵੰਤ ਸਿੰਘ ਸਮਾਓ, ਘਨੀ ਸ਼ਾਮ ਨਿੱਕੂ, ਰਾਮ ਕੁਮਾਰ, ਹਰਬੰਸ ਲਾਲ ਗਰਗ, ਅਸ਼ਵਨੀ ਸੋਨੀ , ਲੋਕ ਗਾਇਕ ਸੁਖਵੀਰ ਖਾਰਾ, ਪਰਸ਼ੋਤਮ ਲਾਲਸ਼ਮਸ਼ੇਰ ਸਿੰਘ ਮੈਨੇਜਰ ਡੀ ਸੀ ਯੂ, ਲਾਭ ਸਿੰਘ ਸਿੱਧੂ, ਰਾਮ ਕੁਮਾਰ ਗਰਗ, ਰਾਜ ਜੋਸ਼ੀ, ਗੁਰਮੇਲ ਸਿੰਘ ਕੋਆਪਰੇਟਿਵ ਇੰਸਪੈਕਟਰ, ਮੇਜਰ ਸਿੰਘ ਗੇਹਲੇ, ਬਲਵੰਤ ਸਿੰਘ ਦਲੇਲ ਸਿੰਘ ਵਾਲਾ ਸਮੇਤ ਮਾਨਸਾ ਦੇ ਬਹੁਤ ਸਾਰੇ ਨਾਗਰਿਕਾਂ ਨੇ ਹਿੱਸਾ ਲਿਆ। ਸ਼ਾਮ ਨੂੰ ਭੁੱਖ ਹੜਤਾਲ ਤੇ ਬੈਠੇ ਵਿਅਕਤੀਆਂ ਨੂੰ ਜੂਸ ਪਿਲਾਉਣ ਦੀ ਰਸਮ ਵੋਆਇਸ ਆਫ ਮਾਨਸਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਤੇ ਪ੍ਰਸ਼ਾਸਨ ਦੀ ਸੀਵਰੇਜ  ਦੀ ਸਮੱਸਿਆ ਹੱਲ ਕਰਨ ਵਿਚ ਤਾਲਮੇਲ ਦੀ ਘਾਟ ਕਰਕੇ ੳੱਭਰ ਕੇ ਸਾਹਮਣੇ ਆ ਰਹੀ ਨਲਾਇਕੀ ਕਰਕੇ ਅਲੋਚਨਾ ਕੀਤੀ।

NO COMMENTS